CBSEEducationLetters (ਪੱਤਰ)Punjab School Education Board(PSEB)Punjabi Viakaran/ Punjabi Grammar

ਚਿੱਠੀ – ਪੱਤਰ : ਵੱਡੇ ਭਰਾ ਦੇ ਵਿਆਹ ਵਿਚ ਸ਼ਾਮਿਲ ਹੋਣ ਲਈ ਛੁੱਟੀ ਲਈ ਅਰਜ਼ੀ।


ਵੱਡੇ ਭਰਾ ਦੇ ਵਿਆਹ ਵਿਚ ਸ਼ਾਮਿਲ ਹੋਣ ਲਈ ਛੁੱਟੀ ਲਈ ਅਰਜ਼ੀ।


ਸੇਵਾ ਵਿਖੇ

ਸ਼੍ਰੀਮਾਨ ਮੁੱਖ ਅਧਿਆਪਕ ਜੀ,

ਭਗਤ ਸਿੰਘ ਮੈਮੋਰੀਅਲ ਸਕੂਲ,

ਬੰਗਾ।

ਸ੍ਰੀਮਾਨ ਜੀ,

ਬੇਨਤੀ ਹੈ ਕਿ ਮੇਰੇ ਵੱਡੇ ਭਰਾ ਦਾ ਵਿਆਹ 8 ਜੂਨ ਨੂੰ ਹੋਣਾ ਨੀਯਤ ਹੋਇਆ ਹੈ। ਬਰਾਤ ਲੁਧਿਆਣਾ ਜਾਵੇਗੀ। ਮੇਰਾ ਵਿਆਹ ਵਿਚ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ। ਕਿਰਪਾ ਕਰ ਕੇ ਮੈਨੂੰ 8 ਸਤੰਬਰ ਅਤੇ 9 ਸਤੰਬਰ ਲਈ ਦੋ ਦਿਨ ਦੀ ਛੁੱਟੀ ਦਿੱਤੀ ਜਾਵੇ। ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ।

ਧੰਨਵਾਦ ਸਹਿਤ

ਆਪ ਦਾ ਅਗਿਆਕਾਰੀ ਵਿਦਿਆਰਥੀ,

ਰਜਨੀਸ਼ ਸ਼ਰਮਾ

ਰੋਲ ਨੰਬਰ 11

ਜਮਾਤ ਦੂਜੀ A

ਮਿਤੀ : 5 ਜੂਨ 2022