ਚਿੱਠੀ ਪੱਤਰ : ਆਪਣੇ ਪਿਤਾ ਜੀ ਨੂੰ ਚਿੱਠੀ ਲਿਖ ਕੇ ਦੱਸੋ
ਆਪਣੇ ਪਿਤਾ ਜੀ ਨੂੰ ਚਿੱਠੀ ਲਿਖ ਕੇ ਦੱਸੋ ਕਿ ਤੁਹਾਡੇ ਇਮਤਿਹਾਨ ਕਿਹੋ ਜਿਹੇ ਹੋਏ ਹਨ।
ਪਰੀਖਿਆ ਭਵਨ
_________________ ਸ਼ਹਿਰ
ਮਿਤੀ : 28 ਜੁਲਾਈ, 20____
ਸਤਿਕਾਰਯੋਗ ਪਿਤਾ ਜੀ
ਸਤਿ ਸ੍ਰੀ ਅਕਾਲ ! ਕੁਝ ਦਿਨ ਹੋਏ ਮੈਨੂੰ ਆਪ ਦੀ ਚਿੱਠੀ ਮਿਲੀ, ਪਰ ਮੈਂ ਉਸ ਦਾ ਜਵਾਬ ਇਸ ਕਰਕੇ ਨਹੀਂ ਦੇ ਸਕਿਆ, ਕਿਉਂਕਿ ਮੇਰੀ ਪਹਿਲੀ ਛਿਮਾਹੀ ਦੇ ਇਮਤਿਹਾਨ ਹੋ ਰਹੇ ਸਨ, ਜੋ ਅੱਜ ਖ਼ਤਮ ਹੋ ਗਏ ਹਨ।
ਪਹਿਲੀ ਛਿਮਾਹੀ ਵਿੱਚ ਮੇਰੇ ਲਗਪਗ ਸਾਰੇ ਪੇਪਰ ਹੀ ਚੰਗੇ ਹੋਏ ਹਨ। ਇਤਿਹਾਸ ਦਾ ਪੇਪਰ ਕੁਝ ਮੁਸ਼ਕਲ ਸੀ, ਪਰ ਉਸ ਵਿੱਚ ਦਸਾਂ ਵਿੱਚੋਂ ਪੰਜ ਪ੍ਰਸ਼ਨ ਕਰਨੇ ਸਨ ਤੇ ਉਹ ਮੈਨੂੰ ਆਉਂਦੇ ਸਨ, ਇਸ ਕਰਕੇ ਮੇਰਾ ਇਹ ਪੇਪਰ ਚੰਗਾ ਹੋ ਗਿਆ। ਮੈਨੂੰ ਹਿਸਾਬ ਘੱਟ ਆਉਂਦਾ ਹੈ, ਪਰ ਮੈਨੂੰ ਉਮੀਦ ਹੈ ਕਿ ਮੈਂ 100 ਵਿੱਚ 90 ਨੰਬਰ ਜ਼ਰੂਰ ਲੈ ਲਵਾਂਗਾ। ਅੰਗਰੇਜ਼ੀ ਦੇ ਪੇਪਰ ਵਿੱਚ ਵੀ ਚੰਗੀ ਕਿਸਮਤ ਨਾਲ ਉਹੀ ਪ੍ਰਸਤਾਵ ਤੇ ਕਹਾਣੀ ਆਏ, ਜਿਹੜੇ ਮੈਂ ਇੱਕ ਰਾਤ ਪਹਿਲਾਂ ਪੜ੍ਹੇ ਸਨ। ਮੇਰਾ ਪੰਜਾਬੀ ਤੋਂ ਅੰਗਰੇਜ਼ੀ ਦਾ ਅਨੁਵਾਦ ਕੁਝ ਮਾੜਾ ਰਿਹਾ।
ਮੈਨੂੰ ਉਮੀਦ ਹੈ ਕਿ ਮੈਂ ਜਮਾਤ ਵਿੱਚੋਂ ਪਹਿਲੇ ਨਹੀਂ ਤਾਂ ਦੂਸਰੇ ਸਥਾਨ ਉੱਤੇ ਤਾਂ ਜ਼ਰੂਰ ਆ ਜਾਵਾਂਗਾ ਤੇ ਮੇਰੇ 95 ਪ੍ਰਤੀਸ਼ਤ ਨੰਬਰ ਜ਼ਰੂਰ ਆ ਜਾਣਗੇ। ਮਾਤਾ ਜੀ ਨੂੰ ਸਤਿ ਸ੍ਰੀ ਅਕਾਲ।
ਤੁਹਾਡਾ ਸਪੁੱਤਰ
ਅਮਰਪ੍ਰੀਤ