ਘਰ ਦਾ ਪਿਆਰ – ਔਖੇ ਸ਼ਬਦਾਂ ਦੇ ਅਰਥ
ਔਖੇ ਸ਼ਬਦਾਂ ਦੇ ਅਰਥ
ਸੱਧਰਾਂ – ਉਮੰਗਾਂ
ਲਿਤਾੜ – ਬੋਝ ਨਾਲ ਕਿਸੇ ਚੀਜ਼ ਨੂੰ ਦਬਾਉਣ ਦਾ ਭਾਵ
ਖੱਟੀ ਕਮਾਈ – ਕਮਾਇਆ ਹੋਇਆ ਰੁਪਈਆ – ਪੈਸਾ
ਝਮੇਲਿਆਂ – ਝਗੜਿਆਂ, ਬਖੇੜਿਆਂ
ਵਲਵਲਾ – ਜੋਸ਼, ਉਮੰਗ, ਜਜ਼ਬਾ
ਮੁਲਕੀ – ਸੰਬੰਧਿਤ
ਸਾਂਚਾ – ਕਿਸੇ ਖ਼ਾਸ ਰੂਪ ਜਾਂ ਆਕਾਰ ਵਾਲ਼ੀ ਵਸਤੂ ਢਾਲਣ ਲਈ ਬਣਿਆ ਢਾਂਚਾ
ਬਿਰਧ – ਵੱਡੀ ਉਮਰ ਦਾ, ਬਜ਼ੁਰਗ
ਬਿਲਾ ਨਾਗਾ – ਨਾਗੇ ਤੋਂ ਬਿਨਾਂ, ਹਰ ਰੋਜ਼
ਨਿਤਨੇਮ – ਨਿਸ਼ਚਿਤ ਸਮੇਂ ‘ਤੇ ਰੋਜ਼ਾਨਾ ਕੀਤਾ ਜਾਣ ਵਾਲਾ ਪਾਠ
ਖਰ੍ਹਵਾ – ਕੌੜਾ ਬੋਲਣ ਵਾਲਾ
ਝੱਲਪੁਣਾ – ਝੱਲ ਖਿਲਾਰਨ ਦਾ ਭਾਵ
ਕਥੱਕੜ – ਕਥਾ ਕਰਨ ਵਾਲੇ
ਪੰਘਰਨਾ – ਪਿਘਲਣਾ, ਪਸੀਜਣਾ
ਨਮਰੂਦ – ਇੱਕ ਕਾਫ਼ਰ ਜਿਸ ਨੇ ਰੱਬ ਹੋਣ ਦਾ ਦਾਅਵਾ ਕੀਤਾ ਸੀ।
ਸਜਲ – ਜਲ ਸਹਿਤ
ਕਰੜਾਈ – ਸਖ਼ਤ ਹੋਣ ਦਾ ਭਾਵ
ਘਰੋਗੀ – ਘਰੇਲੂ, ਘਰ ਸੰਬੰਧੀ
ਸੱਖਣਾ – ਖ਼ਾਲੀ, ਸੁੰਨਾ
ਪਰਮਾਰਥ – ਉੱਚ ਮਨੋਰਥ
ਅਲਬੇਲੀ ਤਬੀਅਤ – ਬੇਪਰਵਾਹ ਸੁਭਾਅ ਵਾਲਾ
ਅਮਲ – ਕਰਮ
ਉਦਰੇਵਾਂ – ਉਦਾਸੀ
ਰੋਮਾਂਚ – ਪਿਆਰ, ਰੁਮਾਂਸ
ਵਡਿੱਤਣ – ਵਡੱਪਣ
ਬਿਹਬਲ – ਉਤਾਵਲਾ, ਕਾਹਲਾ
ਫ਼ਿਲਾਸਫ਼ਰ – ਦਾਰਸ਼ਨਿਕ
ਸੜੂ – ਸੜੀਅਲ
ਤ੍ਰਾਹ – ਡਰ, ਭੈ, ਸਹਿਮ
ਮਜਮੂਨ – ਵਿਸ਼ਾ
ਅਮੁੱਕ – ਨਾ ਮੁੱਕਣ ਵਾਲਾ
ਚਾਬਕ – ਛਾਂਟਾ
ਦੁਰਾਚਾਰੀ – ਮਾੜੇ ਆਚਰਨ ਵਾਲਾ
ਸਦਾਚਾਰੀ – ਚੰਗੇ ਵਿਹਾਰ ਵਾਲਾ
ਸ਼ੂਕੇ – ਬਣ – ਠਣ ਕੇ ਰਹਿਣ ਦਾ ਭਾਵ
ਸਮਿਆਨ – ਸਮਾਨ
ਬੋਰਡਿੰਗ – ਅਜਿਹਾ ਭਵਨ ਜਿੱਥੇ ਖਾਣਾ ਅਤੇ ਰਿਹਾਇਸ਼ ਉਪਲਬਧ ਹੋਵੇ
ਚੋਖਾ – ਕਾਫ਼ੀ
ਪਰਚਾਉਣਾ – ਮਨ ਨੂੰ ਸਮਝਾਉਣਾ
ਰੁਚੀ – ਦਿਲਚਸਪੀ
ਦਿਨ – ਦਿਹਾਰ = ਕਿਸੇ ਤਿਉਹਾਰ ਜਾਂ ਪੁਰਬ ਦਾ ਦਿਨ
ਜ਼ਿਮੀਂ – ਜ਼ਮੀਨ
ਗ੍ਰਿਹਸਤ – ਪਰਿਵਾਰਕ ਜ਼ਿੰਦਗੀ
ਇਖ਼ਲਾਕੀ – ਸਦਾਚਾਰਿਕ, ਆਚਰਨ ਨਾਲ ਸੰਬੰਧਿਤ
ਕਰਮੰਡਲ – ਕੁੰਡੇ ਵਾਲਾ ਧਾਤ ਦਾ ਡੋਲੂ
ਵਿਹਾਰ – ਵਰਤਾਰਾ
ਦਿਆਨਤਦਾਰ – ਇਮਾਨਦਾਰ, ਨੇਕ
ਲਿਆਕਤ – ਲਾਇਕ ਹੋਣ ਦਾ ਭਾਵ
ਟਿੱਬੇ – ਰੇਤ/ਮਿੱਟੀ ਦੇ ਉੱਚੇ ਟਿੱਲੇ
ਝਾਕੀ – ਦ੍ਰਿਸ਼
ਹੀਆ – ਹੌਸਲਾ