Historyਭਾਰਤ ਦਾ ਇਤਿਹਾਸ (History of India)

ਗੁਪਤ ਕਾਲ (THE AGE OF GUPTAS)


ਗੁਪਤ ਕਾਲ


ਪ੍ਰਸ਼ਨ 1. ਮੌਰੀਆ ਵੰਸ਼ ਦਾ ਅੰਤਿਮ ਸ਼ਾਸਕ ਕੌਣ ਸੀ?

ਉੱਤਰ : ਬ੍ਰਹਿਦ੍ਰਥ

ਪ੍ਰਸ਼ਨ 2. ਬ੍ਰਹਿਦ੍ਰਥ ਦੀ ਹੱਤਿਆ ਕਿਸ ਨੇ ਕੀਤੀ?

ਉੱਤਰ : ਉਸ ਦੇ ਸੈਨਾਪਤੀ ਪੁਸ਼ਯ ਮਿੱਤਰ ਸ਼ੁੰਗ ਨੇ

ਪ੍ਰਸ਼ਨ 3. ਬੋਧੀ ਸਾਹਿਤ ਵਿੱਚ ਯੂਨਾਨੀ ਸ਼ਾਸਕ ਮੀਨਾਂਦਰ ਨੂੰ ਕੀ ਕਿਹਾ ਗਿਆ ਹੈ?

ਉੱਤਰ : ਮਲਿੰਦ

ਪ੍ਰਸ਼ਨ 4. ਮਲਿੰਦ ਦੀ ਰਾਜਧਾਨੀ ਕਿਹੜੀ ਸੀ?

ਉੱਤਰ : ਸਾਕਲਾ

ਪ੍ਰਸ਼ਨ 5. ਭਾਰਤ ਦੇ ਉੱਤਰ ਪੱਛਮੀ ਇਲਾਕੇ ਉੱਤੇ ਸ਼ਕਾਂ ਪਿਛੋਂ ਕਿਨ੍ਹਾਂ ਦਾ ਰਾਜ ਸਥਾਪਿਤ ਹੋਇਆ?

ਉੱਤਰ : ਪਾਰਥੀਅਨਾਂ ਦਾ

ਪ੍ਰਸ਼ਨ 6. ਅਸ਼ਵ ਘੋਸ਼ ਕੌਣ ਸੀ?

ਉੱਤਰ : ਬੋਧੀ ਵਿਦਵਾਨ

ਪ੍ਰਸ਼ਨ 7. ਗੁਪਤ ਕਾਲ ਦਾ ਸਭ ਤੋਂ ਪ੍ਰਸਿੱਧ ਦਾਰਸ਼ਨਿਕ ਕੋਣ ਸੀ?

ਉੱਤਰ : ਈਸ਼ਵਰ ਕ੍ਰਿਸ਼ਨ

ਪ੍ਰਸ਼ਨ 8. ਗੁਪਤ ਕਾਲ ਵਿੱਚ ਹਿੰਦੂ ਧਰਮ ਦੀਆਂ ਕਿਹੜੀਆਂ-ਕਿਹੜੀਆਂ ਸੰਪ੍ਰਦਾਵਾਂ ਪ੍ਰਸਿੱਧ ਸਨ?

ਉੱਤਰ : ਵੈਸ਼ਣਵ ਸੰਪ੍ਰਦਾ

ਸ਼ੈਵ ਸੰਪ੍ਰਦਾ

ਸ਼ਕਤੀ ਸੰਪ੍ਰਦਾ

ਪ੍ਰਸ਼ਨ 9. ਅਸ਼ਵ ਘੋਸ਼ ਦੀ ਪ੍ਰਸਿੱਧ ਰਚਨਾ ਕਿਹੜੀ ਸੀ?

ਉੱਤਰ : ਬੁੱਧ ਚਰਿਤ

ਪ੍ਰਸ਼ਨ 10. ਹੂਣ ਕਿਸ ਤਰ੍ਹਾਂ ਦੀ ਜਾਤੀ ਸੀ?

ਉੱਤਰ : ਲੜਾਕੀ ਅਤੇ ਖੂੰਖਾਰ