Akhaan / Idioms (ਅਖਾਣ)CBSEclass 11 PunjabiClass 12 PunjabiClass 8 Punjabi (ਪੰਜਾਬੀ)Class 9th NCERT PunjabiEducationNCERT class 10thਮੁਹਾਵਰੇ (Idioms)

‘ਗ’ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ


1. ਗਲ ਪਿਆ ਢੋਲ ਵਜਾਉਣਾ – ਮਜ਼ਬੂਰੀ ਵਿੱਚ ਕੋਈ ਕੰਮ ਕਰਨਾ – ਕਈ ਬੱਚੇ ਪੜ੍ਹਾਈ ਨੂੰ ਗਲ ਪਿਆ ਢੋਲ ਵਜਾਉਣ ਵਾਂਗ ਹੀ ਲੈਂਦੇ ਹਨ।

2. ਗਰਮ ਹੋਣਾ – ਗੁੱਸੇ ਵਿੱਚ ਆਉਣਾ – ਜੀਤੇ ਐਵੇਂ ਗਰਮ ਨਾ ਹੋ, ਬੈਠ ਕੇ ਸਿੱਧੀ ਗੱਲ ਕਰ।

3. ਗਲ ਪੈ ਜਾਣਾ – ਲੜਨ ਨੂੰ ਪੈਣਾ – ਗੌਰਵ ਤਾਂ ਨਿੱਕੀ-ਨਿੱਕੀ ਗੱਲ ਪਿੱਛੇ ਗਲ ਪੈ ਜਾਂਦਾ ਹੈ।

4. ਗੱਲ ਪੱਲੇ ਬੰਨ੍ਹਣਾ – ਕਿਸੇ ਦੇ ਉਪਦੇਸ਼ ਨੂੰ ਮੰਨਣਾ – ਅੱਜ ਪਿਤਾ ਜੀ ਦੀ ਕਹੀ ਗੱਲ ਪੱਲੇ ਬੰਨ੍ਹ ਕੇ ਮੇਰਾ ਨੁਕਸਾਨ ਹੋਣ ਤੋਂ ਬਚ ਗਿਆ।

5. ਗੰਗਾ ਨਹਾਉਣਾ – ਫਰਜ਼ਾਂ ਤੋਂ ਮੁਕਤ ਹੋਣਾ – ਸਾਰੇ ਬੱਚਿਆਂ ਦਾ ਵਿਆਹ ਕਰਨ ਤੋਂ ਬਾਅਦ ਸੀਤਾ ਨੇ ਤਾਂ ਗੰਗਾ ਨਹਾ ਲਿਆ ਹੈ।

6. ਗੁੱਡੀ ਚੜ੍ਹਨਾ – ਤਰੱਕੀ ਹੋਣੀ – ਕੰਮ ਚੰਗਾ ਚੱਲਣ ਤੋਂ ਬਾਅਦ ਰਾਮ ਦੀ ਗੁੱਡੀ ਚੜੀ ਹੋਈ ਹੈ।