ਕੁਲਫ਼ੀ : ਬਹੁ ਵਿਕਲਪੀ ਪ੍ਰਸ਼ਨ
ਪ੍ਰਸ਼ਨ 1. ਸੁਜਾਨ ਸਿੰਘ ਦੀ ਮਾਤਾ ਦਾ ਕੀ ਨਾਂ ਕੀ ਸੀ?
(ੳ) ਸ੍ਰੀਮਤੀ ਈਸ਼ਰ ਕੌਰ
(ਅ) ਸ੍ਰੀਮਤੀ ਜੋਗਿੰਦਰ ਕੌਰ
(ੲ) ਸ੍ਰੀਮਤੀ ਮਾਲਣੀ
(ਸ) ਸ੍ਰੀਮਤੀ ਜਮਨਾ ਦੇਵੀ
ਪ੍ਰਸ਼ਨ 2. ਪ੍ਰਿੰਸੀਪਲ ਸੁਜਾਨ ਸਿੰਘ ਦਾ ਜੀਵਨ-ਕਾਲ ਕਿਹੜਾ ਹੈ?
(ੳ) 1895-1977 ਈ.
(ਅ) 1921-1987 ਈ.
(ੲ) 1909-1993 ਈ.
(ਸ) 1908-1997 ਈ.
ਪ੍ਰਸ਼ਨ 3. ਕਿਸ ਦੀ ਅਵਾਜ਼ ਕਾਫ਼ੀ ਦੇਰ ਤੱਕ ਲੇਖਕ/ਕਹਾਣੀਕਾਰ ਦੇ ਕੰਨਾਂ ਵਿੱਚ ਗੂੰਜਦੀ ਰਹੀ?
(ੳ) ਕੁਲਫ਼ੀ ਵਾਲ਼ੇ ਦੀ
(ਅ) ਸਬਜ਼ੀ ਵਾਲ਼ੇ ਦੀ
(ੲ) ਮੰਗਤੇ ਦੀ
(ਸ) ਫ਼ਕੀਰ ਦੀ
ਪ੍ਰਸ਼ਨ 4. ਕਾਕੇ ਦੀ ਤੋਤਲੀ ਅਵਾਜ਼ ਨੇ ਕਿਸ ਨੂੰ ਸ਼ਾਂਤ ਕਰ ਦਿੱਤਾ?
(ੳ) ਕੁਲਫ਼ੀ ਵਾਲ਼ੇ ਨੂੰ
(ਅ) ਸ਼ਾਹਾਂ ਦੇ ਮੁੰਡੇ ਨੂੰ
(ੲ) ਆਪਣੀ ਮਾਤਾ ਨੂੰ
(ਸ) ਲੇਖਕ/ਕਹਾਣੀਕਾਰ ਨੂੰ
ਪ੍ਰਸ਼ਨ 5. ਕਹਾਣੀਕਾਰ ਦੀ ਪੜ੍ਹਾਈ ਆਪਣੇ ਪਿਤਾ ਦੇ ਮੁਕਾਬਲੇ ਕਿੰਨੀ ਸੀ?
(ੳ) ਅੱਧੀ
(ਅ) ਦੂਣੀ
(ੲ) ਬਹੁਤ ਘੱਟ
(ਸ) ਕਈ ਗੁਣਾਂ ਵੱਧ
ਪ੍ਰਸ਼ਨ 6. “ਮੁਰਮੁਰੇ ਨਾਲ ਖੰਘ ਲੱਗ ਜਾਂਦੀ ਏ।” ਇਹ ਸ਼ਬਦ ਕਿਸ ਨੇ ਕਹੇ?
(ੳ) ਦਾਰ ਜੀ ਨੇ
(ਅ) ਕਾਕੇ ਦੀ ਮਾਂ ਨੇ
(ੲ) ਕੁਲਫ਼ੀ ਵਾਲ਼ੇ ਨੇ
(ਸ) ਕਾਕੇ ਦੇ ਭਰਾ ਨੇ
ਪ੍ਰਸ਼ਨ 7. ਕਹਾਣੀਕਾਰ/ਲੇਖਕ ਆਪਣੇ ਮਾਲਕ ਨੂੰ ਤਨਖ਼ਾਹ ਵਧਾਉਣ ਲਈ ਕਿਉਂ ਨਹੀਂ ਕਹਿੰਦਾ?
(ੳ) ਮਾਲਕ ਦੇ ਨਰਾਜ਼ ਹੋਣ ਦੇ ਡਰ ਤੋਂ
(ਅ) ਮਾਲਕ ਦੇ ਸਖ਼ਤ ਸ਼ੁਭਾਅ ਕਾਰਨ
(ੲ) ਮਾਲਕ ਨਾਲ ਝਗੜਾ ਹੋ ਜਾਣ ਦੇ ਡਰ ਤੋਂ
(ਸ) ਨੌਕਰੀ ਛੁੱਟ ਜਾਣ ਦੇ ਡਰ ਤੋਂ
ਪ੍ਰਸ਼ਨ 8. ‘ਕੁਲਫ਼ੀ’ ਕਹਾਣੀ ਵਿੱਚ ਬੇਰੁਜ਼ਗਾਰੀ ਦੇ ਭਵਿਖ ਨੇ ਕਿਸ ਨੂੰ ਕੰਬਾ ਦਿੱਤਾ?
(ੳ) ਮੁਲਾਜ਼ਮ ਨੂੰ
(ਅ) ਨੌਕਰ ਨੂੰ
(ੲ) ਕਹਾਣੀਕਾਰ/ਲੇਖਕ ਨੂੰ
(ਸ) ਨੌਜਵਾਨ ਨੂੰ
ਪ੍ਰਸ਼ਨ 9. ‘ਕੁਲਫ਼ੀ’ ਕਹਾਣੀ ਵਿੱਚ ਕਿਸ ਨੇ ਕਾਇਰਾਂ ਵਾਂਗ ਚੁੱਪ ਰਹਿਣ ਦਾ ਫ਼ੈਸਲਾ ਕੀਤਾ?
(ੳ) ਚੋਰ ਨੇ
(ਅ) ਧੋਖੇਬਾਜ਼ ਨੇ
(ੲ) ਨੌਜਵਾਨ ਨੇ
(ਸ) ਕਹਾਣੀਕਾਰ/ਮੈਂ-ਪਾਤਰ ਨੇ
ਪ੍ਰਸ਼ਨ 10. “ਤਾਰੇ ਰੁਪਈਏ ਨਹੀਂ ਹੁੰਦੇ।” ਇਹ ਸ਼ਬਦ ਕਿਸ ਨੇ ਕਹੇ?
(ੳ) ਕਾਕੇ ਨੇ
(ਅ) ਕਾਕੇ ਦੇ ਵੱਡੇ ਭਰਾ ਨੇ
(ੲ) ਕਾਕੇ ਦੇ ਪਿਤਾ ਜੀ ਨੇ
(ਸ) ਕਾਕੇ ਦੀ ਮਾਂ ਨੇ
ਪ੍ਰਸ਼ਨ 11. ਕਹਾਣੀਕਾਰ/ਮੈਂ ਪਾਤਰ ਵੱਲੋਂ ਆਪਣੇ ਸਾਥੀ ਤੋਂ ਜਿਹੜੇ ਤਿੰਨ ਰੁਪਏ ਲਏ ਸਨ ਉਹ ਕਿਸ ਨੇ ਮੁੱਛ ਲਏ?
(ੳ) ਕਹਾਣੀਕਾਰ/ਮੈਂ-ਪਾਤਰ ਦੀ ਪਤਨੀ ਨੇ
(ਅ) ਕਹਾਣੀਕਾਰ ਦੇ ਵੱਡੇ ਪੁੱਤਰ ਨੇ
(ੲ) ਕਹਾਣੀਕਾਰ ਦੇ ਇੱਕ ਦੋਸਤ ਨੇ
(ਸ) ਦੁਕਾਨਦਾਰ ਨੇ
ਪ੍ਰਸ਼ਨ 12. ਕਾਕਾ ਕਿਸ ਨਾਲ ਖੇਡ ਰਿਹਾ ਸੀ?
(ੳ) ਗੇਂਦ ਨਾਲ
(ਅ) ਖਿਡੌਣਿਆਂ ਨਾਲ
(ੲ) ਬੈਟ ਨਾਲ
(ਸ) ਰਬੜ ਦੀ ਪਾਟੀ ਬਤਕ ਨਾਲ
ਪ੍ਰਸ਼ਨ 13. ਸ਼ਾਹਾਂ ਦੇ ਮੁੰਡੇ ਦਾ ਕੀ ਨਾਂ ਸੀ?
(ੳ) ਮੋਨੂੰ
(ਅ) ਸੰਦੀਪ
(ੲ) ਸਾਜਨ
(ਸ) ਬੁਲੀ
ਪ੍ਰਸ਼ਨ 14. ਨਾਲੀ ਵਿੱਚ ਡਿੱਗੇ ਸ਼ਾਹਾਂ ਦੇ ਮੁੰਡੇ ਨੂੰ ਕਿਸ ਨੇ ਉਠਾਇਆ?
(ੳ) ਸ਼ਾਹ ਜੀ ਨੇ
(ਅ) ਸ਼ਾਹਣੀ ਨੇ
(ੲ) ਕਹਾਣੀਕਾਰ ਨੇ
(ਸ) ਕੁਲਫ਼ੀ ਵਾਲ਼ੇ ਨੇ
ਪ੍ਰਸ਼ਨ 15. ਕੁੱਝ ਵੰਡ ……… ਕਾਇਰ ਪਿਓ ਦੇ ਘਰ ਬਹਾਦਰ ਮੁੰਡਾ ਜੰਮਿਐ।
ਖ਼ਾਲੀ ਥਾਂ ਲਈ ਠੀਕ ਸ਼ਬਦ ਚੁਣੋ :
(ੳ) ਕਮਲੀਏ
(ਅ) ਸਿਆਣੀਏ
(ੲ) ਸ਼ੁਦੈਣੇ
(ਸ) ਭਾਗਵਾਨੇ