ਕਾਵਿ ਟੁੱਕਡ਼ੀ – ਪਿੰਡ
ਹੇਠ ਲਿਖੀਆਂ ਕਾਵਿ – ਸਤਰਾਂ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉਤੱਰ ਦਿਓ:
ਆ ਜਾ ਤੈਨੂੰ ਆਪਣਾ ਮੈਂ, ਪਿੰਡ ਵਿਖਾਵਾਂ ਦੋਸਤਾ
ਇਹ ਹੈ ਮੇਰੇ ਪਿੰਡ ਦੀ ਮਿੱਟੀ, ਚੁੱਕ ਮੱਥੇ ਲਾਵਾਂ ਦੋਸਤਾ।
ਮੱਠੀ – ਮੱਠੀ ਪੌਣ ਇਥੋਂ ਦੀ, ਵੰਡਦੀ ਹੈ ਖੁਸ਼ਬੋਈ,
ਸ਼ੁੱਧ ਤੇ ਤਾਜ਼ਾ ਰਹਿੰਦੀ ਹਰਦਮ, ਪ੍ਰਦੂਸ਼ਣ ਨਾ ਕੋਈ।
ਤੇਰੇ ਪਿੰਡੇ ਨੂੰ ਛੋਹ, ਇਸਦੀ ਛੁਹਾਵਾਂ ਦੋਸਤਾ।
ਇਹ ਹੈ ਮੇਰੇ ਪਿੰਡ ਦੀ ਮਿੱਟੀ..
ਪ੍ਰਸ਼ਨ 1.ਕਵੀ ਆਪਣੇ ਦੋਸਤਾਂ ਨੂੰ ਕੀ ਦਿਖਾਉਣਾ ਚਾਹੁੰਦਾ ਹੈ ?
ਪ੍ਰਸ਼ਨ 2. ਕਵੀ ਆਪਣੇ ਪਿੰਡ ਦੀ ਮਿੱਟੀ ਨੂੰ ਕੀ ਕਰਨਾ ਚਾਹੁੰਦਾ ਹੈ ?
ਪ੍ਰਸ਼ਨ 3. ਪਿੰਡਾਂ ਦੀ ਹਵਾ ਕਿਸ ਤਰ੍ਹਾਂ ਦੀ ਹੁੰਦੀ ਹੈ ?
ਪ੍ਰਸ਼ਨ 4. ਪਿੰਡਾਂ ਵਿੱਚ ਕੀ ਨਹੀਂ ਹੁੰਦਾ ?
ਪ੍ਰਸ਼ਨ 5. ਇਹਨਾਂ ਕਵਿ ਸਤਰਾਂ ਵਿੱਚ ਕਿਸ ਦੀ ਗੱਲ ਕੀਤੀ ਗਈ ਹੈ ?