ਕਾਵਿ ਟੁਕੜੀ – ਵੈਰੀਨਾਗ
ਹੇਠ ਦਿੱਤੀ ਕਾਵਿ-ਟੁਕੜੀ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਵੈਰੀਨਾਗ ! ਤੇਰਾ ਪਹਿਲਾ ਝਲਕਾ,
ਜਦ ਅੱਖੀਆਂ ਵਿੱਚ ਵੱਜਦਾ,
ਕੁਦਰਤ ਦੇ ‘ਕਾਦਰ’ ਦਾ ਜਲਵਾ,
ਲੈ ਲੈਂਦਾ ਇੱਕ ਸਜਦਾ।
ਰੰਗ ਫਿਰੋਜ਼ੀ ਝਲਕ ਬਲੌਰੀ,
ਡਲ੍ਹਕ ਮੋਤੀਆਂ ਵਾਲੀ।
ਰੂਹ ਵਿੱਚ ਆ ਆ ਜਜ਼ਬ ਹੋਇ,
ਜੀ ਵੇਖ-ਵੇਖ ਨਹੀਂ ਰੱਜਦਾ ।
ਨਾ ਕੋਈ ਨਾਦ ਸਰੋਦ ਸੁਣੀਵੇ,
ਫਿਰ ਸੰਗੀਤ ਰਸ ਛਾਇਆ।
ਚੁੱਪ ਚਾਨ ਪਰ ਰੂਪ ਤਿਰੇ ਵਿੱਚ,
ਕਵਿਤਾ ਰੰਗ ਜਮਾਇਆ ।
ਪ੍ਰਸ਼ਨ 1. ਉਪਰੋਕਤ ਸਤਰਾਂ ਕਿਹੜੇ ਕਵੀ ਦੀਆਂ ਹਨ?
(ੳ) ਭਾਈ ਵੀਰ ਸਿੰਘ
(ਅ) ਪ੍ਰੋ. ਮੋਹਨ ਸਿੰਘ
(ੲ) ਸੁਰਜੀਤ ਪਾਤਰ
(ਸ) ਕਸ਼ਮੀਰ ਨੀਰ
ਪ੍ਰਸ਼ਨ 2. ਕਾਵਿ-ਟੁਕੜੀ ਵਿੱਚ ਦਿੱਤੀਆਂ ਸਤਰਾਂ ਕਿਹੜੀ ਕਵਿਤਾ ਹੇਠ ਦਰਜ ਹਨ ?
(ੳ) ਵੈਰੀਨਾਗ ਦਾ ਪਹਿਲਾ ਝਲਕਾ
(ਅ) ਮਾਣ ਪੰਜਾਬੀ ਦਾ
(ੲ) ਜਲ੍ਹਿਆਂ ਵਾਲਾ ਬਾਗ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ
ਪ੍ਰਸ਼ਨ 3. ਵੈਰੀਨਾਗ ਕੀ ਹੈ ?
(ੳ) ਝਰਨਾ
(ਅ) ਨਦੀ
(ੲ) ਦਰਿਆ
(ਸ) ਸਮੁੰਦਰ
ਪ੍ਰਸ਼ਨ 4. ਵੈਰੀਨਾਗ ਦਾ ਰੰਗ ਕਿਸ ਤਰ੍ਹਾਂ ਦਾ ਹੈ ?
(ੳ) ਫਿਰੋਜ਼ੀ
(ਅ) ਨੀਲਾ
(ੲ) ਬਲੌਰੀ
(ਸ) ਲਾਲ
ਪ੍ਰਸ਼ਨ 5. ਉਪਰੋਕਤ ਸਤਰਾਂ ਵਿੱਚ ਕਿਸ ਨੇ ਕਿਸ ਤਰ੍ਹਾਂ ਦਾ ਰੰਗ ਜਮਾਇਆ ਹੈ ?
(ੳ) ਨਦੀ ਨੇ ਕਹਾਣੀ ਵਰਗਾ
(ਅ) ਝਰਨੇ ਦੇ ਰੂਪ ਵਿੱਚ ਕਵਿਤਾ ਨੇ
(ੲ) ਦਰਿਆ ਦੇ ਰੂਪ ਵਿੱਚ ਦੋਹੇ ਨੇ
(ਸ) ੳ ਤੇ ਅ ਦੋਵਾਂ ਦੇ ਰੂਪ ਵਿੱਚ