ਕਾਵਿ ਟੁਕੜੀ – ਲੜਾਈ ਕਰਾਵੇ ਰਾਜਨੀਤੀ
ਲੜਾਈ ਕਰਾਵੇ ਰਾਜਨੀਤੀ
ਨਾ ਹਿੰਦੂ ਬੁਰਾ ਹੈ ਨਾ ਮੁਸਲਮਾਨ ਬੁਰਾ
ਨਹੀਂ ਬੁਰਾਈ ਕੋਈ ਸਿੱਖ ਸਰਦਾਰਾਂ ਦੇ ਵਿੱਚ
ਜੇ ਕੁਝ ਬੁਰਾ ਹੈ- ਤਾਂ ਉਹ ਹੈ ਰਾਜਨੀਤੀ
ਲੜਾਈ ਕਰਾਵੇ ਜੋ – ਇਨ੍ਹਾਂ ਭਰਾਵਾਂ ਦੇ ਵਿੱਚ।
ਮਜ਼ਹਬ ਦੇ ਨਾਂ ਤੇ ਜੋ ਅੱਜ ਹੋ ਰਿਹਾ ਹੈ
ਭਲਾ ! ਲਿਖਿਆ ਹੈ ਇਹ ਕਿਹੜੇ ਧਾਰਮਕ ਗ੍ਰੰਥਾਂ ਦੇ ਵਿੱਚ ?
ਮਜ਼ਹਬ ਤਾਂ ਪਿਆਰ ਕਰਨਾ ਸਿਖਾਉਂਦਾ ਹੈ
ਨਫ਼ਰਤ ਦੇ ਬੀਜ ਕੌਣ ਬੋ ਗਿਆ, ਇਨ੍ਹਾਂ ਭਰਾਵਾਂ ਦੇ ਵਿੱਚ?
ਆਓ ! ਮਿਲਕੇ ਕੋਈ ਉਪਾਅ ਕਰੀਏ
ਧਰਮ ਦੇ ਠੇਕੇਦਾਰਾਂ ਨੂੰ ਨਾ ਆਣ ਦੇਈਏ ਵਿੱਚ।
ਮੁੜ ਕੇ ਕਾਇਮ ਕਰੀਏ – ਉਹੀ ਪਿਆਰ ਤੇ ਵਿਸ਼ਵਾਸ
ਹੋਣਾ ਚਾਹੀਦਾ ਹੈ ਜੋ ਭਰਾਵਾਂ-ਭਰਾਵਾਂ ਦੇ ਵਿੱਚ।
ਉਪਰੋਕਤ ਕਾਵਿ ਟੁਕੜੀ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1. ਉਪਰੋਕਤ ਕਾਵਿ ਟੁਕੜੀ ਵਿਚ ਕਿਸ ਨੂੰ ਬੁਰਾ ਕਿਹਾ ਗਿਆ ਹੈ ਅਤੇ ਕਿਉਂ?
ਪ੍ਰਸ਼ਨ 2. ਮਜ਼ਹਬ ਕੀ ਸਿਖਾਉਂਦਾ ਹੈ ਅਤੇ ਕਿਸ ਚੀਜ਼ ਦੇ ਬੀਜ ਬੀਜਣ ਦੀ ਗੱਲ ਹੋ ਰਹੀ ਹੈ?
ਪ੍ਰਸ਼ਨ 3. ਪਿਆਰ ਤੇ ਵਿਸ਼ਵਾਸ ਕਿਵੇਂ ਕਾਇਮ ਕੀਤਾ ਜਾ ਸਕਦਾ ਹੈ?