ਕਾਵਿ ਟੁਕੜੀ – ਧਰਤੀ ਮਾਂ

ਹੇਠ ਦਿੱਤੀ ਕਾਵਿ-ਟੁਕੜੀ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :

ਮੈਂ ਸੂਰਜ ਦੀ ਬੇਟੀ-ਰਾਣੀ, ਥਲ ਤੋਂ ਤਿੰਨ ਗੁਣਾ ਹੈ ਪਾਣੀ।
ਆਖਣ ਲੋਕੀਂ ਧਰਤੀ ਮਾਂ, ਮੈਂ ਤਾਂ ਰੈਣ-ਬਸੇਰਾ ਹਾਂ।
ਹੋਂਦ ਮੇਰੀ ਏ ਬੜੀ ਪੁਰਾਣੀ, ਇਹ ਵੀ ਹੈ ਇੱਕ ਅਜਬ ਕਹਾਣੀ।
ਦਿਸਦੀ ਹਾਂ ਮਿੱਟੀ ਦੀ ਢੇਰੀ, ਸ਼ਕਲ ਹੋਰ ਸੀ ਪਹਿਲਾਂ ਮੇਰੀ।
ਭਖਦੀਆਂ ਗੈਸਾਂ ਦਾ ਸੀ ਗੋਲਾ, ਦਗਦਾ ਜਿਉਂ ਭੱਠੀ ਵਿੱਚ ਕੋਲਾ ।
ਬੀਤੇ ਵਰ੍ਹੇ ਕਈ ਲੱਖ-ਹਜ਼ਾਰ, ਠੰਢੀ ਹੋ ਗਈ ਆਖ਼ਰਕਾਰ।


ਪ੍ਰਸ਼ਨ 1. ਧਰਤੀ ਕਿਸ ਦੀ ਬੇਟੀ ਹੈ?

(ੳ) ਸੂਰਜ ਦੀ
(ਅ) ਚੰਦਰਮਾ ਦੀ
(ੲ) ਅਕਾਸ਼ ਦੀ
(ਸ) ਹਵਾ ਦੀ

ਪ੍ਰਸ਼ਨ 2. ਕਿਸ ਦੀ ਹੋਂਦ ਬਹੁਤ ਪੁਰਾਣੀ ਹੈ?

(ੳ) ਧਰਤੀ ਦੀ
(ਅ) ਪਾਣੀ ਦੀ
(ੲ) ਅੱਗ ਦੀ
(ਸ) ਹਵਾ ਦੀ

ਪ੍ਰਸ਼ਨ 3. ਧਰਤੀ ਕਿਸ ਦੀ ਢੇਰੀ ਦਿਸਦੀ ਹੈ?

(ੳ) ਪੱਥਰਾਂ ਦੀ
(ਅ) ਇੱਟਾਂ ਦੀ
(ੲ) ਰੇਤੇ ਦੀ
(ਸ) ਮਿੱਟੀ ਦੀ

ਪ੍ਰਸ਼ਨ 4. ਧਰਤੀ ਕਿਹੜੀਆਂ ਗੈਸਾਂ ਦਾ ਗੋਲਾ ਸੀ?

(ੳ) ਭਖਦੀਆਂ
(ਅ) ਗਰਮ
(ੲ) ਉਬਲਦੀਆਂ
(ਸ) ਭਿਆਨਕ

ਪ੍ਰਸ਼ਨ 5. ਧਰਤੀ ਕਿਸ ਵਿੱਚ ਦਗਦੇ ਕੋਲੇ ਵਾਂਗ ਸੀ?

(ੳ) ਚੁੱਲ੍ਹੇ ਵਿੱਚ
(ਅ) ਭੱਠੀ ਵਿੱਚ
(ੲ) ਅੱਗ ਵਿੱਚ
(ਸ) ਸੇਕ ਵਿੱਚ