ਕਾਵਿ ਟੁਕੜੀ – ਦੋਸਤੀ

ਦੋਸਤੀ ਦਾ ਦੀਵਾ

ਅਸੀਂ ਦੋਸਤੀ ਦਾ ਦੀਵਾ, ਗੁਲ ਹੋਣ ਨਹੀਓ ਦਿੱਤਾ।

ਆਏ ਝੱਖੜ ਹਨੇਰੀਆਂ ਤੇ ਕਈ ਆਏ ਨੇ ਤੂਫ਼ਾਨ।

ਸਾਡੀ ਦੋਸਤੀ ਦਾ ਦੀਵਾ ਰਹੂ ਬਲਦਾ ਹਮੇਸ਼ਾ।

ਤੇਰੀ ਮੰਗਦੇ ਹਾਂ ਖੈਰ ਭਾਵੇਂ ਰਹੀਏ ਅਸੀ ਦੇਸ ਭਾਵੇਂ ਰਹੀਏ ਪਰਦੇਸ।

ਅਸੀਂ ਚਾਨਣ ਦੇ ਸਾਥੀ, ਸਾਨੂੰ ਨ੍ਹੇਰੇ ਕੀ ਡਰਾਉਣਾ।

ਭਲਾ ਸ਼ੇਰਾਂ ਦੇ ਕਰੀਬ ਇਨ੍ਹਾਂ ਗਿੱਦੜਾਂ ਕੀ ਆਉਣਾ?

ਜਿਨ੍ਹਾਂ ਰੱਖਿਆ ਯਕੀਨ ਬੇੜਾ ਪਾਰ ਹੋ ਗਿਆ।

ਸਾਡੇ ਸਾਰਿਆਂ ਦਾ ਦੋਸਤੀ ਦੇ ਨਾਂ ਤੇ, ਜਿਗਰਾ ਪਹਾੜ ਹੋ ਗਿਆ।


ਉਪਰੋਕਤ ਕਾਵਿ ਟੁਕੜੀ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ :


ਪ੍ਰਸ਼ਨ 1. ਕਵੀ ਕਿਹੜੇ ਦੀਵੇ ਦੀ ਗੱਲ ਕਰਦਾ ਹੈ ਤੇ ਉਹ ਕਿਵੇਂ ਬਲਦਾ ਰਹਿ ਸਕਦਾ ਹੈ?

ਪ੍ਰਸ਼ਨ 2. ਕੌਣ, ਕਿਸਦੀ ਅਤੇ ਕਿਥੇ ਰਹਿ ਕੇ ਖੈਰ ਮੰਗਦਾ ਹੈ?

ਪ੍ਰਸ਼ਨ 3. ਕਿਸ ਚੀਜ਼ ਵਿੱਚ ਯਕੀਨ ਰੱਖਣ ਦੀ ਗੱਲ ਹੋ ਰਹੀ ਹੈ ਅਤੇ ਕਿਸਦਾ ਤੇ ਕਿਵੇਂ ਜਿਗਰਾ ਪਹਾੜ ਹੋ ਗਿਆ ਹੈ?