ਕਾਵਿ ਟੁਕੜੀ – ਜੱਟ ਮੇਲੇ ਆ ਗਿਆ
ਤੂੰਬੇ ਨਾਲ ਭਾਂਤੋਂ ਭਾਂਤ ਬੋਲ ਬੋਲੀਆਂ,
ਹਾੜ ਵਿੱਚ ਜੱਟਾਂ ਨੇ ਮਨਾਈਆਂ ਹੋਲੀਆਂ।
ਛਿੰਝ ਦੀ ਤਿਆਰੀ ਹੋਈ, ਢੋਲ ਵੱਜਦੇ,
ਕੱਸ ਕੇ ਲੰਗੋਟੇ ਆਏ ਸ਼ੇਰ ਗੱਜਦੇ।
ਲਿਸ਼ਕਦੇ ਨੇ ਪਿੰਡੇ ਗੁੰਨ੍ਹੇ ਹੋਏ ਤੇਲ ਦੇ,
ਮਾਰਦੇ ਨੇ ਛਾਲਾਂ ਦੂਲੇ ਡੰਡ ਪੇਲਦੇ।
ਕਿੱਸੂ ਨੂੰ ਸੁਰੈਣਾ ਪਹਿਲੇ ਹੱਥ ਢਾ ਗਿਆ,
ਮਾਰਦਾ ਦਮਾਮੇ, ਜੱਟ ਮੇਲੇ ਆ ਗਿਆ।
ਪ੍ਰਸ਼ਨ 1 . ‘ਛਿੰਝ’ ਤੋਂ ਕੀ ਭਾਵ ਹੈ?
(ੳ) ਮੇਲਾ
(ਅ) ਤਿਉਹਾਰ
(ੲ) ਕੁਸ਼ਤੀ
(ਸ) ਕ੍ਰਿਕਟ
ਪ੍ਰਸ਼ਨ 2 . ਛਿੰਝ ਵਿੱਚ ਆਏ ਪਹਿਲਵਾਨ ਕਿੰਞ ਦੇ ਦਿਸਦੇ ਹਨ?
(ੳ) ਭਾਲੂ ਵਰਗੇ
(ਅ) ਸ਼ੇਰਾਂ ਵਰਗੇ
(ੲ) ਹਾਥੀ ਵਰਗੇ
(ਸ) ਕਮਜ਼ੋਰ
ਪ੍ਰਸ਼ਨ 3 . ਮੇਲੇ ਵਿੱਚ ਜੱਟ ਕੀ – ਕੀ ਵੇਖਦਾ ਹੈ?
(ੳ) ਭਾਂਤ – ਭਾਂਤ ਦਾ ਸਮਾਨ
(ਅ) ਪੰਘੂੜੇ
(ੲ) ਛਿੰਝ
(ਸ) ਸਾਰੇ