ਕਾਵਿ ਟੁਕੜੀ : ਕੁੱਖ ਵਿੱਚੋਂ ਧੀ ਦਾ ਤਰਲਾ
ਹੇਠ ਲਿਖੇ ਕਾਵਿ-ਟੋਟੇ ਨੂੰ ਪੜ੍ਹੋ ਤੇ ਹੇਠ ਲਿਖੇ ਪ੍ਰਸ਼ਨਾਂ ਦੇ ਉਤਰ ਦਿਓ –
ਗਿੱਧਾ-ਕਿੱਕਲੀ ਮੇਰੇ ਬਾਝੋਂ ਕੌਣ ਪਾਊਗਾ ਤੇਰੇ ਵਿਹੜੇ,
ਸ਼ਗਨਾਂ ਦੇ ਗਾਨੇ ਨਾ ਬਝਣੇ ਜੰਞ ਨਾ ਢੁੱਕੂ ਤੇਰੇ ਵਿਹੜੇ।
ਮੇਰੀ ਹੋਂਦ ਦੇ ਬਾਝੋਂ ਤੇਰੇ, ਰਹਿਣ ਸੁੰਨੇ ਘਰ-ਬਾਰ ਨੀ ਅੰਮੀਏ,
ਕਿਸ ਨੂੰ ਦੱਸਾਂ ਦਰਦ ਕਹਾਣੀ, ਮੇਰੇ ਦਿਲ ਦੀ ਜਾਣ ਨੀ ਅੰਮੀਏ।
ਪ੍ਰਸ਼ਨ 1. ਗਿੱਧਾ ਕਿੱਕਲੀ ਕਿਨ੍ਹਾਂ ਦੇ ਨਾਚ ਹਨ?
ਪ੍ਰਸ਼ਨ 2. ਸ਼ਗਨਾਂ ਦਾ ਗਾਨਾ ਕਦੋਂ ਬੱਝਦਾ ਹੈ?
ਪ੍ਰਸ਼ਨ 3. ਜੰਞ ਕਿਸ ਦੇ ਵਿਆਹ ਵਿੱਚ ਢੁੱਕਦੀ ਹੈ?