ਕਾਵਿ – ਟੁਕੜੀ


ਹੇਠਾਂ ਦਿੱਤੀ ਕਾਵਿ-ਟੁਕੜੀ ਨੂੰ ਧਿਆਨ ਨਾਲ ਪੜ੍ਹੋ ਅਤੇ ਦਿੱਤੇ ਹੋਏ ਪ੍ਰਸ਼ਨਾਂ ਦੇ ਉੱਤਰ ਦਿਉ :


ਸਰਹੱਦਾਂ ਉੱਤੇ ਪਹਿਰਾ ਦੇਵਣ,

ਫ਼ੌਜੀ ਵੀਰ ਜਵਾਨ।

ਦੁਸ਼ਮਣ ਨੂੰ ਲਲਕਾਰ ਕੇ ਖੜ੍ਹਦੇ,

ਚੌੜੀ ਛਾਤੀ ਤਾਣ।

ਦੇਸ਼-ਕੌਮ ਦੀ ਖਾਤਰ ਰਹਿੰਦੇ,

ਹਰ ਵੇਲੇ ਤਿਆਰ।

ਦੇਸ਼ ਦੇ ਜ਼ੱਰੇ- ਜ਼ੱਰੇ ਨਾਲ,

ਕਰਦੇ ਨੇ ਇਹ ਪਿਆਰ।

ਭਾਰਤ ਮਾਂ ਦੀ ਸ਼ਾਨ ਦੀ ਖਾਤਰ,

ਕਸਮਾਂ ਇਹ ਖਾਣ।

ਦੁਸ਼ਮਣ ਨੂੰ ਲਲਕਾਰ ਕੇ ਖੜ੍ਹਦੇ,

ਚੌੜੀ ਛਾਤੀ ਤਾਣ।


ਪ੍ਰਸ਼ਨ 1. ਫ਼ੌਜੀ ਵੀਰ ਜਵਾਨ ਕਿਸ ਦੇ ਨਾਲ ਪਿਆਰ ਕਰਦੇ ਹਨ?

ਪ੍ਰਸ਼ਨ 2. ਫ਼ੌਜੀ ਭਾਰਤ ਮਾਂ ਦੀ ਸ਼ਾਨ ਦੀ ਖ਼ਾਤਰ ਕੀ ਖਾਂਦੇ ਹਨ?

ਪ੍ਰਸ਼ਨ 3. ਫ਼ੌਜੀ ਦੇਸ਼ ਦੀਆਂ ਸਰਹੱਦਾਂ ਉਤੇ ਪਹਿਰਾ ਕਿਉਂ ਦਿੰਦੇ ਹਨ?