ਕਾਵਿ – ਟੁਕੜੀ


ਹੇਠਾਂ ਦਿੱਤੀ ਕਾਵਿ-ਟੁਕੜੀ ਨੂੰ ਧਿਆਨ ਨਾਲ ਪੜ੍ਹੋ ਅਤੇ ਦਿੱਤੇ ਹੋਏ ਪ੍ਰਸ਼ਨਾਂ ਦੇ ਉੱਤਰ ਦਿਉ :

ਬੇਟੇ ਖਾਤਰ ਬਾਬਲਾ, ਬੇਟੀ ਨੂੰ ਨਾ ਮਾਰ
ਜੇ ਬੇਟੀ ਹੀ ਨਾ ਰਹੀ, ਰਹਿਣਾ ਨਾ ਸੰਸਾਰ।
ਸਾਥ ਸ਼ਰੀਕਾ ਜੇ ਦਵੇ, ਨਾਲ ਖੜ੍ਹੇ ਸਰਕਾਰ।
ਫਿਰ ਨਾ ਕੋਈ ਧੀ ਸੜੇ, ਕੋਈ ਨਾ ਸਕੇ ਮਾਰ।
ਬਦਲੋ ਆਪਣੇ ਆਪ ਨੂੰ ਬਦਲੋ ਆਪਣੀ ਸੋਚ।
ਧੀਆਂ ਅੱਗੇ ਲੀਕ ਜੋ, ਰਲ ਕੇ ਦੇਵੋ ਪੋਚ।


ਪ੍ਰਸ਼ਨ 1. ਧੀਆਂ ਉੱਤੇ ਹੋ ਰਹੇ ਕਿਹੜੇ – ਕਿਹੜੇ ਜ਼ੁਲਮ ਦਾ ਜ਼ਿਕਰ ਕੀਤਾ ਗਿਆ ਹੈ?

ਪ੍ਰਸ਼ਨ 2. ਉਪਰੋਕਤ ਕਾਵਿ – ਟੁਕੜੀ ਵਿੱਚ ਕਿਹੜੀ ਤਬਦੀਲੀ ਦੀ ਗੱਲ ਕੀਤੀ ਗਈ ਹੈ?

ਪ੍ਰਸ਼ਨ 3. ਬੇਟੀ ਨੂੰ ਕਿਉਂ ਮਾਰਿਆ ਜਾਂਦਾ ਹੈ?