ਕਾਲਿਆ ਹਰਨਾ……….ਪਹਿਨਣ ਨੂੰ ਮੁਗ਼ਲਾਈਆਂ।
ਚੋਣਵੀਆਂ ਕਾਵਿ-ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ
ਕਾਲਿਆ ਹਰਨਾ ਰੋਹੀਏਂ ਫਿਰਨਾ,
ਤੇਰੇ ਪੈਰੀਂ ਝਾਂਜਰਾਂ ਪਾਈਆਂ।
ਸਿੰਗਾਂ ਤੇਰਿਆਂ ‘ਤੇ ਕੀ ਕੁਛ ਲਿਖਿਆ,
ਤਿੱਤਰ ਤੇ ਮੁਰਗਾਈਆਂ।
ਚੱਬਣ ਨੂੰ ਤੇਰੇ ਮੋਠ ਬਾਜਰਾ,
ਪਹਿਨਣ ਨੂੰ ਮੁਗ਼ਲਾਈਆਂ।
ਪ੍ਰਸ਼ਨ 1. ਹਰਨ ਦਾ ਰੰਗ ਕੀ ਹੈ?
(ੳ) ਕਾਲਾ
(ਅ) ਚਿੱਟਾ
(ੲ) ਭੂਰਾ
(ਸ) ਚਿਤਕਬਰਾ
ਪ੍ਰਸ਼ਨ 2. ਹਰਨ ਦੇ ਪੈਰਾਂ ਵਿੱਚ ਕੀ ਹੈ?
(ੳ) ਘੁੰਗਰੂ
(ਅ) ਝਾਲਰਾਂ
(ੲ) ਝਾਂਜਰਾਂ
(ਸ) ਗੋਖੜੂ
ਪ੍ਰਸ਼ਨ 3. ਹਰਨ ਕਿੱਥੇ ਫਿਰਦਾ ਹੈ?
(ੳ) ਖੇਤਾਂ ਵਿੱਚ
(ਅ) ਜੰਗਲ ਵਿੱਚ
(ੲ) ਬੇਲੇ ਵਿੱਚ
(ਸ) ਰੋਹੀਆਂ ਵਿੱਚ
ਪ੍ਰਸ਼ਨ 4. ਹਰਨ ਦੇ ਕਿਸ ਅੰਗ ਉੱਤੇ ਕੁਝ ਲਿਖਿਆ ਹੈ?
(ੳ) ਪੈਰਾਂ ‘ਤੇ
(ਅ) ਲੱਤਾ ‘ਤੇ
(ੲ) ਸਿੰਗਾਂ ‘ਤੇ
(ਸ) ਮੱਥੇ ‘ਤੇ
ਪ੍ਰਸ਼ਨ 5. ਹਰਨ ਦੇ ਚੱਬਣ ਨੂੰ ਕੀ ਹੈ?
(ੳ) ਮੋਠ ਜੌਂ
(ਅ) ਮੋਠ ਬਾਜਰਾ
(ੲ) ਮੋਠ ਮੱਕੀ
(ਸ) ਮੋਠ ਮੂੰਗੀ
ਪ੍ਰਸ਼ਨ 6. ਹਰਨ ਦੇ ਪਹਿਨਣ ਨੂੰ ਕੀ ਹੈ?
(ੳ) ਮੁਰਗਾਈਆਂ
(ਅ) ਮੁਗ਼ਲਾਈਆਂ
(ੲ) ਮੁਗ਼ਲੀਆਂ
(ਸ) ਮੁਰਕੀਆਂ
ਉੱਤਰ :- 1. (ੳ) ਕਾਲਾ, 2. (ੲ) ਝਾਂਜਰਾਂ, 3. (ਸ) ਰੋਹੀਆਂ ਵਿੱਚ, 4. (ੲ) ਸਿੰਗਾਂ ‘ਤੇ, 5. (ਅ) ਮੋਠ ਬਾਜਰਾ, 6. (ਅ) ਮੁਗ਼ਲਾਈਆਂ।