ਕਾਲਿਆ ਹਰਨਾ : ਇੱਕ-ਦੋ ਸ਼ਬਦਾਂ ਵਿੱਚ ਉੱਤਰ


ਕਾਲਿਆ ਹਰਨਾ : ਲੰਮੀ ਬੋਲੀ


ਪ੍ਰਸ਼ਨ 1. ‘ਕਾਲਿਆ ਹਰਨਾ’ ਲੰਮੀ ਬੋਲੀ ਵਿੱਚ ਕਾਲੇ ਹਰਨ ਦੇ ਪੈਰਾਂ ਵਿੱਚ ਕੀ ਪਾਇਆ ਸੀ?

ਉੱਤਰ : ਝਾਂਜਰਾਂ।

ਪ੍ਰਸ਼ਨ 2. ਕਾਲ਼ਾ ਹਰਨ ਕਿੱਥੇ ਫਿਰਦਾ ਹੈ ?

ਉੱਤਰ : ਰੋਹੀਆਂ ਵਿੱਚ।

ਪ੍ਰਸ਼ਨ 3. ਕਾਲੇ ਹਰਨ ਦੇ ਸਿੰਗਾਂ ‘ਤੇ ਕੀ ਕੁਝ ਚਿਤਰਿਆ ਹੋਇਆ ਸੀ?

ਉੱਤਰ : ਕਾਲੇ ਹਰਨ ਦੇ ਸਿੰਗਾਂ ‘ਤੇ ਤਿੱਤਰ ਤੇ ਮੁਰਗ਼ਾਬੀਆਂ ਦੇ ਚਿੱਤਰ ਚਿਤਰੇ ਹੋਏ ਸਨ।

ਪ੍ਰਸ਼ਨ 4. ਖਾਈ ਟੱਪਦੇ ਕਾਲੇ ਹਰਨ ਦੇ ਕੀ ਵੱਜਾ?

ਉੱਤਰ : ਕੰਡਾ।

ਪ੍ਰਸ਼ਨ 5. ਕਾਲ਼ਾ ਹਰਨ ਕੀ ਚਰਦਾ ਸੀ?

ਉੱਤਰ : ਕਾਲ਼ਾ ਹਰਨ ਮੋਠ ਅਤੇ ਬਾਜਰਾ ਚਰਦਾ ਸੀ।

ਪ੍ਰਸ਼ਨ 6. ਨੌਂ-ਨੌਂ ਕੋਠੇ ਕੌਣ ਟੱਪ ਜਾਂਦਾ ਸੀ ?

ਉੱਤਰ : ਕਾਲਾ ਹਰਨ।

ਪ੍ਰਸ਼ਨ 7. ਕਾਲੇ ਹਰਨ ਦਾ ਮਾਸ ਕਿਨ੍ਹਾਂ ਨੇ ਖਾਧਾ ?

ਉੱਤਰ : ਕੁੱਤਿਆਂ ਨੇ।