ਕਾਰ ਵਿਹਾਰ ਦੇ ਪੱਤਰ
ਨਵੇਂ ਖ਼ਰੀਦੇ ਫ਼ਰਿਜ ਦੇ ਵਿਕਰੇਤਾ ਨੂੰ ਸ਼ਿਕਾਇਤੀ ਪੱਤਰ ਲਿਖੋ।
114, ਰਾਮ ਨਗਰ,
ਪਟਿਆਲਾ ਸ਼ਹਿਰ।
12 ਫ਼ਰਵਰੀ, 20….
ਸੇਵਾ ਵਿਖੇ,
ਮੋਸਰਜ ਗੁਪਤਾ ਇਲੈਕਟਰੋਨਿਕਸ,
ਮਾਡਲ ਟਾਊਨ,
ਪਟਿਆਲਾ।
ਵਿਸ਼ਾ : ਫ਼ਰਿਜ ਠੀਕ ਨਾ ਚੱਲਣ ਸਬੰਧੀ।
ਸ਼੍ਰੀਮਾਨ ਜੀ,
ਬੇਨਤੀ ਹੈ ਕਿ ਮੈਂ 15 ਮਈ 20…. ਨੂੰ ਆਪ ਜੀ ਦੀ ਦੁਕਾਨ ਤੋਂ ਫ਼ਰਿਜ ਮਾਡਲ ਨੰ: LG-8165 ਖ਼ਰੀਦਿਆ ਸੀ। ਇਸ ਦੀ ਆਪ ਨੇ ਇੱਕ ਸਾਲ ਦੀ ਗਰੰਟੀ ਵੀ ਦਿੱਤੀ ਹੋਈ ਹੈ। ਇਹ ਕੇਵਲ ਦੋ ਹਫ਼ਤੇ ਹੀ ਠੀਕ ਚੱਲਿਆ। ਹੁਣ ਇਸ ਵਿੱਚ ਕਦੇ ਬਰਫ਼ ਜੰਮਣੀ ਬੰਦ ਹੋ ਜਾਂਦੀ ਹੈ ਅਤੇ ਅਵਾਜ਼ ਵੀ ਬਹੁਤ ਕਰਦਾ ਹੈ।
ਕਿਰਪਾ ਕਰਕੇ ਤੁਸੀਂ ਆਪਣੇ ਮਕੈਨਿਕ ਨੂੰ ਭੇਜ ਕੇ ਇਸ ਨੂੰ ਠੀਕ ਕਰਵਾ ਦਿਓ। ਜੇ ਇਹ ਠੀਕ ਨਾ ਹੋ ਸਕੇ ਤਾਂ ਸਾਨੂੰ ਬਦਲ ਕੇ ਨਵਾਂ ਫ਼ਰਿਜ ਦੇ ਦਿਓ।
ਧੰਨਵਾਦ ਸਹਿਤ।
ਆਪ ਜੀ ਦਾ ਵਿਸ਼ਵਾਸਪਾਤਰ,
ੳ. ਅ. ੲ.।