ਕਾਰ ਵਿਹਾਰ ਦੇ ਪੱਤਰ
ਆਪਣੇ ਘਰ ਰੋਜ਼ਾਨਾ ਅਖ਼ਬਾਰ ਲਵਾਉਣ ਲਈ ਅਖ਼ਬਾਰ ਦੇ ਏਜੰਸੀ ਮੈਨੇਜਰ ਨੂੰ ਪੱਤਰ ਲਿਖੋ।
426, ਕੁਲ ਰੋਡ,
ਮੋਤਾ ਸਿੰਘ ਨਗਰ,
ਜਲੰਧਰ।
ਮੈਨੇਜਰ ਸਾਹਿਬ,
ਬੀ.ਐਸ.ਐਨ.ਐਲ. ਸਰਵਿਸਜ਼,
ਜਲੰਧਰ।
ਵਿਸ਼ਾ : ਟੈਲੀਫੋਨ ਦਾ ਕਿਰਾਇਆ ਨਾ ਲੈਣ ਸਬੰਧੀ।
ਸ਼੍ਰੀ ਮਾਨ ਜੀ,
ਬੇਨਤੀ ਹੈ ਕਿ ਮੈਂ ਆਪ ਜੀ ਦੀ ਕੰਪਨੀ ਬੀ.ਐਸ.ਐਨ.ਐਲ. ਦਾ ਲੱਗਾ ਟੈਲੀਫੋਨ ਨੰਬਰ 0181-94649-67291 ਪਿਛਲੇ ਪੰਜ ਸਾਲ ਤੋਂ ਵਰਤ ਰਿਹਾ ਹਾਂ। ਇਹਨਾਂ ਪੰਜ ਸਾਲਾਂ ਵਿੱਚ ਆਪ ਜੀ ਦੀਆਂ ਸੇਵਾਵਾਂ ਲਾਜਵਾਬ ਸਨ। ਪਰ ਪਿਛਲੇ ਦੋ ਮਹੀਨਿਆਂ ਤੋਂ ਮੇਰਾ ਇਹ ਟੈਲੀਫੋਨ ਖਰਾਬ ਹੋ ਗਿਆ ਜੋ ਅੱਜ-ਕੱਲ੍ਹ ਵਰਤੋਂ ਵਿੱਚ ਨਹੀਂ ਹੈ। ਇਸ ਸਬੰਧੀ ਕਈ ਵਾਰ ਸ਼ਿਕਾਇਤ ਲਿਖਾਈ ਗਈ ਪਰ ਕੋਈ ਵੀ ਕਰਮਚਾਰੀ ਠੀਕ ਕਰਨ ਨਹੀਂ ਆਇਆ ਜਿਸ ਕਰਕੇ ਮੈਨੂੰ ਪਿਛਲੇ ਦੋ ਮਹੀਨਿਆਂ ਤੋਂ ਪਰੇਸ਼ਾਨੀ ਦਾ ਕਾਫ਼ੀ ਸਾਹਮਣਾ ਕਰਨਾ ਪਿਆ। ਜਦੋਂ ਦੋ ਮਹੀਨਿਆਂ ਬਾਅਦ ਟੈਲੀਫੋਨ ਦਾ ਬਿੱਲ ਆਇਆ ਤਾਂ ਮੈਂ ਅਚੰਭਿਤ ਰਹਿ ਗਿਆ ਕਿ ਇਸ ਵਿੱਚ ਕਾਲਾਂ ਦਾ ਤਾਂ ਕੋਈ ਖਰਚ ਨਹੀਂ ਸੀ ਜੋੜਿਆ ਗਿਆ ਪਰੰਤੂ ਟੈਲੀਫੋਨ ਦਾ ਕਿਰਾਇਆ 300-300=600 ਰੁਪਏ ਸ਼ਾਮਲ ਕੀਤਾ ਗਿਆ ਹੈ। ਸੋ ਕਿਰਪਾ ਕਰਕੇ ਇਸ ਕਿਰਾਏ ‘ਚੋਂ ਛੋਟ ਦਿੱਤੀ ਜਾਵੇ, ਕਿਉਂਕਿ ਆਪ ਦੀ ਕੰਪਨੀ ਵੱਲੋਂ ਦੋ ਮਹੀਨਿਆਂ ਤੋਂ ਕੋਈ ਸੇਵਾ ਨਹੀਂ ਦਿੱਤੀ ਗਈ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਮੇਰੀ ਇਸ ਬੇਨਤੀ ਵੱਲ ਜ਼ਰੂਰ ਧਿਆਨ ਦਿਓਗੇ ਤੇ ਕਿਰਾਏ ਵਜੋਂ ਛੋਟ ਦਿਓਗੇ। ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ।
ਧੰਨਵਾਦ ਸਹਿਤ।
ਆਪ ਦਾ ਵਿਸ਼ਵਾਸਪਾਤਰ,
ਰਮਨ ਕੁਮਾਰ।