ਕਹਾਣੀ : ਮਾਂ ਦੀ ਮਮਤਾ
ਇੱਕ ਵਾਰੀ ਇੱਕ ਮੁੰਡੇ ਦੀ ਮਾਂ ਕਾਣੀ ਹੁੰਦੀ ਹੈ। ਜਦੋਂ ਉਸ ਦੀ ਮਾਂ ਉਸਨੂੰ ਲੈਣ ਜਾਂ ਛੱਡਣ ਜਾਂਦੀ ਹੈ ਤਾਂ ਮੁੰਡੇ ਦੇ ਦੋਸਤ ਉਸ ਦਾ ਮਜ਼ਾਕ ਉਡਾਉਂਦੇ ਸੀ ਤੇ ਉਸ ਨੇ ਉਹਨਾਂ ਤੋਂ ਤੰਗ ਆ ਕੇ ਆਪਣੀ ਮਾਂ ਨੂੰ ਕਿਹਾ, “ਤੂੰ ਸਕੂਲ ਨਾ ਆਇਆ ਕਰ।”
ਉਸ ਦੀ ਮਾਂ ਉਸ ਦੇ ਕਹਿਣ ਤੇ ਸਕੂਲ ਜਾਣਾ ਬੰਦ ਕਰ ਦਿੰਦੀ ਹੈ। ਕੁੱਝ ਸਾਲਾਂ ਬਾਅਦ ਉਸ ਦੇ ਮੁੰਡੇ ਦਾ ਵਿਆਹ ਹੋ ਜਾਂਦਾ ਹੈ ਤੇ ਉਹ ਆਪਣੀ ਮਾਂ ਨੂੰ ਛੱਡ ਕੇ ਵਲੈਤ ਚਲਾ ਜਾਂਦਾ ਹੈ। ਕੁੱਝ ਸਾਲਾਂ ਬਾਅਦ ਉਸ ਦੀ ਮਾਂ ਉਸਨੂੰ ਮਿਲਣ ਉੱਥੇ ਚਲੀ ਗਈ। ਪਰ ਉਸ ਦੇ ਪੁੱਤਰ ਨੂੰ ਉਸਦਾ ਆਉਣਾ ਚੰਗਾ ਨਹੀਂ ਲੱਗਿਆ ਤੇ ਉਹ ਆਪਣੀ ਮਾਂ ਨੂੰ ਬਜ਼ਾਰ ਲੈ ਗਿਆ ਅਤੇ ਉਸਨੂੰ ਉੱਥੇ ਹੀ ਛੱਡ ਆਇਆ।
ਕੁੱਝ ਕੁ ਦਿਨਾਂ ਬਾਅਦ ਉਸਨੂੰ ਆਪਣੀ ਮਾਂ ਦੀ ਚਿੱਠੀ ਮਿਲੀ ਤੇ ਉਸ ਵਿੱਚ ਇਹ ਲਿਖਿਆ ਸੀ ਕਿ ਜਦੋਂ ਤੂੰ ਹੋਇਆ ਸੀ ਤੇ ਤੇਰੀਆਂ ਦੋਨੋਂ ਅੱਖਾਂ ਖਰਾਬ ਸੀ ਤੇ ਡਾਕਟਰਾਂ ਨੇ ਕਿਹਾ ਸੀ ਕਿ ਕੋਈ ਇੱਕ ਅੱਖ ਦੇ ਦੇਵੇ ਤਾਂ ਤੇਰੀਆਂ ਦੋਨੋਂ ਅੱਖਾਂ ਠੀਕ ਹੋ ਜਾਣਗੀਆਂ ਤਾਂ ਮੈਂ ਉਸ ਵੇਲੇ ਤੈਨੂੰ ਇੱਕ ਅੱਖ ਦੇ ਦਿੱਤੀ ਸੀ। ਤੇਰੇ ਪਿਤਾ ਨੇ ਕਿਹਾ ਸੀ ਕਿ ਤੂੰ ਇੱਕ ਅੱਖ ਨਾ ਦੇ, ਨਹੀਂ ਤਾਂ ਤੈਨੂੰ ਸਾਰੀ ਉਮਰ ਕਾਣੀ ਬਣ ਕੇ ਰਹਿਣਾ ਪਵੇਗਾ। ਪਰ ਮੈਂ ਅਗੋਂ ਕਿਹਾ ਸੀ ਕਿ ਲੋਕੀਂ ਮੈਨੂੰ ਕਾਣੀ ਕਹਿਣ ਕੋਈ ਗੱਲ ਨਹੀਂ, ਪਰ ਕੋਈ ਮੇਰੇ ਪੁੱਤਰ ਨੂੰ ਕਾਣਾ ਕਹੇ, ਇਹ ਮੈਂ ਬਰਦਾਸ਼ਤ ਨਹੀਂ ਕਰ ਸਕਦੀ ।
ਇਹੀ ਹੈ ਮਾਂ ਦੀ ਮਮਤਾ।