ਕਲਾਕਾਰ : ਅਬਦੁਲ ਰਹਿਮਨ ‘ਲੜੋਆ’
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ – ਦੋ ਵਾਕਾਂ ਵਿਚ ਲਿਖੋ :
ਪ੍ਰਸ਼ਨ 1. ਬਾਨੂੰ ਮਦਾਰੀ ਆਪਣੇ ਮੁੰਡੇ ਨੂੰ ਕੀ ਬਣਾਉਣਾ ਚਾਹੁੰਦਾ ਸੀ?
ਉੱਤਰ : ਬਾਨੂੰ ਮਦਾਰੀ ਆਪਣੇ ਮੁੰਡੇ ਨੂੰ ਇੱਕ ਉੱਚੇ ਦਰਜੇ ਦਾ ਮਦਾਰੀ ਬਣਾਉਣਾ ਚਾਹੁੰਦਾ ਸੀ।
ਪ੍ਰਸ਼ਨ 2. ਬਾਨੂੰ ਆਪਣੇ ਮੁੰਡੇ ਨੂੰ ਮਜ੍ਹਮੇ ਵਿੱਚ ਕੀ ਬਣਾ ਕੇ ਪੇਸ਼ ਕਰਦਾ ਸੀ?
ਉੱਤਰ : ਬਾਨੂੰ ਆਪਣੇ ਮੁੰਡੇ ਨੂੰ ਮਜ੍ਹਮੇ ਵਿੱਚ ਜਮੂਰਾ ਬਣਾ ਕੇ ਪੇਸ਼ ਕਰਦਾ ਸੀ।
ਪ੍ਰਸ਼ਨ 3. ਬਾਨੂੰ ਨੇ ਆਪ ਆਪਣੇ ਉਸਤਾਦ ਦੀ ਕਿੰਨੇ ਸਾਲ ਸ਼ਗਿਰਦੀ ਕੀਤੀ ਸੀ?
ਉੱਤਰ : ਬਾਨੂੰ ਨੇ ਆਪ ਆਪਣੇ ਉਸਤਾਦ ਦੀ 12 ਸਾਲ ਸ਼ਗਿਰਦੀ ਕੀਤੀ ਸੀ।
ਪ੍ਰਸ਼ਨ 4. ਬਾਨੂੰ ਇੱਕ ਦਿਨ ਕਿਸ ਦੇ ਘਰ ਗਿਆ?
ਉੱਤਰ : ਬਾਨੂੰ ਇੱਕ ਦਿਨ ਆਪਣੇ ਉਸਤਾਦ ਦੇ ਘਰ ਗਿਆ।
ਪ੍ਰਸ਼ਨ 5. ਬਾਨੂੰ ਦਾ ਉਸਤਾਦ ਕਿਸ ਨੂੰ ਮਦਾਰੀ ਬਣਾਉਣਾ ਚਾਹੁੰਦਾ ਸੀ?
ਉੱਤਰ : ਬਾਨੂੰ ਦਾ ਉਸਤਾਦ ਆਪਣੇ ਮੁੰਡੇ ਨੂੰ ਮਦਾਰੀ ਬਣਾਉਣਾ ਚਾਹੁੰਦਾ ਸੀ।
ਪ੍ਰਸ਼ਨ 6. ‘ਪੱਥਰ ਵਿੱਚ ਸਿਰ ਨਾ ਮਾਰਨਾ’ ਦਾ ਕੀ ਅਰਥ ਹੈ?
ਉੱਤਰ : ‘ਪੱਥਰ ਵਿੱਚ ਸਿਰ ਨਾ ਮਾਰਨਾ’ ਦਾ ਅਰਥ ਹੈ – ਕਿਸੇ ਮੂਰਖ ਨੂੰ ਨਾ ਸਮਝਾਉਣਾ।