ਔਖੇ ਸ਼ਬਦਾਂ ਦੇ ਅਰਥ : ਅਨੰਦ ਭਇਆ ਮੇਰੀ ਮਾਏ
ਅਨੰਦ ਭਇਆ ਮੇਰੀ ਮਾਏ : ਗੁਰੂ ਅਮਰਦਾਸ ਜੀ
ਅਨੰਦ : ਪੂਰਨ ਖਿੜਾਓ ।
ਸਹਜ ਸੇਤੀ : ਅਡੋਲ ਅਵਸਥਾ ਦੇ ਨਾਲ ।
ਹਰੀ ਕੇਰਾ : ਪਰਮਾਤਮਾ ਦੀ ਸਿਫ਼ਤਿ ਸਾਲਾਹ ਦੇ
ਅੰਗੀਕਾਰੁ : ਸਹਾਇਤਾ ।
ਕਵਿਤਾ ਦਾ ਕੇਂਦਰੀ ਭਾਵ : ਅਨੰਦ ਭਇਆ ਮੇਰੀ ਮਾਏ
ਪ੍ਰਸ਼ਨ. ‘ਅਨੰਦ ਭਇਆ ਮੇਰੀ ਮਾਏ’ ਸ਼ਬਦ (ਕਵਿਤਾ) ਦਾ ਕੇਂਦਰੀ ਭਾਵ ਲਿਖੋ ।
ਉੱਤਰ : ਪਰਮਾਤਮਾਂ ਦੀ ਮਿਹਰ ਨਾਲ ਜਦੋਂ ਮਨੁੱਖ ਨੂੰ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਤਾਂ ਉਸ ਦੇ ਉਪਦੇਸ਼ ਨਾਲ ਮਨੁੱਖ ਦੀ ਮਾਇਆ ਦੀ ਭਟਕਣਾ ਦੂਰ ਹੁੰਦੀ ਹੈ । ਉਸ ਦੀ ਦੁੱਖਾਂ-ਕਲੇਸ਼ਾਂ ਤੋਂ ਨਵਿਰਤੀ ਹੁੰਦੀ ਹੈ ਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿੱਚ ਜੁੜਿਆ ਮਨ ਅਡੋਲ ਅਨੰਦ ਦੀ ਅਵਸਥਾ ਵਿੱਚ ਟਿਕ ਜਾਂਦਾ ਹੈ ।