ਔਖੇ ਸ਼ਬਦਾਂ ਦੇ ਅਰਥ
ਸ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਸਿੱਝਣਾ : ਕਾਰਜ ਸਿੱਧ ਕਰਨਾ, ਕਾਮਯਾਬੀ ਹਾਸਲ ਕਰਨਾ, ਹੱਲ ਕਰਨਾ, ਬਦਲਾ ਲੈਣਾ, ਸੋਧਣਾ, ਨਿਬੜਨਾ, ਦਰੁਸਤ ਕਰਨਾ
ਸਿੰਞਾਣ : ਸਿਆਣ
ਸਿੱਟਣਾ : ਸੁੱਟਣਾ
ਸਿੱਟਾ : ਨਤੀਜਾ, ਫਲ, ਪਰਿਣਾਮ, ਫੈਸਲਾ, ਨਿਬੇੜਾ, ਨਿਸ਼ਕਰਸ਼
ਸਿੱਟਾ ਕੱਢਣਾ : ਨਤੀਜਾ ਕੱਢਣਾ, ਕਿਸੇ ਕਾਰਜ ਦੇ ਅੰਤ ‘ਚ ਹੋਣ ਵਾਲੇ ਪਰਿਣਾਮ ਬਾਰੇ ਸੋਚ ਲੈਣਾ
ਸਿੱਠ : ਵਿਅੰਗ ਨਾਲ ਕਿਹਾ ਵਾਕ, ਵਿਅੰਗ, ਸਿਠਣੀ, ਨਿੰਦਾ, ਅਪਜਸ, ਭੰਡੀ
ਸਿਠਣੀ : ਸਿੱਠ
ਸਿਠਾਣੀ : ਸੇਠ ਦੀ ਘਰ ਵਾਲੀ, ਅਮੀਰ ਔਰਤ
ਸਿੱਡਾ : ਦ੍ਰਿੜਤਾ, ਪਕਿਆਈ, ਹੱਠ, ਮਜ਼ਬੂਤੀ
ਸਿਤਮ : ਜ਼ੁਲਮ, ਵਧੀਕੀ, ਧੱਕਾ, ਦਾਬਾ, ਕਹਿਰ
ਸਿਤਮਗਰ : ਜ਼ਾਲਮ, ਅਤਿਆਚਾਰੀ, ਹੈਂਕੜਬਾਜ਼, ਦੁੱਖ ਦੇਣ ਵਾਲਾ
ਸਿਤਾਰ : ਇਕ ਪ੍ਰਸਿੱਧ ਤੰਤੀ ਸਾਜ਼, ਇਕ ਤਾਰ ਵਾਦਯ
ਸਿਤਾਰਾ : ਨਛੱਤਰ, ਤਾਰਾ, ਭਾਗ, ਨਸੀਬ, ਅਦਾਕਾਰ, ਕਲਾਕਾਰ
ਸਿਥਲ : ਸੁਸਤ, ਮਧਮ, ਢਿੱਲਾ, ਕਮਜ਼ੋਰ, ਨਿਢਾਲ, ਮਰੀਅਲ, ਲਿੱਸੜ, ਲਿੱਧੜ
ਸਿਥਲਤਾ : ਸੁਸਤੀ, ਕਮਜ਼ੋਰੀ, ਨਿਢਾਲਤਾ, ਆਲਸ, ਢਿਲਮਠਤਾ
ਸਿਦਕ : ਭਰੋਸਾ, ਇਤਬਾਰ, ਵਿਸ਼ਵਾਸ, ਸਬਰ
ਸਿਦਕਹੀਣ : ਭਰੋਸਾ ਨਾ ਰੱਖਣ ਵਾਲਾ
ਸਿਦਕਵਾਨ : ਭਰੋਸਾ ਰੱਖਣ ਵਾਲਾ
ਸਿੱਧ : ਸਾਧਨਾ ‘ਚ ਲੀਨ, ਸਾਧ, ਸੰਤ, ਰੂਹਾਨੀ ਪੁਰਸ਼, ਪੂਰਣ ਮਨੁੱਖ, ਮਾਹਿਰ, ਵਿਸ਼ੇਸ਼ੱਗ, ਸਾਬਤ, ਸਹੀ
ਸਿੱਧ ਕਰਨਾ : ਸਾਬਤ ਕਰਨਾ, ਨਿਰਣਾ ਕਰ ਦੇਣਾ
ਸਿੰਧ : ਸਿੰਧ ਦਰਿਆ, (ਹੁਣ ਪਾਕਿਸਤਾਨ ‘ਚ), ਇਕ ਸੂਬਾ
ਸਿੱਧੜ : ਸਿੱਧਾ, ਭੋਲਾ, ਸਾਫ਼ਦਿਲ, ਲੋਲ੍ਹਾ, ਨਿਸ਼ਕਪਟ
ਸਿੱਧਾ : ਸਾਫ਼, ਸਪਸ਼ਟ, ਖਰਾ, ਨਿਰਛਲ, ਸੌਖਾ, ਅਸਾਨ, ਸੋਧ ਵਿਚ, ਬਗੈਰ ਕਿਸੇ ਵਿੰਗ ਦੇ, ਸਾਮ੍ਹਣੇ
ਸਿੱਧਾ ਕਰਨਾ : ਠੀਕ ਕਰਨਾ, ਰਾਹੇ ਪਾਉਣਾ, ਸੋਧਣਾ
ਸਿਧਾਉਣਾ : ਜਾਣਾ, ਚਲਣਾ, ਫਤਹਿ ਕਰਨਾ, ਜਿੱਤਣਾ, ਸਿਖਾਉਣਾ
ਸਿਧਾਈ : ਗਈ, ਚਲੀ ਗਈ, ਪਹੁੰਚ ਗਿਆ, ਸਿਖਾਈ, ਪੜ੍ਹਾਈ
ਸਿਧਾਂਤ : ਨੇਮ, ਅਸੂਲ, ਕਾਇਦਾ, ਮੱਤ, ਕਾਨੂੰਨ, ਤਰਕ
ਸਿਧਾਂਤਕ : ਅਸੂਲਨ, ਨੇਮਪੂਰਬਕ, ਕਾਨੂੰਨੀ
ਸਿਧਾਂਤੀ : ਸਿਧਾਂਤ ਨਾਲ ਸੰਬੰਧਿਤ, ਸਿਧਾਂਤਕ, ਅਸੂਲਨ
ਸਿਧਾਰਨਾ : ਚਲੇ ਜਾਣਾ, ਛੱਡ ਜਾਣਾ, ਪਹੁੰਚਣਾ, ਛੱਡਣਾ
ਸਿੱਧੀ : ਸਿੱਧਾ, ਸਾਮ੍ਹਣੇ ਵਲ, ਸਾਫ਼, ਸਪਸ਼ਟ, ਭੋਲੀ, ਸਿੱਧੜ, ਕਿਸੇ ਕਾਰਜ ਵਿਚ ਮੁਹਾਰਤ ਹਾਸਲ ਹੋ ਜਾਣਾ, ਕਿਸੇ ਮੰਤਰ ਨੂੰ ਸਿੱਧ ਕਰ ਲੈਣਾ, ਸਾਧ ਦੀ ਸ਼ਕਤੀ
ਸਿੰਧੀ : ਸਿੰਧ ਦਾ ਵਸਨੀਕ, ਸਿੰਧ ਦੀ ਭਾਸ਼ਾ, ਸਿੰਧ ਨਾਲ ਸੰਬੰਧਿਤ
ਸਿੰਧੌਰਾ : ਇਕ ਰਾਗ, ਸੰਧੂਰ, ਇਸਤ੍ਰੀ ਦੀ ਆਪਣੇ ਪਤੀ ਨਾਲ ਸਤੀ ਹੋਣ ਦੀ ਰਸਮ
ਸਿੰਨਾ : ਸੈਨਾ, ਫੌਜ, ਗਿੱਲਾ, ਤਰ, ਭਿੱਜਿਆ
ਸਿੱਪ : ਸਿੱਪੀ, ਇਕ ਜਲਜੀਵ ਅਤੇ ਉਸ ਦੀ ਖੋਪੜੀ ਜਿਸ ਵਿਚੋਂ ਮੋਤੀ ਨਿਕਲਦਾ ਹੈ