ਔਖੇ ਸ਼ਬਦਾਂ ਦੇ ਅਰਥ
ਸ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਸਾਬਤ : ਸਾਰਾ, ਸਮੁੱਚਾ, ਅਟੁੱਟਵਾਂ, ਇਕ ਪੂਰਾ ਪੀਸ, ਪੱਕਾ, ਸਲਾਮਤ, ਕਾਇਮ
ਸਾਬਤ ਸੂਰਤ : ਪੂਰੀ ਸ਼ਕਲ ਵਿਚ, ਜਿਸਨੇ ਦਾੜ੍ਹੀ-ਮੁੱਛਾਂ ਅਤੇ ਸਰੀਰ ਦੇ ਰੋਮ ਨਾ ਮੁਨਾਏ ਹੋਣ, ਮਰਦ, ਸਿੱਧ, ਪ੍ਰਮਾਣਿਤ
ਸਾਬਤ ਕਦਮ : ਦ੍ਰਿੜ੍ਹ, ਅਡੋਲ, ਕਾਇਮ
ਸਾਬਤ ਕਰਨਾ : ਸਿੱਧ ਕਰਨਾ, ਪ੍ਰਮਾਣਿਤ ਕਰਨਾ, ਪ੍ਰਤੱਖ ਕਰਨਾ
ਸਾਬਰ : ਸਬਰ ਰੱਖਣ ਵਾਲਾ, ਸੰਤੋਖੀ, ਧੀਰਾ
ਸਾਂਬਰ : ਦੱਖਣੀ ਭਾਰਤ ਦਾ ਇਕ ਖਾਣਾ
ਸਾਂਭ : ਸਾਂਭਣ ਤੋਂ ਭਾਵ, ਸੰਭਾਲ, ਦੇਖ-ਰੇਖ, ਚਿੰਤਾ, ਖ਼ਿਆਲ, ਝੋਰਾ
ਸਾਂਭਣਾ : ਸੰਭਾਲ ਕਰਨਾ, ਟਿਕਾਣੇ ਰੱਖਣਾ, ਖ਼ਿਆਲ ਰੱਖਣਾ, ਇਕੱਠਾ ਕਰਨਾ
ਸਾਮ : ਸੰਮ, ਡਾਂਗ, ਛੜ, ਲੋਹੇ ਦੀ ਕੜੀ
ਸਾਮਵੇਦ : ਮੁਢਲੇ ਚਾਰ ਵੇਦਾਂ ‘ਚੋਂ ਇੱਕ
ਸਾਮੰਤ : ਜਗੀਰਦਾਰ, ਵਿਸਵੇਦਾਰ, ਮਾਲਕ
ਸਾਮੰਤਵਾਦ : ਜਗੀਰਦਾਰੀ, ਵਿਸਵੇਦਾਰੀ
ਸਾਮੰਤੀ : ਵਿਸਵੇਦਾਰੀ, ਜਗੀਰੀ
ਸਾਮਰਾਜ : ਰਾਜ, ਰਾਜ ਖੇਤਰ, ਰਾਜਭਾਗ, ਦੇਸ਼, ਭੂਮੰਡਲ, ਇਲਾਕਾ, ਖੇਤਰ, ਸਾਸ਼ਨ
ਸਾਮਰਾਜੀ : ਸਾਮਰਾਜ ਨਾਲ ਸੰਬੰਧਿਤ, ਰਾਜਸੀ, ਖੇਤਰੀ, ਪੂੰਜੀਵਾਦੀ
ਸਾਮਵਾਦ : ਸਮਾਜਵਾਦ, ਸਾਂਝੀਵਾਲਤਾ, ਬਰਾਬਰੀ
ਸਾਮਵਾਦੀ : ਸਾਮਵਾਦ ਦੇ ਸਿਧਾਂਤ ਨੂੰ ਮੰਨਣ ਵਾਲਾ, ਸਮਾਜਵਾਦੀ
ਸਾਹਮਣਾ : ਟਾਕਰਾ, ਮੁੱਠਭੇੜ, ਭੇੜ, ਅਗਲਾ, ਮੁਹਰਲਾ, ਵਿਰੋਧੀ
ਸਾਮ੍ਹਣੇ : ਅੱਗੇ, ਮੁਹਰੇ, ਸਾਮ੍ਹਣੇ, ਹਾਜ਼ਰ, ਪ੍ਰਤੱਖ
ਸਾਮਾਨ : ਸਮਾਨ, ਅੋਜ਼ਾਰ, ਹਥਿਆਰ, ਸਾਧਨ, ਸੰਦ
ਸਾਮੀ : ਇਸਲਾਮੀ, ਪੱਛਮੀ, ਸ਼ਰਣਾਗਤ, ਉਹੀ, ਵਹੀ, ਅਸਾਮੀ, ਗਾਹਕ, ਜਜਮਾਨ, ਪਾਰਟੀ
ਸਾਰ : ਸੰਖੇਪ, ਕਿਸੇ ਵਸਤੂ ਦਾ ਰਸ, ਨਿਚੋੜ, ਸਾਰੰਸ਼, ਸਿੱਟਾ, ਸ਼ੁਧ, ਸਮਾਚਾਰ, ਖ਼ਬਰ, ਸੰਭਾਲ, ਕਦਰ, ਮੁੱਲ
ਸਾਰਸ : ਇਕ ਜਲਪੰਖੀ, ਕਮਲ, ਚੰਦ੍ਰਮਾ
ਸਾਰੰਸ਼ : ਸਾਰ, ਨਿਚੋੜ, ਨਿਸ਼ਕਰਸ਼, ਤੱਤ, ਭਾਵ, ਸਮੁੱਚਾ ਭਾਵ, ਮਤਲਬ
ਸਾਰਖਾ : ਉਸ ਤਰ੍ਹਾਂ ਦਾ, ਜਿਹਾ, ਵਰਗਾ, ਵਤ, ਸਮਾਨ, ਨਿਆਈ, ਸਦ੍ਰਿਸ਼, ਸਰੀਖਾ
ਸਾਰੰਗ : ਕਉਲ, ਕੰਵਲ, ਚਾਤ੍ਰਿਕ, ਪਪੀਹਾ, ਹਿਰਣ, ਮ੍ਰਿਗ, ਭੌਰਾ, ਵਿਸ਼ਨੂੰ ਦਾ ਧਣੁਖ, ਇਕ ਰਾਗ
ਸਾਰੰਗ ਧਰ : ਸਾਰੀ ਪ੍ਰਿਥਵੀ ਨੂੰ ਧਾਰਨ ਕਰਨ ਵਾਲਾ, ਕਰਤਾਰ, ਵਿਸ਼ਨੂੰ
ਸਾਰੰਗੀ : ਇਕ ਤੰਤੀ ਸਾਜ਼, ਇਕ ਤਾਰ ਵਾਦਯ, ਛੰਦ ਦਾ ਇੱਕ ਭੇਦ
ਸਾਰਥਕ : ਅਰਥ ਭਰਪੂਰ, ਅਰਥਮਈ, ਭਾਵ ਭਰਪੂਰ, ਉਦੇਸ਼-ਪੂਰਣ, ਮਹੱਤਵ-ਯੋਗ, ਲਾਭਕਾਰੀ, ਕੰਮ ਯੋਗ
ਸਾਰਥਕਤਾ : ਅਰਥ ਭਰਪੂਰਤਾ, ਭਾਵ, ਮਤਲਬ, ਮਹੱਤਤਾ, ਲਾਭ
ਸਾਰਥਾ : ਇਕੋ ਜਿਹਾ, ਸਮਾਨ, ਸੰਤੁਲਤ, ਯੋਗ
ਸਾਰਥੀ : ਰੱਥ ਚਲਾਉਣ ਵਾਲਾ, ਰੱਥ ਚਾਲਕ, ਚਾਲਕ, ਰਥਵਾਨ
ਸਾਰਦੂਲ : ਸ਼ੇਰ, ਚੀਤਾ, ਸਿੰਘ, ਸ਼ੀਂਹ
ਸਾਰਨਾ : ਕੰਮ ਚਲਾਉਣਾ, ਵਰਤੋਂ ‘ਚ ਲਿਆਉਣਾ, ਚਲਾਉਣਾ, ਖਿੱਚਣਾ, ਪ੍ਰਬੰਧ ਕਰਨਾ, ਮਦਤ ਕਰਨਾ
ਸਾਰਨੀ / ਸਾਰਣੀ : ਸੂਚੀ, ਪੱਟੀ, ਨਾਮਾਵਲੀ, ਨਕਸ਼ਾ
ਸਾਰਾ : ਸਭ, ਸਮੁੱਚਾ, ਕੁਲ, ਪੂਰਾ, ਤਮਾਮ