ਔਖੇ ਸ਼ਬਦਾਂ ਦੇ ਅਰਥ
ਸ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਸੰਘਾਰਨਾ : ਸੰਘਾਰ ਕਰਨਾ, ਉਜਾੜਨਾ, ਮਾਰਨਾ, ਤਬਾਹੀ
ਸੰਘਾੜਾ : ਇਕ ਫਲ
ਸੱਚ : ਅਸਲੀਅਤ, ਸਤਿ, ਹਕੀਕਤ, ਪਰਮਾਤਮਾ, ਵਾਹਿਗੁਰੂ
ਸੱਚਖੰਡ : ਪਰਮਾਤਮਾ ਦਾ ਦੇਸ਼, ਰੂਹਾਨੀ ਮੰਡਲ, ਸਿੱਖ ਧਰਮ ਅਨੁਸਾਰ ਧਰਮ ਦੀ ਅਖੀਰਲੀ ਮੰਜ਼ਲ
ਸੰਚ : ਜੋੜ, ਇਕੱਠਾ ਕਰਨ ਦਾ ਭਾਵ
ਸੰਚਣਾ : ਜੋੜਨਾ, ਇਕੱਠਾ ਕਰਨਾ, ਜਮ੍ਹਾਂ ਕਰਨਾ
ਸੱਚਾ : ਸੱਚ ਦਾ ਧਾਰਣੀ, ਸੱਤਵਾਦੀ, ਸਹੀ, ਈਮਾਨਦਾਰ, ਸਤਿ, ਸੱਚਾ, ਢਾਂਚਾ
ਸੱਚਾ-ਸੁੱਚਾ : ਸੱਚਾ ਮਨੁੱਖ, ਸਹੀ ਮਨੁੱਖ
ਸਚਾਈ : ਸੱਚ, ਹਕੀਕਤ, ਅਸਲੀਅਤ, ਈਮਾਨਦਾਰੀ
ਸੰਚਾਰ : ਸੰਚਰਣ ਦੀ ਕ੍ਰਿਆ, ਜਾਣਾ, ਫਿਰਨਾ, ਵਿਚਰਣਾ, ਪ੍ਰਵੇਸ਼, ਦਖ਼ਲ, ਮੇਲ, ਮਿਲਾਪ, ਪ੍ਰਵਾਹ, ਸੰਬੰਧ
ਸੰਚਾਰ-ਸਾਧਨ : ਖ਼ਬਰ, ਜਾਣਕਾਰੀ ਜਾਂ ਸੁਨੇਹਾ ਪੁਚਾਉਣ ਦੇ ਸਾਧਨ
ਸੰਚਾਲਕ : ਪ੍ਰਬੰਧ ਕਰਤਾ, ਨਿਰਦੇਸ਼ਕ, ਸਰਬਰਾਹ, ਪ੍ਰਸ਼ਾਸਕ
ਸੰਚਾਲਨ : ਪ੍ਰਬੰਧ, ਇੰਤਜ਼ਾਮ, ਦੇਖਰੇਖ
ਸੰਚਾਲਿਤ : ਪ੍ਰਬੰਧਿਤ, ਗਤੀਮਾਨ, ਚਾਲਿਤ, ਪ੍ਰੇਰਿਤ, ਨਿਰਦੇਸ਼ਿਤ
ਸਚਿਆਰ : ਸੱਚਾ, ਈਮਾਨਦਾਰ, ਸਹੀ
ਸੰਚਿਤ : ਜੋੜਿਆ ਹੋਇਆ, ਇਕੱਠਾ ਕੀਤਾ ਹੋਇਆ
ਸੰਚਿਤ ਕਰਮ : ਪਿਛਲੇ ਜਨਮਾਂ ਦੇ ਕਰਮ, ਸੰਸਕਾਰ
ਸਚਿਦਾਨੰਦ : ਪਰਮਾਤਮਾ ਦਾ ਇੱਕ ਵਿਸ਼ੇਸ਼ਣ
ਸਚਿਵ : ਸਕੱਤਰ
ਸਚੇਤ : ਚੇਤਨਾ ਸਹਿਤ, ਹੋਸ਼ ਵਿਚ, ਹੁਸ਼ਿਆਰ, ਚੇਤੰਨ, ਸਾਵਧਾਨ
ਸਚੇਤ ਹੋਣਾ : ਸਾਵਧਾਨ ਹੋਣਾ, ਚੇਤੰਨ ਹੋ ਜਾਣਾ
ਸਜ : ਸੁੰਦਰਤਾ, ਸ਼ੋਭਾ, ਸਜਾਵਟ,
ਸਜ-ਸ਼ਿੰਗਾਰ : ਤਿਆਰ ਹੋਣ ਤੋਂ ਭਾਵ
ਸੱਜ : ਸੱਜਰਾ, ਨਵਾਂ, ਤਾਜ਼ਾ
ਸੱਜਣ : ਦੋਸਤ, ਮਿੱਤਰ, ਬੇਲੀ, ਸਖਾ, ਪਿਆਰਾ, ਭਲਾ ਪੁਰਸ਼, ਨੇਕ ਆਦਮੀ, ਆਦਰਯੋਗ
ਸੱਜਣਾ : ਸੱਜ ਜਾਣਾ, ਤਿਆਰ ਹੋਣਾ, ਸੁੰਦਰ ਲੱਗਣਾ, ਖਿੱਚ ਭਰਪੂਰ ਹੋਣਾ, ਮਿੱਤਰ, ਬੇਲੀ
ਸੱਜਣਤਾਈ : ਭਲਮਾਣਸੀ, ਨੇਕੀ, ਭਲਾਈ, ਮਿੱਤਰਤਾਈ
ਸਜਦਾ : ਨਿਮਸ਼ਕਾਰ, ਮੱਥਾ ਟੇਕਣਾ, ਝੁਕਣਾ, ਡੰਡਉਤ
ਸੰਜਮ : ਕਾਬੂ, ਸੰਕੋਚ, ਪਰਹੇਜ਼, ਬੰਨ੍ਹਣ, ਨੇਮ, ਬੰਧੇਜ
ਸੰਜਮੀ : ਸੰਜਮ ਦਾ ਧਾਰਣੀ, ਨੇਮੀ, ਰਹਿਤਵਾਨ, ਬੰਧੇਜੀ, ਸਾਧਕ
ਸੱਜਗ : ਨਵਾਂ, ਤਿਆਰ, ਤਾਜ਼ਾ, ਨੌ- ਬਰ-ਨੌਂ, ਅਣਛੋਹ
ਸਜਲ : ਸ਼ਿੰਗਾਰਿਆ, ਸੰਵਰਿਆ, ਸੋਹਣਾ, ਸਡੋਲ, ਦਰਸ਼ਨੀ
ਸੱਜ-ਵਿਆਹਿਆ : ਨਵਾਂ ਵਿਆਹਿਆ, ਹਾਲੇ ਹੁਣੇ ਹੀ ਵਿਆਹਿਆ
ਸੱਜਾ : ਸਿੱਧਾ, ਦਾਹਿਨਾ, ਸਜਾਵਟ, ਸ਼ਿੰਗਾਰ
ਸੱਜਾ-ਖੱਬਾ : ਸਿੱਧਾ-ਪੁੱਠਾ, ਆਲਾ-ਦੁਆਲਾ
ਸਜ਼ਾ : ਦੰਡ, ਤਾਨਾ, ਡੰਨ, ਮਾਰ
ਸਜਾਉਣਾ : ਸ਼ਿੰਗਾਰਨਾ, ਸਾਫ ਕਰਨਾ, ਲਿੱਪਣਾ-ਪੋਤਣਾ, ਘੜਨਾ, ਸੁੰਦਰ ਬਣਾਉਣਾ, ਸੰਵਾਰਨਾ
ਸਜਾਇਆ : ਸੰਵਾਰਿਆ, ਸ਼ਿੰਗਾਰਿਆ, ਘੜਿਆ, ਨਵਾ ਪੈਦਾ ਹੋਇਆ
ਸਜਾਤੀ : ਇੱਕੋ ਜਾਤ ਦੇ, ਸਹਿਧਰਮੀ, ਇਕਵਰਗੀ
ਸਜਾਵਟ : ਸ਼ਿੰਗਾਰ, ਸੱਜਾ, ਸੱਜ-ਧਜ, ਸਵਾਰਤ
ਸਜਿਲਦ : ਜਿਲਦ ਸਹਿਤ, ਕਪੜੇ ਸਹਿਤ, ਕਵਰ ਸਹਿਤ