ਔਖੇ ਸ਼ਬਦਾਂ ਦੇ ਅਰਥ
ਸ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਸੰਗਣਾ : ਸ਼ਰਮਾਉਣਾ, ਝਿਜਕਣਾ
ਸੰਗਠਨ : ਇਕੱਠ, ਜਥੇਬੰਦੀ, ਜੋੜ, ਪ੍ਰਬੰਧ, ਸੰਸਥਾ
ਸੰਗਠਿਤ : ਇਕੱਤ੍ਰਿਤ, ਜਥੇਬੰਦ, ਪ੍ਰਬੰਧਿਤ, ਅਨੁਸ਼ਾਸਿਤ, ਨੇਮਬੱਧ
ਸਗਣ : ਪਿੰਗਲ ਅਨੁਸਾਰ ਇਕ ਵਰਣਿਕ ਗਣ
ਸੰਗਤ : ਸੰਬੰਧ, ਰਿਸ਼ਤਾ, ਨਾਤਾ, ਧਰਮ ਅਭਿਲਾਖੀਆਂ ਦੇ ਇਕੱਠੇ ਹੋਣ ਦੀ ਥਾਂ, ਇਕੱਠ, ਸਤਸੰਗੀਆਂ ਦਾ ਇਕੱਠ, ਮੇਲ, ਸਾਥ, ਜੱਥਾ
ਸੰਗਤ ਕਰਨੀ : ਸਾਥ ਕਰਨਾ, ਧਾਰਮਿਕ ਇਕੱਠ ਵਿਚ ਜੁੜਨਾ
ਸੰਗਤਰਾ : ਸੰਤਰਾ, ਇਕ ਮਿੱਠਾ ਫਾੜੀਆਂ ਵਾਲਾ ਫਲ
ਸੰਗਤਰੀ : ਸੰਤਰੇ ਦੇ ਰੰਗ ਵਰਗਾ (ਪੀਲਾ-ਲਾਲ), ਸੰਤਰੀ
ਸੰਗਤੀ : ਸੰਗਤ ਦੇ ਨਾਲ, ਸੰਗਤ ਰੂਪ ਹੋ ਕੇ, ਇਕੱਠੇ ਹੋ ਕੇ
ਸਗਨ : ਸ਼ਗਨ, ਸ਼ੁਭ-ਅਸ਼ੁਭ ਫਲ ਦੱਸਣ ਵਾਲੇ ਚਿੰਨ੍ਹ, ਲੱਛਣ, ਪਿੰਗਲ ‘ਚ ਇਕ ਗਣ, ਵਿਆਹ ਤੋਂ ਪਹਿਲਾ ਦੀ ਇਕ ਰਸਮ, ਸਗਣ
ਸਗਨ ਪਾਉਣਾ : ਸਗਨ, ਜਾਂ ਵਿਆਹ ਦੇ ਮੌਕੇ ਤੇ ਲਾੜਾ-ਲਾੜੀ ਨੂੰ ਨਕਦ ਰੁਪਏ ਆਦਿ ਦੇਣੇ
ਸੰਗਮ : ਮੇਲ, ਜੋੜ, ਮਿਲਾਪ, ਜੁੱਟ
ਸੰਗਰ : ਜੁੱਧ ਜੰਗ, ਜੰਜੀਰ, ਸੰਗਲ
ਸੰਗ੍ਰਹਿ : ਇਕੱਠ, ਜਮ੍ਹਾ, ਸੰਚੈ
ਸੰਗਰਹਿਣੀ : ਇਕ ਬਿਮਾਰੀ
ਸੰਗਰਾਂਦ : ਦੇਸੀ ਮਹੀਨੇ ਦਾ ਪਹਿਲਾ ਦਿਨ
ਸੰਗਰਾਮ : ਜੁੱਧ, ਲੜਾਈ, ਰਣ, ਸੰਘਰਸ਼, ਭੇੜ
ਸੰਗਰਾਮੀਆ : ਜੋਧਾ, ਸੰਘਰਸ਼-ਕਰਤਾ, ਘੁਲਾਟੀਆ
ਸਗਲ : ਸਾਰਾ, ਸਮੁੱਚਾ, ਸਮੂਲਾ, ਪੂਰਾ
ਸੰਗਲ : ਜੰਜ਼ੀਰ, ਰੇਲਵੇ ਸਿਗਨਲ
ਸਗਲਾ : ਇਕ ਤਰ੍ਹਾਂ ਦੀ ਚਾਹਦਾਨੀ, ਇਕ ਗਹਿਣਾ, ਸਾਰਾ, ਸਮੁੱਚਾ
ਸੰਗਲੀ : ਜੰਜ਼ੀਰ, ਤੰਗ ਲੋਹੇ ਦੀ ਕੜੀ
ਸਗਵਾਂ : ਸਗੋਂ, ਬਲਕਿ, ਹੂਬਹੂ, ਉਹੋ, ਇੰਨ-ਬਿੰਨ, ਇਕੋ ਜਿਹਾ
ਸਗਾਈ : ਕੁੜਮਾਈ, ਮੰਗਣੀ
ਸੰਗਾਮੀ : ਸਹਿਮਤ, ਇਕੱਠੀ, ਇਕ ਸਾਥ
ਸੱਗੀ : ਔਰਤਾਂ ਦਾ ਇੱਕ ਗਹਿਣਾ
ਸੰਗੀ : ਸਾਥੀ, ਬੇਲੀ, ਮਿੱਤਰ, ਗੁਰਭਾਈ
ਸੰਗੀਤ : ਰਾਗ-ਵਿਦਿਆ, ਰਾਗ, ਸੁਰ-ਵਿਦਿਆ, ਸਾਜ-ਵਿਦਿਆ
ਸੰਗੀਤਕਾਰ : ਸੰਗੀਤ ਦਾ ਜਾਣੂੰ, ਰਾਗੀ, ਸੰਗੀਤਾਚਾਰਯ
ਸੰਗੀਤਮਈ : ਸੰਗੀਤ ਨਾਲ ਭਰਪੂਰ, ਸੁਰੀਲਾ, ਰਾਗਮਈ, ਮਧੁਰ
ਸੰਗੀਨ : ਪੱਥਰ ਦਾ, ਭਾਰੀ, ਮਜ਼ਬੂਤ, ਦ੍ਰਿੜ੍ਹ, ਸੰਦੂਕ ਦੇ ਅੱਗੇ ਲੱਗੀ ਬਰਛੀ-ਨੁਮਾ ਸ਼ਸਤ੍ਰ
ਸਗੁਣ : ਸਰਗੁਣ
ਸਗੋਂ : ਬਲਕਿ, ਪ੍ਰੰਤੂ, ਲੇਕਿਨ, ਬਸ਼ਰਤੇ
ਸੰਘ : ਕੰਠ, ਗਲਾ, ਗਲ, ਇਕੱਠ, ਏਕਾ, ਗਠਜੋੜ
ਸੰਘ ਪਾੜਨਾ : ਬੋਲਣਾ, ਚਿੱਲਾਉਣਾ
ਸੰਘਣਾ : ਗਾੜ੍ਹਾ, ਘਣਾ, ਭੀੜਾ
ਸੰਘਣਾਪਨ : ਗਾੜ੍ਹਾਪਨ, ਭੀੜਾਪਨ
ਸੰਘਰ : ਕਾਠ ਦਾ ਦੁਰਗ ਕਿਲਾ, ਰਣ-ਭੇਰੀ, ਜੁੱਧ ਦਾ ਬਿਗਲ, ਇੱਕ ਜੱਟ ਗੋਤ
ਸੰਘਰਸ਼ : ਮੁਕਾਬਲਾ, ਜਦੋ-ਜਹਿਦ, ਸੰਗਰਾਮ, ਘੋਲ
ਸੰਘਾਰ : ਨਾਸ਼, ਤਬਾਹੀ, ਬਰਬਾਦੀ, ਉਜਾੜਾ