ਔਖੇ ਸ਼ਬਦਾਂ ਦੇ ਅਰਥ
ਸ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਸਹਿਸੰਬੰਧ : ਆਪਸੀ ਸੰਬੰਧ, ਪਰਸਪਰ ਮੇਲ
ਸਹਿਸੁਭਾ : ਕੁਦਰਤੀ, ਆਪਣੇ ਆਪ, ਅਨਜਾਣੇ ‘ਚ
ਸਹਿਕਾਰਤਾ : ਸਹਿਯੋਗ, ਪਰਸਪਰ ਸਹਾਇਤਾ, ਮਿਲਵਰਤਣ
ਸਹਿਕਾਰੀ : ਸਹਿਯੋਗੀ, ਸਹਿਕਾਰਿਤ
ਸਹਿਗਾਨ : ਇਕੱਠੇ ਮਿਲ ਕੇ ਗਾਉਣਾ, ਜੋਧਿਆਂ ਦਾ ਗਾਉਣ
ਸਹਿਜ : ਸੁਭਾਵਕ ਕੁਦਰਤੀ, ਹੌਲੀ- ਹੌਲੀ, ਆਰਾਮ ਨਾਲ, ਆਸਾਨੀ ਨਾਲ
ਸਹਿਜ ਅਨੰਦ : ਆਤਮਿਕ ਅਨੰਦ
ਸਹਿਜ ਅਵਸਥਾ : ਟਿਕੀ ਹੋਈ ਅਵਸਥਾ, ਮਨ ਦਾ ਟਿਕ ਜਾਣ ਤੋਂ ਭਾਵ, ਇਕ ਆਤਮਿਕ ਅਵਸਥਾ
ਸਹਿਜ ਸਮਾਧੀ : ਡੂੰਘੀ ਇਕਾਗਰਤਾ, ਸਹਿਜੇ ਹੀ ਸਮਾਧੀ ‘ਚ ਚਲੇ ਜਾਣਾ
ਸਹਿਜ ਸੁਭਾ : ਕੁਦਰਤੀ, ਆਪਣੇ ਆਪ, ਆਪ ਮੁਹਾਰੇ
ਸਹਿਜ ਪਾਠ : ਆਰਾਮ ਨਾਲ ਪਾਠ ਕਰਨਾ (ਬਿਨਾਂ ਨਿਸ਼ਚਿਤ ਸਮੇਂ ਤੋਂ)
ਸਹਿਜਧਾਰੀ : ਸਹਿਜੇ ਚੱਲਣ ਵਾਲਾ, ਸਹਿਜ ਧਾਰਣ ਕਰਨ ਵਾਲਾ, ਸਿੱਖਾਂ ਦਾ ਇੱਕ ਅੰਗ ਜੋ ਅੰਮ੍ਰਿਤਪਾਨ ਨਹੀਂ ਕਰਦਾ ਪਰ ਗੁਰੂ ਗ੍ਰੰਥ ਸਾਹਿਬ ਨੂੰ ਹੀ ਆਪਣਾ ਇਸ਼ਟ ਮੰਨਦਾ ਹੈ, ਮੋਨਾ ਸਿੱਖ
ਸਹਿਜੇ : ਆਰਾਮ ਨਾਲ, ਮਜ਼ੇ ਨਾਲ, ਹੌਲੇ-ਹੌਲੇ
ਸਹਿਣਾ : ਸਹਾਰਨਾ, ਜਰਨਾ, ਝੱਲਣਾ, ਬਰਦਾਸ਼ਤ ਕਰਨਾ
ਸਹਿਦੜ : ਸਹਿਣ ਕਰਨ ਦਾ ਆਦੀ, ਝੱਲਾ
ਸਹਿਨਸ਼ਕਤੀ : ਸਹਿ ਜਾਣ ਦੀ ਸ਼ਕਤੀ, ਜੇਰਾ, ਮਜ਼ਬੂਤੀ
ਸਹਿਨਸ਼ੀਲ : ਸਹਿ ਜਾਣ ਵਾਲਾ, ਜੇਰੇ ਨਾਲ ਸਹਾਰਨ-ਯੋਗ
ਸਹਿਨਸ਼ੀਲਤਾ : ਸਹਿਨ ਸ਼ਕਤੀ, ਜੇਰਾ, ਬਰਦਾਸ਼ਤ
ਸਹਿਤ : ਨਾਲ, ਸਾਥ
ਸਹਿਪਾਠੀ : ਹਮਜਮਾਤੀ, ਜਮਾਤੀ
ਸਹਿਮ : ਡਰ, ਭੈਅ, ਤੌਖਲਾ
ਸਹਿਮਿਆ : ਡਰਿਆ ਹੋਇਆ, ਭੈ- ਭੀਤ, ਘਾਬਰਿਆ
ਸਹਿਮਤ : ਰਾਜ਼ੀ, ਮੰਨਦਾ, ਸਵੀਕ੍ਰਿਤ
ਸਹਿਮਤੀ : ਸਵੀਕ੍ਰਿਤੀ, ਮੰਜ਼ੂਰੀ, ਸੰਮਤੀ, ਸਮਝੌਤਾ
ਸਹਿਯੋਗ : ਮਿਲਵਰਤਣ, ਮਿਲਵਰਤੋਂ, ਪਰਸਪਰ ਸਹਾਇਤਾ, ਮਦਦ
ਸਹਿਯੋਗੀ : ਮਦਤਗਾਰ, ਸਹਾਇਕ, ਸਾਥੀ
ਸਹਿਰਾ : ਰੇਗਿਸਤਾਨ, ਮਾਰੂਥਲ
ਸਹਿਲ : ਸੌਖਾ, ਆਸਾਨ, ਸਾਧਾਰਣ, ਸਿਹਜ
ਸਹਿਲਾ : ਸਹਿਲ
ਸਹਿਵਾਸ : ਸਾਥ ਰਹਿਣਾ, ਇਕੱਠੇ ਰਹਿਣਾ, ਭੋਗ, ਮੈਥੁਨ, ਗ੍ਰਹਿਸਤ
ਸਹੀ : ਹਸਤਾਖਰ, ਦਸਤਖਤ, ਖਰਗੋਸ਼, ਠੀਕ, ਦਰੁਸਤ, ਸੱਚਾ
ਸਹੀ ਕਰਨਾ : ਠੀਕ ਕਰਨਾ, ਸੁਧਾਰਨਾ, ਸੋਧਣਾ
ਸਹੀ ਸਲਾਮਤ : ਠੀਕ-ਠਾਕ, ਰਾਜ਼ੀ-ਖੁਸ਼ੀ, ਸੁਰੱਖਿਅਤ
ਸਹੀਆਂ : ਸਹੇਲੀਆਂ, ਸਈਆਂ, ਸਖੀਆਂ
ਸਹੁ : ਪਤੀ, ਖਸਮ, ਸਹਾਰਾ, ਆਸਰਾ
ਸਹੁੰ : ਕਸਮ, ਸੌਂਹ, ਪ੍ਰਤਿੱਗਿਆ, ਸ਼ਪਥ
ਸੰਹੁ ਖਾਣੀ : ਕਸਮ ਚੁੱਕਣੀ, ਸ਼ਪਥ ਲੈਣੀ
ਸਹੁਰਾ : ਵਹੁਟੀ ਦਾ ਪਿਤਾ, ਸਹੁਰਾ
ਸਹੂਲਤ : ਆਰਾਮ, ਸੌਖ, ਆਸਾਨੀ
ਸਹੇਲੀ : ਸਖੀ, ਕੁੜੀ ਦੀ ਦੋਸਤ ਕੁੜੀ
ਸਹੇੜ : ਮੰਨ ਲੈਣਾ, ਅਪਨਾਉਣ ਦਾ ਭਾਵ
ਸਹੇੜਨਾ : ਅਪਨਾਉਣਾ, ਮੰਨ ਲੈਣਾ, ਅੰਗੀਕਾਰ ਕਰਨਾ, ਚਮੇੜਨਾ
ਸੱਕ : ਛਿੱਲ, ਛਿਲਕਾ, ਛਿੱਲੜ, ਛੋਡਾ, ਲਪਰਾ
ਸੰਕਟ : ਮੁਸੀਬਤ, ਸਿਆਪਾ, ਖਤਰਾ, ਭੈੜਾ ਵਕਤ, ਭੀੜ, ਔਕੜ
ਸੰਕਟ ਕਾਲ : ਭੈੜਾ ਸਮਾਂ, ਔਖਾ ਸਮਾਂ
ਸੰਕਟ ਮਈ : ਸੰਕਟ ਨਾਲ ਭਰਪੂਰ, ਖ਼ਤਰਨਾਕ, ਭੈੜਾ