ਔਖੇ ਸ਼ਬਦਾਂ ਦੇ ਅਰਥ
ਸ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਸ : ਗੁਰਮੁਖੀ ਲਿਪੀ ਦਾ ਚੌਥਾ ਅੱਖਰ – ਇਸਦਾ ਉਚਾਰਣ ਸਥਾਨ ਦੰਦ ਹੈ। 1. ਇਕ ਅਗੇਤਰ, 2. ਸਰਦਾਰ ਦਾ ਛੋਟਾ ਰੂਪ-ਸ.
ਸਉ : ਸੌ, ਸੈਂਕੜਾ, ਪਤੀ, ਭਰਤਾ, ਸੁਆਮੀ, ਸੀ, ਸਨ, ਸਿਗਾ
ਸਉਰਣਾ : ਸੁਧਰਨਾ, ਸੰਵਰਨਾ, ਦਰੁਸਤ ਹੋਣਾ ਠੀਕ ਹੋਣਾ
ਸਈਆਦ : ਸ਼ਿਕਾਰੀ, ਜ਼ਾਲਮ
ਸਈਯਦ : ਸੱਯਦ
ਸੱਸ : ਵਹੁਟੀ ਦੀ ਮਾਂ, ਸਹੁਰੇ ਦੀ ਤੀਵੀਂ
ਸੰਸਕਰਣ : ਐਡੀਸ਼ਨ, ਛਾਪ
ਸੰਸਕ੍ਰਿਤ : ਇੱਕ ਪੁਰਾਤਨ ਭਾਸ਼ਾ ਦਾ ਨਾਉਂ, ਸ਼ੁਧ ਕੀਤਾ, ਸੁਧਾਰਿਆ
ਸੰਸਕ੍ਰਿਤੀ : ਸਭਿਆਚਾਰ, ਤਹਿਜ਼ੀਬ, ਰਹਿਣੀ-ਬਹਿਣੀ, ਸਭਿਅਤਾ
ਸਸਕਾਰ : ਮੁਰਦੇ ਨੂੰ ਅਗਨ ਭੇਂਟ ਕਰਨ ਦੀ ਕ੍ਰਿਆ, ਦਾਹ
ਸੰਸਕਾਰ : ਪਿਛਲੇ ਜਨਮ ਦਾ ਪ੍ਰਭਾਵ, ਆਦਤਾਂ, ਧਾਰਮਿਕ ਕਰਮ, ਰਹੁ-ਰੀਤ, ਕਰਮ-ਕਾਂਡ
ਸਸਤਾ : ਘੱਟ ਕੀਮਤ ਦਾ, ਘਟੀਆ, ਨਿਕੰਮਾ
ਸੰਸਥਾ : ਸਭਾ, ਪ੍ਰਬੰਧ-ਕਾਰਿਣੀ, ਸੰਗਠਨ, ਜਥੇਬੰਦੀ
ਸੰਸਥਾਪਕ : ਆਗੂ, ਪ੍ਰਬੰਧ-ਕਰਤਾ, ਜਨਮ-ਦਾਤਾ, ਮੋਹਰੀ
ਸੰਸਥਾਪਨਾ : ਸਥਾਪਣਾ, ਥਾਪਣਾ, ਪ੍ਰਬੰਧ
ਸੰਸਦ : ਲੋਕ ਸਭਾ, ਉਹ ਸਭਾ ਜਿੱਥੇ ਸਰਕਾਰ ਦੇ ਮਤੇ ਪਾਸ ਹੁੰਦੇ ਹਨ
ਸੰਸਲੇਸ਼ਨ : ਇਕੱਠਾ ਕਰਨ ਦਾ ਭਾਵ, ਮੇਲ-ਜੋਲ, ਸੰਜੋਗ
ਸੰਸਾ : ਸ਼ੰਕਾ, ਡਰ, ਸ਼ੱਕ, ਭੈਅ, ਖ਼ਤਰਾ, ਭਰਮ
ਸੱਸਾ : ਗੁਰਮੁਖੀ ਲਿਪੀ ਦੇ ਚੌਥੇ ਅੱਖਰ ਦਾ ਉਚਾਰਣ ਬੋਲ, ‘ਸ’
ਸੰਸਾਰ : ਜਗਤ, ਦੁਨੀਆ, ਇਹ ਲੋਕ, ਮਗਰਮੱਛ
ਸੰਸਾਰਕ : ਸੰਸਾਰ ਸੰਬੰਧੀ, ਇਹਲੌਕਿਕ, ਮਾਇਕ, ਭੌਤਕ
ਸੰਸਾਰੀ : ਸੰਸਾਰ ਨਾਲ ਸੰਬੰਧ ਰੱਖਣ ਵਾਲਾ, ਮਾਇਆਵਾਦੀ, ਨਾਸ਼ਵੰਤ, ਆਮ
ਸੰਸ਼ੋਧਨ : ਸੋਧ, ਤਰਮੀਮ, ਵਾਧਾ-ਘਾਟਾ
ਸਹਾਇ : ਸਹਾਇਤਾ ਕਰਨ ਵਾਲਾ, ਸਹਾਈ ਹੋਣ ਵਾਲਾ, ਸਹਾਇਕ
ਸਹਾਇਕ : ਮਦਦਗਾਰ, ਸਹਾਈ, ਹਮਾਇਤੀ
ਸਹਾਇਤਾ : ਮਦਦਗਾਰ, ਸਹਾਇਕ
ਸਹਾਰਨਾ : ਬਰਦਾਸ਼ਤ ਕਰਨਾ, ਸਹਿਣਾ, ਝੱਲਣਾ, ਜਰਨਾ, ਥੰਮਣਾ, ਰੋਕਣਾ
ਸਹਾਰਾ : ਢੋਈ, ਓਟ, ਆਸਰਾ, ਸ਼ਰਣ, ਆਧਾਰ
ਸਹਿ : ਸਹਿਣ ਦਾ ਭਾਵ ਬਰਦਾਸ਼ਤ, ਇਕ ਅਗੇਤਰ
ਸਹਿਆ : ਖਰਗੋਸ਼, ਸਹਾ