Aukhe shabad (ਔਖੇ ਸ਼ਬਦਾਂ ਦੇ ਅਰਥ)CBSEEducation

ਔਖੇ ਸ਼ਬਦਾਂ ਦੇ ਅਰਥ


ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ


ਅਲਾਣਾ : ਘੋੜੇ ਆਦਿਕ ਤੋਂ ਜੀਨ ਉਤਾਰਨਾ, ਨੰਗਾ

ਅਲਾਪ : ਸੰਗੀਤ ‘ਚ ਰਾਗ ਦੇ ਸਰੂਪ ਨੂੰ ਪ੍ਰਗਟ ਕਰਨ ਦੀ ਕ੍ਰਿਆ, ਕਥਨ, ਬਾਤਚੀਤ

ਅਲਾਮਤ : ਲੱਖਣ, ਚਿੰਨ੍ਹ, ਨਿਸ਼ਾਨ, ਸ਼ਗਨ, ਅਪਸ਼ਗਨ

ਅਲਿਖਤ : ਲਿਖਣ ਤੋਂ ਬਿਨਾਂ, ਲੇਖ-ਰਹਿਤ, ਜ਼ਬਾਨੀ

ਅਲਿੰਗਨ : ਛਾਤੀ ਨਾਲ ਲਾਉਣਾ, ਚੁੰਮਣਾ, ਪਿਆਰ ਕਰਨਾ, ਗਲਵਕੜੀ ਪਾਉਣ ਦਾ ਭਾਵ

ਅਲਿਪਤ : ਲੇਪ-ਰਹਿਤ, ਨਿਰਲੇਪ, ਮੋਹ ਰਹਿਤ

ਅਲੀਲ : ਰੋਗੀ, ਬਿਮਾਰ, ਮਰੀਜ਼

ਅਲੂੰਆਂ : ਜਵਾਨ, ਨਵਾਂ, ਆਂਚ ਰਹਿਤ, ਅਲੂਰਾ, ਲੈਰਾ

ਅਲੂਣਾ : ਲੂਣ ਤੋਂ ਬਿਨਾਂ, ਫਿੱਕਾ, ਬੇਸੁਆਦਾ

ਅਲੇਲ : ਰੇਖਾ, ਲੀਕ, ਧਾਰ, ਧਾਰਾ, ਜਵਾਨ, ਅਨਾੜੀ

ਅਲੋਹ : ਬਿਨਾਂ ਲੋਹੇ ਤੋਂ, ਬਿਨਾਂ ਸ਼ਸਤ੍ਰ

ਅਲੋਕ : ਪ੍ਰਕਾਸ਼, ਚਮਕ, ਦਰਸ਼ਨ, ਦੀਦਾਰ, ਅਲੌਕਿਕ, ਅਦੁੱਤੀ

ਅਲੋਕਾਰ : ਅਦਭੁਤ, ਅਦੁੱਤੀ, ਵਚਿਤ੍ਰ, ਨਿਰਾਲਾ

ਅਲੋਚਕ : ਆਲੋਚਨਾ ਕਰਨ ਵਾਲਾ, ਪੜਚੋਲੀਆ, ਸਮਾਲੋਚਕ, ਸਮੀਖਿਆਕਾਰ

ਅਲੋਚਨਾ : ਗੁਣ-ਦੋਸ਼ ਦੀ ਪੜਤਾਲ, ਪੜਚੋਲ, ਮੁਲੰਕਣ, ਸਮੀਖਿਆ

ਅਲੋਪ : ਲੋਪ ਹੋ ਜਾਣ ਦਾ ਭਾਵ, ਗੁਪਤ, ਅਦ੍ਰਿਸ਼ ਛੁਪ ਜਾਣ ਦਾ ਭਾਵ

ਅਲੋਲ : ਚੰਚਲਤਾ ਰਹਿਤ, ਥਿਰ, ਇਕਾਗਰ, ਪ੍ਰਭਾਵ, ਪ੍ਰਵਿਰਤੀ

ਅਲੌਕਿਕ : ਅਦਭੁਤ, ਸੁਅਰਗੀ, ਅਧਿਆਤਮਕ, ਪਰਾ-ਲੌਕਿਕ, ਕਰਾਮਾਤੀ

ਅਲੌਕਿਕਤਾ : ਅਧਿਆਤਮਿਕਤਾ, ਕਰਾਮਾਤਕ, ਪਰਾ-ਲੋਕਿਕਤਾ

ਅਵੱਸ : ਵੱਸ ਤੋਂ ਬਾਹਰ, ਲਾਚਾਰ, ਮਦਦ, ਮਿਹਰਬਾਨੀ

ਅਵੱਸ਼ : ਜ਼ਰੂਰ, ਪੱਕੇ ਤੌਰ ਤੇ, ਨਿਸ਼ਚਿਤ, ਬਿਨਾਂ ਸ਼ੱਕ

ਅਵਸਥਾ : ਹਾਲਤ, ਦਸ਼ਾ, ਉਮਰ

ਅਵਸਰ : ਮੌਕਾ, ਸਮਾਂ ਮੇਲ, ਵਿਹਲ

ਅਵਸਰਵਾਦ : ਮੌਕਾਪ੍ਰਸਤੀ, ਮਤਲਬ ਪ੍ਰਸਤੀ

ਅਵਸਰਵਾਦੀ : ਮੌਕਾਪ੍ਰਸਤ

ਅਵਸ਼ੇਸ਼ : ਬਚਤ, ਬਚੇ-ਖੁਚੇ ਹਿੱਸੇ, ਮ੍ਰਿਤਕ ਸਰੀਰ

ਅਵਹੇਲਨਾ : ਉਪੇਖਿਆ, ਅਨਾਦਰ, ਬੇਪਰਵਾਹੀ, ਨਜ਼ਰਅੰਦਾਜ਼

ਅਵਕਾਸ਼ : ਛੁੱਟੀ, ਖਾਲੀ ਥਾਂ, ਜਗ੍ਹਾ, ਵਿੱਥ, ਫ਼ਾਸਲਾ

ਅਵਗਤ : ਜਾਣਿਆ ਹੋਇਆ, ਗਿਆਤ, ਡਿਗਿਆ ਹੋਇਆ, ਪਤਿਤ, ਨਿੱਤ

ਅਵੱਗਿਆ : ਹੁਕਮ ਨਾ ਮੰਨਣ ਦਾ ਭਾਵ, ਹੁਕਮ-ਅਦੂਲੀ, ਅਨਾਦਰ, ਅਪਮਾਨ

ਅਵਗੁਣ : ਔਗੁਣ

ਅਵਚੇਤਨ : ਅਰਧਚੇਤਨ, ਬੋਹੋਸ਼, ਬੇਸੁਰਤ

ਅਵਤਲ : ਖੋਖਲਾ

ਅਵੱਤਾ : ਅਉਘੜ, ਟੇਢਾ, ਬਦਸੂਰਤ

ਅਵਤਾਰ : ਕਿਸੇ ਦੇਵ-ਪੁਰਸ਼ ਜਾਂ ਆਤਮਾ ਦਾ ਲੌਕਿਕ ਸਰੀਰ ਧਾਰਣ ਕਰਨਾ, ਉੱਤਰਨਾ, ਤੀਰਥ, ਪਉੜੀ

ਅਵਤਾਰਵਾਦ : ਦੇਵ ਆਤਮਾ ਦੇ ਲੋਕਿਕ ਸਰੀਰਕ ਰੂਪ ‘ਚ ਪ੍ਰਗਟ ਹੋਣ ਦਾ ਸਿਧਾਂਤ

ਅਵਧ : ਕੌਸ਼ਲ ਦੇਸ਼ ਜੋ ਹੁਣ ਉੱਤਰ-ਪ੍ਰਦੇਸ਼ ਦਾ ਇੱਕ ਹਿੱਸਾ ਹੈ

ਅਵਧੀ : ਅਵਧ ਨਾਲ ਸੰਬੰਧਿਤ, ਅਵਧ ਦੀ ਭਾਸ਼ਾ ਸਮਾਂ, ਅੰਤਰਾਲ

ਅਵਧੂਤ : ਫ਼ਕੀਰ, ਸਾਧੂ, ਸੰਨਿਆਸੀ

ਅਵਰ : ਔਰ, ਅਤੇ, ਫਿਰ

ਅਵਰਨ : ਵਰਨ ਤੋਂ ਰਹਿਤ, ਅਬਰਨ, ਅਮਰ