ਔਖੇ ਸ਼ਬਦਾਂ ਦੇ ਅਰਥ
ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਅਧਾਰ : ਆਸਰਾ, ਸਹਾਰਾ, ਟੇਕ, ਪੈਦਾ, ਮੂਲ, ਨੀਂਹ
ਅਧਾਰ ਸ਼ਿਲਾ : ਨੀਂਹ ਪੱਥਰ
ਅਧਾਰਿਤ : ਆਸ਼ਰਿਤ, ਅਧੀਨ, ਸੰਬੰਧਿਤ
ਅਧਿਆਇ : ਪਾਠ, ਹਿੱਸਾ
ਅਧਿਆਤਮਕ : ਆਤਮਾ-ਪਰਮਾਤਮਾ ਸੰਬੰਧੀ, ਆਤਮਿਕ, ਪਰਮਾਰਥਕ
ਅਧਿਆਦੇਸ਼ : ਵਿਧੀ, ਨੇਮ, ਵਿਧੀ- ਪੱਤਰ, ਨਿਰਣਾ-ਪੱਤਰ, ਹੁਕਮ
ਅਧਿਆਪਕ : ਸਿੱਖਿਆ ਦੇਣ ਵਾਲਾ, ਗੁਰੂ, ਸਿੱਖਿਅਕ, ਉਸਤਾਦ, ਮਾਰਗ ਦਰਸ਼ਕ
ਅਧਿਆਪਨ : ਪੜ੍ਹਾਉਣ ਦਾ ਕੰਮ, ਪੜ੍ਹਾਉਣਾ, ਸਿੱਖਿਆ ਦੇਣਾ, ਮਾਰਗ ਦਰਸ਼ਨ
ਅੰਧਿਆਰਾ : ਹਨੇਰਾ, ਅੰਧੇਰਾ
ਅਧਿਐਨ : ਪੜ੍ਹਾਈ, ਅਭਿਆਸ, ਪੜ੍ਹਨਾ, ਸਿੱਖਣਾ
ਅਧਿਸੂਚਨਾ : ਸੂਚਨਾ, ਵਿਗਿਆਪਨ, ਜਾਣਕਾਰੀ, ਸੂਚਨਾ ਦੇਣਾ
ਅਧਿਕ : ਬਹੁਤ ਜ਼ਿਆਦਾ, ਕਾਫ਼ੀ
ਅਧਿਕਤਾ : ਕਾਫੀ ਮਾਤਰਾ ‘ਚ, ਬਹੁਤਾਤ
ਅਧਿਕਰਨ ਕਾਰਕ : ਕਾਰਕ ਦਾ ਇਕ ਭੇਦ
ਅਧਿਕਾਰ : ਕਬਜ਼ਾ, ਹੱਕ, ਯੋਗਤਾ, ਅਹੁਦਾ ਪਦਵੀ, ਪਦ
ਅਧਿਕਾਰੀ : ਅਹੁਦੇਦਾਰ, ਯੋਗ ਮਨੁੱਖ, ਅਫਸਰ
ਅਧਿਦੈਵਿਕ : ਅਲੌਕਿਕ, ਆਤਮਾ- ਸੰਬੰਧੀ, ਦੇਵ-ਸੰਬੰਧੀ
ਅਧਿਨਾਇਕ : ਮੁੱਖ ਨੇਤਾ, ਕਮਾਂਡਰ, ਵੱਡਾ ਆਗੂ, ਮਾਸਟਰ
ਅਧਿਨਿਯਮ : ਨਿਯਮ, ਨੇਮ, ਸਿਧਾਂਤ, ਕਾਇਦਾ
ਅਧਿਭੌਤਿਕ : ਭੌਤਿਕ ਚੀਜ਼ਾਂ ਨਾਲ ਸੰਬੰਧਿਤ, ਪਦਾਰਥਕ, ਮਾਇਕ, ਪ੍ਰਾਕਿਰਤਿਕ, ਕੁਦਰਤੀ
ਅਧੀਆ : ਅੱਧ ਚੌਥਾਈ ਹਿੱਸਾ
ਅਧੀਨ : ਮਾਤਹਤ, ਆਗਿਆਕਾਰੀ, ਕਬਜ਼ੇ ‘ਚ, ਹੇਠਾਂ, ਹੁਕਮ ‘ਚ, ਪਰਵੱਸ, ਸਹਾਇਕ
ਅਧੀਨਗੀ : ਅਧੀਨ ਹੋਣ ਦਾ ਭਾਵ, ਕਬਜ਼ੇ ‘ਚ ਹੋਣਾ, ਕਿਸੇ ਦੇ ਥੱਲੇ (ਕੰਮ ਕਰਨਾ)
ਅਧੀਨਤਾ : ਪਰਵੱਸਤਾ, ਚਾਪਲੂਸੀ
ਅਧੀਰ : ਧੀਰਜ ਰਹਿਤ, ਬੇਚੈਨ, ਕਾਹਲਾ
ਅਧੂਰਾ : ਅੱਧਾ, ਅਪੂਰਣ, ਨਾ-ਮੁਕੰਮਲ
ਅਧੂਰਾਪਨ : ਅਪੂਰਣਤਾ
ਅਧੇੜ : ਅੱਧੀ ਉਮਰ ਦਾ, ਸਿਆਣਾ
ਅੱਧੋ-ਅੱਧ : ਅੱਧਾ-ਅੱਧਾ, ਬਰਾਬਰ-ਬਰਾਬਰ, ਇਕੋ ਜਿਹਾ
ਅਧੋਗਤੀ : ਹੇਠਾਂ ਨੂੰ ਜਾਣ ਦਾ ਭਾਵ, ਪਤਨ, ਗਿਰਾਵਟ, ਮਾੜੀ ਹਾਲਤ
ਅਧੋਮੁਖ : ਹੇਠਾਂ ਮੂੰਹ ਕਰਕੇ ਲਟਕਦਾ ਹੋਇਆ, ਮੂਧੇ ਮੂੰਹ, ਪੁੱਠਾ, ਉਲਟਾ
ਅਨ : ਅਣ, ਬਿਨਾਂ, ਬਗ਼ੈਰ
ਅੰਨ : ਅਨਾਜ, ਭੋਜਨ, ਖਾਣ ਯੋਗ ਪਦਾਰਥ, ਪ੍ਰਾਣ, ਹੋਰ, ਦੂਜਾ
ਅੰਨ ਦਾਤਾ : ਅੰਨ ਦੇਣ ਵਾਲਾ, ਮਾਲਕ, ਰਾਜਾ, ਕਿਰਸਾਨ
ਅੰਨ-ਪਾਣੀ : ਗੁਜ਼ਾਰਾ, ਰੋਟੀ-ਪਾਣੀ, ਅਨਾਜ ਆਦਿ
ਅਨਸਰ : ਤੱਤ
ਅਨਹਤ : ਉਹ ਸ਼ਬਦ ਜੋ ਕਿਸੇ ਪ੍ਰਹਾਰ ਜਾਂ ਸੱਟ ਤੋਂ ਪੈਦਾ ਨਹੀਂ ਹੁੰਦਾ
ਅਨਹਤ ਨਾਦ : ਆਤਮ ਮੰਡਲ ਦਾ ਸੰਗੀਤ, ਜੋਗੀ ਨੂੰ ਦਸਮ-ਦੁਆਰ ‘ਚ ਸੁਣਾਈ ਦਿੰਦਾ ਨਾਦ
ਅਨਹਦ : ਹੱਦ ਤੋਂ ਪਰੇ, ਅਪਾਰ, ਅਨਹਤ ਸ਼ਬਦ, ਇਕ ਗਣਛੰਦ
ਅਨਜਲ : ਕਿਸਮਤ, ਮਕੱਦਰ, ਅੰਨ-ਪਾਣੀ ਦਾ ਹਿਸਾਬ-ਕਿਤਾਬ