ਔਖੇ ਸ਼ਬਦਾਂ ਦੇ ਅਰਥ
ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਅਸਿੱਖ : ਜੋ ਸਿੱਖ ਨਹੀਂ, ਜਿਸਨੇ ਸਿੱਖਿਆ ਨਾ ਲਈ ਹੋਵੇ, ਵਿਦਿਆਹੀਣ, ਅਨਪੜ੍ਹ
ਅਸਿੱਖਿਅਤ : ਵਿੱਦਿਆਹੀਣ, ਅਨਪੜ੍ਹ, ਅਸੰਭ, ਉਜੱਡ
ਅਸਿੱਧਾ : ਜਿਸਦਾ ਸਿੱਧਾ ਸੰਬੰਧ ਨਾ ਹੋਵੈ, ਪੁੱਠਾ, ਉਲਟਾ, ਮੂਧਾ
ਅਸਿਧੁਜ : ਅਕਾਲ, ਮਹਾਂਕਾਲ, ਖੜਗਧਾਰੀ, ਸ਼ਕਤੀਸ਼ਾਲੀ
ਅਸਿਪਾਵਿ : ਜਿਸ ਦੇ ਹੱਥ ਵਿਚ ਖੜਗ ਹੈ, ਮਹਾਂਕਾਲ, ਗੁਰੂ ਗੋਬਿੰਦ ਸਿੰਘ ਸਾਹਿਬ, ਅੰਮ੍ਰਿਤਧਾਰੀ ਸਿੰਘ, ਵੀਰ ਪੁਰਸ਼
ਅਸੀਂ : ਅਸੀਂ, ਹਮ, ਮੈਂ ਦਾ ਬਹੁਵਚਨ
ਅਸੀ (ਪੜਨਾਂਵ) : ਅਸ, ਤਲਵਾਰਧਾਰੀ, ਖੜਗਧਾਰੀ, ਵੀਰ, ਬਹਾਦਰ
ਅੱਸੀ : 80, ਕੰਡਾ, ਧਾਰ, ਤੀਖਣਤਾ
ਅਸੀਸ : ਦੁਆ, ਅਸ਼ੀਰਵਾਦ, ਕ੍ਰਿਪਾ ਦ੍ਰਿਸ਼ਟੀ
ਅਸੀਮ : ਸੀਮਾ ਤੋਂ ਰਹਿਤ, ਬੇਹੱਦ, ਬੇਅੰਤ
ਅਸੀਮਤ : ਦੇਖੋ ਅਸੀਮ
ਅਸ਼ੀਰਵਾਦ : ਅਸੀਸ, ਦੁਆ
ਅਸੀਲ : ਜੋ ਸ਼ੀਲ (ਨੇਕ) ਨਹੀਂ, ਖੋਟੇ ਸੁਭਾਅ ਵਾਲਾ, ਬਦਚਲਨ, ਬੇਸ਼ਰਮ (ਅ.) ਉੱਤਮ, ਭਲਾ, ਸ਼ਰੀਫ
ਅਸੁ : ਮਨ, ਚਿੱਤ, ਪ੍ਰਾਣ, ਹੰਝੂ, ਅੱਥਰੂ
ਅਸੁਖਾਵਾਂ : ਔਖਾ, ਨੁਕਸਾਨਦਾਇਕ, ਮੁਸ਼ਕਲ, ਸੁੱਖ ਨਾ ਦੇਣ ਵਾਲਾ
ਅਸ਼ੁੱਧ : ਜੋ ਸ਼ੁਧ ਨਾ ਹੋਵੇ, ਅਪਵਿੱਤਰ, ਗੰਦਾ, ਮੈਲਾ, ਗਲਤ, ਭੁੱਲ ਸਹਿਤ
ਅਸ਼ੁੱਧਤਾ : ਮੈਲ, ਅਪਵਿੱਤਰਤਾ, ਰੀਦਾਪਨ
ਅਸ਼ੁੱਧੀ : ਅਪਵਿੱਤਰਤਾ, ਭੁੱਲ
ਅਸ਼ੁਭ : ਜੋ ਸ਼ੁਭ ਨਾ ਹੋਵੇ, ਬੁਰਾ, ਮਾੜਾ, ਅਮੰਗਲ
ਅਸੁਰ : ਸ਼ੈਤਾਨ, ਦੈਂਤ, ਰਾਖਸ਼, ਪ੍ਰੇਤ, ਭੂਤਨਾ
ਅਸੁਰ ਸੰਘਾਰਨ : ਦੈਂਤਾਂ ਦਾ ਨਾਸ਼ ਕਰਨ ਵਾਲਾ, ਨਾਇਕ
ਅਸੁਰਗੁਰੂ : ਦੈਂਤਾ ਦਾ ਗੁਰੂ, ਸ਼ੁਕਰਾਚਾਰਯ
ਅਸੁਰੱਖਿਅਤ : ਜੋ ਸੁਰੱਖਿਅਤ ਨਾ ਹੋਵੇ, ਸੰਕਟਪੂਰਣ, ਖਤਰੇ ‘ਚ
ਅੱਸੂ : ਅੱਸੂ ਦਾ ਮਹੀਨਾ, ਇਕ ਦੇਸੀ ਮਹੀਨਾ, ਬਿਕਰਵੀਂ ਕਲੰਡਰ ਦਾ ਸੱਤਵਾਂ ਮਹੀਨਾ
ਅਸੂਲ : ਨੇਮ, ਨਿਯਮ, ਸਿਧਾਂਤ
ਅਸੂਲਕ : ਅਸੂਲ ਵਾਲੀ ਗੱਲ, ਸਿਧਾਂਤਕ, ਨੇਮਯੁਕਤ
ਅਸ਼ੋਕ : ਸ਼ੋਕ ਦਾ ਅਭਾਵ, ਖੁਸ਼ੀ, ਪ੍ਰਸੰਨ, ਇਕ ਪ੍ਰਸਿੱਧ ਰਾਜਾ ਜੋ ਚੰਦਰਗੁਪਤ ਦਾ ਪੋਤਾ ਸੀ। ਇਸਦਾ ਰਾਜ ਅਫ਼ਗਾਨਿਸਤਾਨ ਤੋਂ ਲੰਕਾ ਤੱਕ ਸੀ।
ਅਸੋਗ : ਸੋਗ ਰਹਿਤ, ਖੁਸ਼, ਅਨੰਦਿਤ
ਅਹ : ਫੈਲਣਾ, ਵਿਆਪਣਾ, ਇਹ, ਇਸ
ਅਹੰ : ਹਉਮੇ, ਹੰਕਾਰ, ਮੈਂ, ਮੇਰੀ
ਅਹੰਕਾਰ : ਹਉਮੇ, ਹੰਕਾਰ, ਮੈਂ ਦਾ ਭਾਵ
ਅਹੰਕਾਰੀ : ਹੰਕਾਰੀ, ਅਭਿਮਾਨੀ, ਮੂਰਖ
ਅਹੰਬੁਧਿ : ਅਭਿਮਾਨ ਭਰੀ ਬੁੱਧੀ, ਹਉਮੇ ਦਾ ਨਿਸ਼ਚਾ
ਅਹਾਰ : ਭੋਜਨ, ਖਾਣਾ, ਗਿਜ਼ਾ
ਅਹਿੰਸਕ : ਹਿੰਸਾ ਨਾ ਕਰਨਾ, ਕਿਸੇ ਨੂੰ ਦੁੱਖ ਨਾ ਦੇਣਾ, ਸ਼ਾਂਤ ਰਹਿਣ ਦਾ ਭਾਵ
ਅਹਿਸਾਸ : ਮਹਿਸੂਸਤਾ ਅਨੁਭਵ, ਪੀੜਾ, ਪਛਤਾਵਾ
ਅਹਿਸਾਨ : ਉਪਕਾਰ, ਨੇਕੀ, ਭਲਾਈ,
ਅਹਿੰਸਾਵਾਦੀ : ਅਹਿੰਸਾ ਵਿਚ ਯਕੀਨ ਰੱਖਣ ਵਾਲਾ
ਅਹਿਤ : ਹਿੱਤ ਦੇ ਵਿਰੁੱਧ, ਬੁਰਿਆਈ, ਬਦੀ
ਅਹਿਦ : ਪ੍ਰਤਿੱਗਿਆ, ਵਾਅਦਾ, ਸਮਾਂ, ਵੇਲਾ
ਅਹਿਦਨਾਮਾ : ਸੰਧੀ ਪੱਤਰ