CBSEClass 9th NCERT PunjabiEducationPunjab School Education Board(PSEB)ਪ੍ਰਸੰਗ ਸਹਿਤ ਵਿਆਖਿਆ (Prasang sahit viakhia)

ਉੱਤਰ ਪਹਾੜੋਂ…………… ਵਹਿੰਦਾ ਜਾਏ।


ਵਹਿੰਦਾ ਜਾਏ : ਧਨੀ ਰਾਮ ਚਾਤ੍ਰਿਕ


ਪ੍ਰਸੰਗ ਸਹਿਤ ਵਿਆਖਿਆ


ਪ੍ਰਸ਼ਨ. ਹੇਠ ਦਿੱਤੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-

ਉੱਤਰ ਪਹਾੜੋਂ ਡਿੱਗਦਾ ਢਹਿੰਦਾ,

ਚੱਕਰ ਖਾਂਦਾ ਧੱਪੇ ਸਹਿੰਦਾ,

ਨਾਲ ਚਟਾਨਾਂ ਖਹਿੰਦਾ ਖਹਿੰਦਾ,

ਨੀਰ ਨਦੀ ਦਾ ਵਹਿੰਦਾ ਜਾਏ ।


ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਧਨੀ ਰਾਮ ਚਾਤ੍ਰਿਕ ਦੀ ਕਵਿਤਾ ‘ਵਹਿੰਦਾ ਜਾਏ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਨਦੀ ਦੇ ਪਾਣੀ ਦੇ ਪਹਾੜਾਂ ਤੋਂ ਲਹਿਣ ਮਗਰੋਂ ਮੈਦਾਨਾਂ ਵਿਚੋਂ ਵਹਿ ਕੇ ਸਮੁੰਦਰ ਨਾਲ ਮਿਲਣ ਅਤੇ ਉੱਥੋਂ ਫਿਰ ਬੱਦਲਾਂ ਦੇ ਰੂਪ ਵਿੱਚ ਉੱਡ ਕੇ ਪਹਾੜਾਂ ਉੱਤੇ ਮੀਂਹ ਦੇ ਰੂਪ ਵਿੱਚ ਵਰ੍ਹਨ ਦੀ ਕਹਾਣੀ ਨੂੰ ਬਿਆਨ ਕਰਦਿਆਂ ਮਨੁੱਖ ਦੇ ਪ੍ਰਭੂ ਤੋਂ ਵਿਛੜਨ ਤੇ ਫਿਰ ਮਿਲਣ ਦੇ ਰਹੱਸ ਨੂੰ ਪੇਸ਼ ਕੀਤਾ ਹੈ।

ਵਿਆਖਿਆ : ਚਾਤ੍ਰਿਕ ਕਹਿੰਦਾ ਹੈ ਕਿ ਨਦੀ ਦਾ ਪਾਣੀ ਪਹਾੜ ਤੋਂ ਲਹਿੰਦਾ ਆ ਰਿਹਾ ਹੈ। ਇਹ ਪਾਣੀ ਡਿਗਦਾ, ਢਹਿੰਦਾ, ਚੱਕਰ ਖਾਂਦਾ, ਧੱਫੇ ਸਹਿੰਦਾ ਤੇ ਚਟਾਨਾਂ ਨਾਲ ਖਹਿੰਦਾ ਹੋਇਆ ਹੇਠਾਂ ਉੱਤਰਦਾ ਹੈ। ਇਸ ਤਰ੍ਹਾਂ ਪਹਾੜ ਤੋਂ ਉੱਤਰ ਕੇ ਨਦੀ ਦਾ ਇਹ ਪਾਣੀ ਅੱਗੇ ਹੀ ਅੱਗੇ ਵਹਿੰਦਾ ਜਾਂਦਾ ਹੈ।