ਉ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਉਪਨੇਤ੍ਰ (ਨਾਂਵ) – ਦੂਜੀ ਅੱਖ, ਵਿਦਿਆ, ਇਲਮ, ਐਨਕ, ਚਸ਼ਮਾ (Education, Spectacle )
ਉਪਨਿਵੇਸ਼ (ਨਾਂਵ) – ਬਸਤੀ, ਗੁਲਾਮ ਦੇਸ਼ ਜਾਂ ਸਮਾਜ (colonization)
ਉਪਪਤਿ (ਨਾਂਵ) – ਦੂਜਾ ਪਤੀ (second husband)
ਉਪ ਪੁਰਾਣ (ਨਾਂਵ) – ਦੂਜੇ ਦਰਜੇ ਦਾ ਪੁਰਾਣ ਇਨ੍ਹਾਂ ਦੀ ਗਿਣਤੀ ਅਠਾਰ੍ਹਾਂ ਹੈ (Up – Purana, Sub – Purana; these are eighteen in number)
ਉਪਬਨ (ਨਾਂਵ) – ਬਾਗ਼, ਬਗ਼ੀਚੀ, ਬਨ (grove, park)
ਉਪਬੋਲੀ (ਨਾਂਵ) – ਬੋਲੀ, ਉਪ-ਭਾਖਾ (Sub-dialect, dialect)
ਉਪਭੋਗ (ਨਾਂਵ) – ਭੋਗਣਾ, ਪਦਾਰਥ ਭੋਗਣ ਤੋਂ ਪ੍ਰਾਪਤ ਹੋਣ ਵਾਲਾ ਅਨੰਦ, ਸਵਾਦ ਲੈਣ ਦੀ ਕਿਰਿਆ, ਅਨੰਦ, ਸਵਾਦ (consumption, utilization)
ਉਪਭੋਗ ਕਰਨਾ – ਵਰਤਣਾ, ਅਨੰਦ ਲੈਣਾ (consume, enjoy)
ਉਪਭੋਗਤਾ (ਨਾਂਵ) – ਉਪਭੋਗ ਕਰਨ ਵਾਲਾ, ਭੋਗੀ, ਰਸਿਕ (consumer)
ਉਪਮੰਤਰੀ (ਨਾਂਵ) – ਛੋਟਾ ਵਜ਼ੀਰ (Deputy minister)
ਉਪਮਾ (ਨਾਂਵ) – ਸਿਫ਼ਤ, ਤਾਰੀਫ਼, ਪ੍ਰਸ਼ੰਸਾ, ਜਸ, ਇਕ ਅਲੰਕਾਰ, ਇਕ ਦੱਖਣ ਭਾਰਤੀ ਭੋਜਨ, ਦ੍ਰਿਸ਼ਟਾਂਤ, ਤੁਲਨਾ (praise, eulogy, resemblance, a South Indian food, analogy)
ਉਪਮਾਨ (ਨਾਂਵ) – ਜਿਸ ਨਾਲ ਤੁਲਨਾ ਕੀਤੀ ਜਾਵੇ, ਰੂਪਕ ਦਾ ਇਕ ਅੰਗ (measuring, Price, that with which comparison is made)
ਉਪਮੇਯ (ਵਿਸ਼ੇਸ਼ਣ) – ਤੁਲਨਾਯੋਗ, (ਨਾਂਵ) ਜਿਸ ਨਾਲ ਤੁਲਨਾ ਦਿੱਤੀ ਜਾਵੇ (the object compared)
ਉਪਯੁਕਤ (ਵਿਸ਼ੇਸ਼ਣ) – ਠੀਕ, ਵਾਜਬ, ਮੁਨਾਸਬ (suitable, appropriate, fitting)
ਉਪਯੋਗ (ਨਾਂਵ) – ਵਰਤੋਂ, ਸੰਬੰਧ, ਯੋਗਤਾ (use, utilization)
ਉਪਯੋਗੀ (ਵਿਸ਼ੇਸ਼ਣ) – ਵਰਤੋਂ ਯੋਗ, ਕੰਮ ਦੇਣ ਵਾਲਾ, ਸਹਾਇਕ (useful, serviceable)
ਉੱਪਰ (ਕ੍ਰਿਆ ਵਿਸ਼ੇਸ਼ਣ) – ਉੱਪਰ, ਉੱਤੇ, ਸਿੱਖਰ ਤੇ, ਮੋਹਰੀ (above, up, upon, on, over)
ਉੱਪਰ –ਥੱਲੇ ਕਰਨਾ—ਗੁਆ ਦੇਣਾ, ਉਲਟ-ਪੁਲਟ ਕਰਨਾ, ਲੁਕਾ ਦੇਣਾ (one after the other, hide)
ਉਪਰੰਤ (ਕ੍ਰਿਆ ਵਿਸ਼ੇਸ਼ਣ) – ਬਾਅਦ ਵਿਚ, ਫਿਰ, ਅੱਗੇ, ਬਾਅਦੋਂ, ਮਗਰੋਂ (next, after, since, afterward)
ਉਪਰਲਾ (ਵਿਸ਼ੇਸ਼ਣ) – ਉਪਰ ਦਾ, ਉੱਤੋ ਦਾ, ਸਿਖਰ ਦਾ, ਸਭ ਤੋਂ ਉੱਤੇ (upper, extra, external, outward, superficial)
ਉਪਰਾਮ (ਵਿਸ਼ੇਸ਼ਣ) – ਉਦਾਸ, ਬੇਚੈਨ, ਤੰਗ, ਆਰਾਮ, ਤਿਆਗ (despondent, disgusted, hopeless, downhearted, dejected)
ਉਪਰਾਮਤਾ (ਨਾਂਵ) – ਉਦਾਸੀ, ਬੇਚੈਨੀ, ਤੰਗੀ, ਖਾਲੀਪਨ (sadness, dejection, grief, aversion, despair, melancholy)
ਉਪਰਾਲਾ (ਨਾਂਵ) – ਕੋਸ਼ਿਸ਼, ਜਤਨ, ਉੱਦਮ (effort, method, attempt, endeavour, means)
ਉਪਰੋਂ (ਕ੍ਰਿਆ ਵਿਸ਼ੇਸ਼ਣ) – ਉਤੋਂ, ਉਤਿਉਂ, ਉੱਪਰ ਤੋਂ (from above)
ਉਪਰੋਕਤ (ਵਿਸ਼ੇਸ਼ਣ) – ਉੱਪਰ ਕਹਿਆ, ਉਪਰ ਵਰਣਿਤ (as above, mentioned or cited)
ਉਪਰੋਥਲੀ (ਕ੍ਰਿਆ ਵਿਸ਼ੇਸ਼ਣ) – ਲਗਾਤਾਰ, ਇੱਕ ਦੂਜੇ ਮਗਰ (one after the other, continuously)
ਉਪਰੋਧ (ਨਾਂਵ) – ਪ੍ਰਾਪਤੀ, ਬੁੱਧ, ਗਿਆਨ (achievement, knowledge)
ਉਪਵਾਸ (ਨਾਂਵ) – ਵਰਤ, ਭੋਜਨ ਦਾ ਨਿਸ਼ਚਿਤ ਸਮੇਂ ਲਈ ਤਿਆਗ (fast, starving)
ਉਪਵਾਹ (ਨਾਂਵ) – ਵਿਆਹ, ਸ਼ਾਦੀ (marriage)
ਉਪਵਾਕ (ਨਾਂਵ) – ਛੋਟਾ ਵਾਕ, ਵਾਕ ਦੇ ਅੰਤਰਗਤ ਵਾਕ, ਵਾਕ ਦਾ ਹਿੱਸਾ (clause)
ਉਪਵੇਦ (ਨਾਂਵ) – ਦੂਜੇ ਦਰਜੇ ਦੇ ਵੇਦ, ਹਿੰਦੂ ਮਤ ਵਿੱਚ ਚਾਰ ਵੇਦਾਂ ਨਾਲ ਚਾਰ ਉਪਵੇਦ ਵੀ ਮੰਨੇ ਗਏ ਹਨ – ਆਯੁਰਵੇਦ, ਗੰਧਰਵਵੇਦ, ਧਨੁਰਵੇਦ, ਸਥਾਪਤਯ ਵੇਦ (Upveda, subdivision, Four Upvedas in Hindu religion with four Vedas – Ayurveda, Gandharvveda, Dhanurveda, Sthapatya Veda)
ਉੱਪੜਨਾ (ਕ੍ਰਿਆ ਅਕਰਮਕ) – ਪਹੁੰਚਣਾ, ਅੱਪੜਨਾ, ਪੁੱਜਣਾ (to reach, to approach, to arrive at)
ਉਪਾਉ / ਉਪਾ (ਨਾਂਵ) – ਇਲਾਜ, ਜਤਨ, ਸਾਧਨ, ਜੁਗਤੀ, ਤਰਕੀਬ (means, remedy, measure, solution, cure)
ਉਪਾਸਕ (ਨਾਂਵ) – ਪਾਸ ਬੈਠਣ ਵਾਲਾ, ਸੇਵਕ, ਸਿੱਖ, ਭਗਤ, ਪੂਜਾ ਕਰਨ ਵਾਲਾ (follower, devotees worshipper, adorer)
ਉਪਾਸ਼ਨਾ (ਨਾਂਵ) – ਪੂਜਾ, ਬੰਦਨਾ, ਸੇਵਾ, ਭਗਤੀ (worship, service, devotion, dedication)
ਉਪਾਸਯ (ਵਿਸ਼ੇਸ਼ਣ) – ਜਿਸ ਦੀ ਪੂਜਾ ਹੋਵੇ, ਉਪਾਸ਼ਨਾ-ਯੋਗ (one who is being worshipped, worshippable, worshipped)
ਉਪਾਦਾਨ (ਨਾਂਵ) – ਗ੍ਰਹਿਣ ਕਰਨਾ, ਲੈਣਾ, ਗਿਆਨ ਪ੍ਰਾਪਤੀ, ਉਹ ਕਾਰਣ ਜੋ ਕਾਰਜ ਵਿਚ ਬਦਲ ਜਾਵੇ (acquisition, acceptance, knowledge, restraining the organ of sense)
ਉਪਾਧਿ / ਉਪਾਧੀ (ਨਾਂਵ) – ਛਲ, ਰੁਤਬਾ, ਪਦਵੀ, ਵਸਤੂ ਦੇ ਬੋਧ ਕਰਾਉਣ ਦਾ ਕਾਰਣ ਜੋ ਵਸਤੂ ਤੋਂ ਭਿੰਨ ਹੋਵੇ, ਉਪੱਦਰ (tyrant, rioter, oppressor, epithet, degree, title, designation)
ਉਪਾਰਜਨ (ਨਾਂਵ) -ਪ੍ਰਾਪਤੀ, ਲਾਭ, ਖੱਟੀ, ਸ਼ਿੰਗਾਰਨਾ (acquisition, gain)