ਉ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਉਪ – ਇੱਕ ਅਗੇਤਰ ਜਿਹੜਾ ਸ਼ਬਦਾਂ ਅੱਗੇ ਲੱਗ ਕੇ ਉਹਨਾਂ ਦਾ ਅਰਥ ਪਰਿਵਰਤਨ ਕਰਦਾ ਹੈ (prefix for)
ਉਪ ਅਵਤਾਰ (ਨਾਂਵ) – ਗੌਣ ਅਵਤਾਰ, ਸੋਲ੍ਹਾਂ ਕਲਾ ਵਾਲੇ ਸੰਪੂਰਨ ਅਵਤਾਰਾਂ ਤੋਂ ਘੱਟ ਦਰਜੇ ਦੇ ਅਵਤਾਰ (Sub – incarnation)
ਉਪਸਥਿਤ (ਨਾਂਵ) – ਹਾਜ਼ਰ, ਮੌਜੂਦ (present, ready, arrived)
ਉਪਸਥਿਤੀ (ਨਾਂਵ) – ਹਾਜ਼ਰੀ, ਮੌਜੂਦਗੀ (presence, attendance)
ਉਪਸਰਗ (ਨਾਂਵ) – ਅਗੇਤਰ, ਰੋਗ, ਅਪਸ਼ਗਨ, ਵਿਘਨ (suffix, disease, potent)
ਉਪਹਾਸ (ਨਾਂਵ) – ਮਜ਼ਾਕ, ਮਖੌਲ, ਠੱਠਾ (joke, jest, satire, prank, pun)
ਉਪਹਾਰ (ਨਾਂਵ) – ਭੇਟਾ, ਪੇਸ਼ਕਸ਼, ਸੁਗਾਤ, ਤੋਹਫ਼ਾ, ਪੂਜਾ (present, gift)
ਉਪਕਰਣ (ਨਾਂਵ) – ਸਮੱਗਰੀ, ਸਮਾਨ, ਸੰਦ, ਔਜ਼ਾਰ (instrument, tool, apparatus, implement)
ਉਪਕਾਰਜ (ਨਾਂਵ) – ਸਹਾਇਤਾ, ਮਦਦ, ਭਲਾ, ਮਿਹਰਬਾਨੀ (help, benevolence, favour)
ਉਪਕਾਰੀ (ਵਿਸ਼ੇਸ਼ਣ) – ਸਹਾਇਤਾ ਕਰਨ ਵਾਲਾ, ਮਦਦਗਾਰ, ਦਿਆਲੂ (beneficent, assisting, helper, kind)
ਉਪਕੁਲ (ਨਾਂਵ) – ਉਪਜਾਤ (Sub-caste)
ਉਪ ਕੁਲਪਤੀ (ਨਾਂਵ) – ਕਿਸੇ ਵਿਦਿਅਕ ਸੰਸਥਾ ਜਾਂ ਵਿਸ਼ਵ-ਵਿਦਿਆਲੇ ਦਾ ਸ਼ਰੋਮਣੀ ਅਹੁਦੇਦਾਰ (vice Chancellor)
ਉਪਗ੍ਰਹਿ (ਨਾਂਵ) – ਗ੍ਰਹਿ ਦੇ ਦੁਆਲੇ ਚੱਕਰ ਲਾਉਣ ਵਾਲਾ ਜਿਵੇਂ ਚੰਦ੍ਰਮਾ ਪ੍ਰਿਥਵੀ ਦਾ ਉਪਗ੍ਰਹਿ ਹੈ (Moon, satellite)
ਉਪਚਾਰ (ਨਾਂਵ) – ਇਲਾਜ, ਦੇਖ-ਭਾਲ, ਸੇਵਾ, ਮੰਤ੍ਰ ਜਾਪ ਅਤੇ ਮੰਤ੍ਰ ਜਾਪ ਦੀ ਵਿਧੀ (treatment, remedy)
ਉਪਚਾਰਕ (ਨਾਂਵ) – ਇਲਾਜ ਕਰਨ ਵਾਲਾ, ਵੈਦ, ਮੰਤ੍ਰ ਸਿੱਧੀ ਕਰਨ ਵਾਲਾ (remedial, physician who treats or administers treatment)
ਉਪਚੇਤਨ (ਨਾਂਵ) – ਅਰਧ ਚੇਤਨ, ਥੋੜ੍ਹੀ ਹੋਸ਼ ਵਿਚ (Sub-conscious)
ਉਪਜ (ਨਾਂਵ) – ਉਤਪਤੀ, ਪੈਦਾਇਸ਼, ਪੈਦਾਵਾਰ (produce, yield, result, output growth)
ਉਪਜਣਾ (ਕ੍ਰਿਆ ਅਕਰਮਕ) – ਪੈਦਾ ਹੋਣਾ, ਜਨਮਣਾ,
ਉਤਪੰਨ ਹੋਣਾ, ਧਰਤੀ ਵਿਚੋਂ ਫੁੱਟ ਪੈਣਾ (to produce, to invent, to shoot forth, to spring, to grow)
ਉਪਜਾਉਣਾ (ਕ੍ਰਿਆ) – ਪੈਦਾ ਕਰਨਾ (to produce, to cultivate)
ਉਪਜਾਊ (ਵਿਸ਼ੇਸ਼ਣ) – ਪੈਦਾ ਕਰਨ ਜੋਗ, ਜ਼ਰਖ਼ੇਜ਼ (fertile, productive)
ਉਪਜਾਉਣ (ਨਾਂਵ) – ਪੈਦਾ ਕਰਨ ਦੀ ਸ਼ਕਤੀ (fertility)
ਉਪਜਾਤੀ (ਨਾਂਵ) – ਗੋਤ, ਗੋਤ੍ਰ (Sub – caste)
ਉਪਜੀਵਕਾ (ਨਾਂਵ) – ਨਿਰਬਾਹ, ਗੁਜ਼ਾਰਾ, ਜ਼ਿੰਦਗੀ ਬਿਤਾਉਣ ਦਾ ਸਾਧਨ (profession, livelihood)
ਉਪੱਦਰ (ਨਾਂਵ) – ਦੰਗਾ ਫ਼ਸਾਦ, ਸ਼ਰਾਰਤ, ਛੇੜਖ਼ਾਨੀ, ਮਾਰ-ਕੁੱਟ, ਰੌਲਾ-ਰੱਪਾ (crime, oppression, tyranny, violence)
ਉਪੱਦਰੀ (ਵਿਸ਼ੇਸ਼ਣ) – ਉਪੱਦਰ ਕਰਨ ਵਾਲਾ, ਸ਼ਰਾਰਤੀ, ਫ਼ਸਾਦੀ, ਉਤਪਾਤੀ, ਭੈੜਾ ਮਨੁੱਖ (rowdy, tyrannical, mischievous, tyrant)
ਉਪਦੇਸ਼ (ਨਾਂਵ) – ਪਾਠ, ਸਿੱਖਿਆ, ਨਸੀਹਤ, ਕੰਮ ਦੀ ਗੱਲ, ਪ੍ਰਵਚਨ (advice, counsel, precept, instruction)
ਉਪਦੇਸ਼ਕ (ਨਾਂਵ) – ਉਪਦੇਸ਼ ਦੇਣ ਵਾਲਾ, ਪ੍ਰਵਚਨ ਕਰਤਾ, ਅਧਿਆਪਕ, ਗੁਰੂ, ਸਿੱਖਿਅਕ (lecturer, advisor, preacher, preceptor)
ਉਪਦੇਸ਼ਾਤਮਕ (ਵਿਸ਼ੇਸ਼ਣ) – ਉਪਦੇਸ਼ ਨਾਲ ਭਰਪੂਰ, ਸਿੱਖਿਆ ਪੂਰਣ (educational)
ਉਪਧਾਤ (ਨਾਂਵ) – ਧਾਤ ਦੀ ਮੈਲ, ਦੋ ਧਾਤੂਆਂ ਤੋਂ ਮਿਲ ਕੇ ਬਣੀ ਧਾਤ, ਧਾਤ ਜਿਹਾ ਪਦਾਰਥ ()
ਉਪਧਾਨ (ਨਾਂਵ) – ਸਿਰ੍ਹਾਣਾ, ਤਕੀਆ, ਸੁਨੇਹ, ਪ੍ਰੇਮ (pillow, affection)
ਉਪਨਤ (ਵਿਸ਼ੇਸ਼ਣ) – ਪ੍ਰਤੱਖ, ਜ਼ਾਹਰ, ਸ਼ਰਣਾਗਤ (deputy, surrender)
ਉਪਨਾਮ (ਨਾਂਵ) – ਦੂਜਾ ਨਾਉਂ, ਪਿਆਰ ਰੱਖਿਆ ਨਾਉਂ, ਘਰ ਦਾ ਨਾਂ, ਛਾਪ, ਤਖੱਲਸ (nickname, surname)
ਉਪਨਿਆਸ (ਨਾਂਵ) – ਨਾਵਲ, ਗਲਪ, ਗਲਪ ਦੀ ਕਿਤਾਬ (novel, tale)
ਉਪਨਿਸ਼ਦ (ਨਾਂਵ) – ਬੈਠਣ ਦੀ ਕ੍ਰਿਆ, ਗੁਰੂ ਦੇ ਪਾਸ ਉਪਦੇਸ਼ ਸੁਣਨ ਲਈ ਬੈਠਣਾ, ਵੇਦ ਬ੍ਰਾਹਮਣਾ ਦਾ ਉਹ ਭਾਗ ਜਿਨ੍ਹਾਂ ਵਿੱਚ ਆਤਮ ਵਿਦਿਆ ਦਾ ਨਿਰੂਪਣ ਹੈ। ਇਨ੍ਹਾਂ ਗ੍ਰੰਥਾਂ ਦੀ ਗਿਣਤੀ 170 ਹੈ ਪਰ ਮੁੱਖ ਦਸ ਇਹ ਹਨ – ਈਸ਼ਾਵਸਯ, ਕੇਨ, ਕਠਵਲੀ, ਪ੍ਰਸ਼ਨ, ਮੁੰਡਕ, ਮਾਂਡੂਕਯ, ਤੈਤਿਰੀਯ, ਐਤਰੇਯ, ਛਾਂਦੋਗਯ ਅਤੇ ਵ੍ਰਿਹਦਾਰਣਯਕ (philosophical or theological portion of the Vedas)
ਉਪਨਿਯਮ (ਨਾਂਵ) – ਗੌਣ ਨਿਯਮ, ਨੇਮ ਦੇ ਅੰਤਰਗਤ, ਨੇਮ, ਉਪਨੇਮ (Sub – rule, regulations)
ਉਪਨੀਤ (ਵਿਸ਼ੇਸ਼ਣ) – ਜਨੇਊ ਪਹਿਨੇ ਹੋਏ, ਜਿਸਦਾ ਜਨੇਉ ਸੰਸਕਾਰ ਹੋਇਆ ਹੋਵੇ, ਪਾਸ ਲਿਆਂਦਾ ਹੋਇਆ (Genealogical rites)