ਉ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਉਤਾੜ (ਨਾਂਵ) – ਦਰਿਆ ਦਾ ਸੱਜਾ ਤੇ ਉਤਲਾ ਕੰਢਾ (upstream, upland, highland, raised ground)
ਉੱਤੂ (ਨਾਂਵ) – ਹੱਥੂ, ਪੁੱਛ, ਇਕਦਮ ਖਾਂਸੀ ਦੇ ਨਾਲ ਥੱਕ ਆਉਣ ਦਾ ਭਾਵ, ਉਲਟੀ (tendency to vomit)
ਉੱਤੇ – ਉੱਪਰ, ਉਪਰ ਨੂੰ (above, upon, over, upward, on)
ਉਤੇਜਕ (ਵਿਸ਼ੇਸ਼ਣ) – ਉਭਾਰਨ ਵਾਲਾ, ਭੜਕਾਉਣ ਵਾਲਾ, ਆਵੇਸ਼ਿਤ (ਨਾਂਵ) ਆਤਸ਼ੀ ਸ਼ੀਸ਼ਾ (stimulant, stimulating, exciting, provocative)
ਉਤੇਜਨਾ (ਨਾਂਵ) – ਉਕਸਾਹਟ, ਪ੍ਰੇਰਨਾ, ਭੜਕਾਉਣ ਦੀ ਕ੍ਰਿਆ, ਆਵੇਸ਼, ਜ਼ੋਰ, ਫੂਕ ‘ਚ (Excitement, provocation, stimulation, inspiration)
ਉਤੇਜਿਤ (ਵਿਸ਼ੇਸ਼ਣ) – ਉਤੇਜਨਾ ਵਿਚ, ਆਵੇਸ਼ਿਤ, ਭੜਕਿਆ, ਜੋਸ਼ ਵਿਚ, ਫੂਕ ‘ਚ (provoked, excited, agitated)
ਉਤੋਂ ਜਿਹੀ, ਉਤੋਂਤਿੜੀ (ਕ੍ਰਿਆ ਵਿਸ਼ੇਸ਼ਣ) – ਇਕ ਤੋਂ ਬਾਅਦ ਦੂਜਾ, ਕ੍ਰਮਵਾਰ, ਉਪਰ ਥੱਲੇ (one after the other in quick succession)
ਉਥਕਨ (ਕ੍ਰਿਆ ਅਕਰਮਕ) – ਸਥਗਿਤ ਹੋਣਾ, ਰੁਕ ਜਾਣਾ, ਥੱਕਣਾ
ਉੱਥਲ (ਕ੍ਰਿਆ) : ਹੇਠਾਂ-ਉੱਪਰ ਕਰਨ ਦੀ ਕ੍ਰਿਆ, ਪਲਟਣਾ, ਆਪਣੀ ਥਾਂ ਤੋਂ ਹਿੱਲਣ ਦਾ ਭਾਵ (up and down)
ਉੱਥਲ – ਪੁਥੱਲ—ਹੇਠਾਂ ਉੱਤੇ ਹੋ ਜਾਣਾ, ਗੜਬੜੀ ਮਚ ਜਾਣਾ, ਉਲਟ-ਪੁਲਟ (upheaval, turmoil, topsy – curvy, upset, overset)
ਉਥੱਲਣਾ (ਕ੍ਰਿਆ ਅਕਰਮਕ) – ਉਲਟਾਉਣਾ, ਪਰਤਣਾ, ਮੂਧਾ ਹੋਣਾ (to turn over, to move upside down)
ਉਥਾਈਂ (ਕ੍ਰਿਆ ਵਿਸ਼ੇਸ਼ਣ) – ਉੱਥੇ ਹੀ, ਉਸੇ ਜਗ੍ਹਾ ‘ਤੇ (exactly there, at the very place)
ਉਥਾਨ (ਨਾਂਵ) – ਤਰੱਕੀ, ਚੜ੍ਹਨਾ, ਖੜੇ ਹੋਣ ਦਾ ਭਾਵ, ਆਰੰਭ, ਉੱਦਮ (pitch, rise)
ਉਥਾਨਕਾ (ਨਾਂਵ) – ਅਰੰਭਿਕਾ, ਭੂਮਿਕਾ, ਕਿਸੇ ਪ੍ਰਸੰਗ ਨੂੰ ਉਠਾਉਣ ਤੋਂ ਪਹਿਲਾਂ ਕੀਤੀ ਵਿਆਖਿਆ, ਕਿਤਾਬ ਦੇ ਸ਼ੁਰੂ ਵਿਚ ਕਿਤਾਬ ਬਾਰੇ ਲਿਖੇ ਕੁਝ ਸ਼ਬਦ (preface, foreword, prelude, introduction)
ਉਥਾਪਨ (ਨਾਂਵ) – ਮਿਟਾਉਣਾ, ਉਠਾ ਦੇਣਾ, ਖੜਾ ਕਰਨਾ (destruction, dissolution, annihilation, devastation)
ਉਥਿਤ (ਵਿਸ਼ੇਸ਼ਣ) – ਉੱਠਿਆ ਹੋਇਆ, ਉਭਰਿਆ ਹੋਇਆ
ਉੱਥੇ (ਕ੍ਰਿਆ ਵਿਸ਼ੇਸ਼ਣ) – ਉਸ ਜਗ੍ਹਾ ਤੇ, ਉੱਧਰ (at that place, over there, there)
ਉਥੋਂ (ਕ੍ਰਿਆ ਵਿਸ਼ੇਸ਼ਣ) – ਉਸ ਜਗ੍ਹਾ ਤੋਂ, ਉਧਰੋਂ (from there, from that place)
ਉਦ (ਨਾਂਵ) – ਗਿੱਲਾ ਕਰਨਾ, ਜਲ, ਪਾਣੀ (water)
ਉਦਕ (ਨਾਂਵ) – ਜਲ, ਪਾਣੀ, ਪਿਤਰਾਂ ਨੂੰ ਜਲ ਦੇਣ ਦੀ ਕ੍ਰਿਆ (water)
ਉਦਕਣਾ (ਕ੍ਰਿਆ ਅਕਰਮਕ) – ਹਿਲਣਾ, ਡਰਨਾ, ਕੰਬਣਾ, ਥਿੜਕਣਾ (to feel terrified, to be afraid, to jump, to frolic)
ਉਦਗਾਰ (ਨਾਂਵ) – ਡਕਾਰ, ਸੁੱਖ, ਦੁੱਖ, ਉਬਾਲ (burp, pleasure and displeasure, belch)
ਉਦਭਵ (ਨਾਂਵ) – ਉਤਪਤੀ, ਜਨਮ, ਤਰੱਕੀ (birth, origin, source, cause)
ਉੱਦਮ (ਨਾਂਵ) – ਕੋਸ਼ਿਸ਼, ਜਤਨ, ਮਿਹਨਤ, ਅਭਿਆਸ (effort, endeavor, attempt, exertion)
ਉੱਦਮੀ (ਵਿਸ਼ੇਸ਼ਣ) – ਉੱਦਮ ਕਰਨ ਵਾਲਾ, ਮਿਹਨਤੀ (industrious, enterprising, innovative)
ਉਦਯੋਗ (ਨਾਂਵ) – ਸਨਅਤ, ਵਪਾਰ, ਉੱਦਮ (industry, manufacturing)
ਉਦਯੋਗਸ਼ਾਲਾ (ਨਾਂਵ) – ਕਾਰਖ਼ਾਨਾ, ਕੰਮ ਕਰਨ ਦੀ ਜਗ੍ਹਾ (industry)
ਉਦਯੋਗਪਤੀ (ਨਾਂਵ) – ਕਾਰਖ਼ਾਨੇਦਾਰ, ਸਨਅਤਕਾਰ (entrepreneur, industrialist)
ਉਦਯੋਗਿਕ (ਵਿਸ਼ੇਸ਼ਣ) – ਕਾਰਖ਼ਾਨੇ ਸੰਬੰਧੀ, ਵਪਾਰ ਸੰਬੰਧੀ, ਮਾਲ ਸੰਬੰਧੀ (industrial)
ਉਦਯੋਗੀਕਰਨ (ਨਾਂਵ) – ਸਨਅਤੀਕਰਨ, ਕਾਰਖ਼ਾਨੇ ਵਧਾਉਣ ਦਾ ਕੰਮ, ਵਪਾਰੀਕਰਨ (industrialisation)
ਉਦਰ (ਨਾਂਵ) – ਪੇਟ, ਢਿੱਡ, ਛਾਤੀ, ਸੀਨਾ, ਗਰਭ (belly, stomach, womb, abdomen)
ਉਦਰੇਵਾਂ (ਨਾਂਵ) – ਹੇਰਵਾ, ਭੂ-ਹੇਰਵਾ, ਵੈਰਾਗ, ਘਰ ਦਾ ਵੈਰਾਗ (nostalgia, home – sickness, yearning)
ਉਦਾਸ (ਵਿਸ਼ੇਸ਼ਣ) – ਨਾਖੁਸ਼, ਇਕੱਲਾ, ਉਪਰਾਮ, ਦੁਖੀ, ਵੈਰਾਗੀ (unhappy, sad, depressed, dejected, melancholy)
ਉਦਾਸੀ (ਨਾਂਵ) – ਦੁਖੀ ਅਵਸਥਾ, ਇਕੱਲਾਪਨ, ਨਾਖੁਸ਼ੀ, ਵੈਰਾਗਮਈ ਹੋਣਾ, ਉਪਰਾਮਤਾ, ਇਕ ਸਿੱਖ ਸੰਪ੍ਰਦਾਇ, ਗੁਰੂ ਨਾਨਕ ਦੇਵ ਜੀ ਦੀ ਲੰਬੀ ਯਾਤਰਾ (sadness, solitude, cheerlessness, dejection, a cult introduced by the eldest son of Guru Nanak, one of the four religious tours performed by Guru Nanak in four main directions)
ਉਦਾਸੀਨ (ਨਾਂਵ) – ਦੇਖੋ ਉਦਾਸੀ ਦਾ ਅਰਥ (see above/indifferent, free from affection)
ਉਦਾਸੀਨਤਾ (ਨਾਂਵ) – ਮੋਹ ਰਹਿਤ ਹੋਣ ਦੀ ਅਵਸਥਾ, ਵਿਰਕਤ, ਉਪਰਾਮਤਾ, ਦੁਖੀ ਅਵਸਥਾ (sadness, apathy, depression, dejection, moodiness)
ਉਦਾਹਰਣ (ਨਾਂਵ) – ਮਿਸਾਲ, ਦ੍ਰਿਸ਼ਟਾਂਤ (example, instance, one of the five modes of reasoning)
ਉਦਾਤ (ਵਿਸ਼ੇਸ਼ਣ) – ਉਦਾਰ, ਉੱਚਾ, ਚੰਗਾ, ਚਮਕਣ ਵਾਲਾ, ਇਕ ਅਰਥ ਅਲੰਕਾਰ (sublime, inspiring)