ਉ. ਅ. ੲ. ਸ. ਹ. ਬੋਲਣਾ ਕਦੇ ਨਾ ਡੋਲਣਾ
ਗੀਤ : ਉ. ਅ. ੲ. ਸ. ਹ. ਬੋਲਣਾ ਕਦੇ ਨਾ ਡੋਲਣਾ
ਉ. ਅ. ੲ. ਸ. ਹ. ਬੋਲਣਾ ਕਦੇ ਨਾ ਡੋਲਣਾ
ਉ ਨਾਲ ਓਂਕਾਰ, ਅ ਨਾਲ ਅੱਲ੍ਹਾ, ੲ ਨਾਲ ਈਸ਼ਵਰ ਸਦਾ ਬੋਲਣਾ
ੳ. ਅ. ੲ. ਸ. ਹ. ਬੋਲਣਾ ਕਦੇ ਨਾ ਡੋਲਣਾ।
ਕ. ਖ. ਗ. ਘ. ਙ. ਬੋਲ ਕੇ
ਪੜ੍ਹੋ ਲਿਖੋ ਹੱਸੋ ਖੇਡੋ ਦਿਲ ਖੋਲ੍ਹ ਕੇ
ਚ. ਛ. ਜ. ਝ. ਞ. ਜਾਨਣਾ
ਜੱਗ ਵਿੱਚ ਕਰੋ ਵਿੱਦਿਆ ਦਾ ਚਾਨਣਾ
ੳ. ਅ. ੲ. ਸ. ਹ. ਬੋਲਣਾ ਕਦੇ ਨਾ ਡੋਲਣਾ।
ਟ. ਠ. ਡ. ਢ. ਣ. ਬਾਲਕੋ
ਮਰ ਜਾਣਾ ਆਨ ਨਾ ਗਵਾਣਾ ਬਾਲਕੋ
ਤ. ਥ. ਦ. ਧ. ਨ. ਬੋਲੀਏ
ਤੇਰਾ ਤੇਰਾ ਆਖੀਏ ਤੇ ਪੂਰਾ ਤੋਲੀਏ
ੳ. ਅ. ੲ. ਸ. ਹ. ਬੋਲਣਾ ਕਦੇ ਨਾ ਡੋਲਣਾ।
ਪ. ਫ. ਬ. ਭ. ਮ. ਪਿਆਰਿਓ
ਚੰਨ ਵਾਂਗੂ ਚਮਕੋ ਜ਼ਮੀਂ ਦੇ ਤਾਰਿਓ
ਯ. ਰ. ਲ. ਵ. ੜ. ਗਾਓਗੇ
ਸ਼ਾਸ਼ਤਰੀ ਜਵਾਹਰ ਗਾਂਧੀ ਬਣ ਜਾਓਗੇ
ੳ. ਅ. ੲ. ਸ. ਹ. ਬੋਲਣਾ ਕਦੇ ਨਾ ਡੋਲਣਾ।
ਗੀਤਕਾਰ : ਇੰਦਰਜੀਤ ਹਸਨਪੁਰੀ
ਗਾਇਕਾ : ਸੁਮਨ ਕਲਿਆਣਪੁਰ
ਫਿਲਮ : ਮਨ ਜੀਤੈ ਜਗੁ ਜੀਤੁ (1973)