ਇੱਕ ਯੋਧਾ ਤੇ ਸੈਨਾਪਤੀ ਦੇ ਰੂਪ ਵਿੱਚ ਬੰਦਾ ਸਿੰਘ ਬਹਾਦਰ
ਪ੍ਰਸ਼ਨ. ਇੱਕ ਯੋਧਾ ਤੇ ਸੈਨਾਪਤੀ ਦੇ ਰੂਪ ਵਿੱਚ ਬੰਦਾ ਸਿੰਘ ਬਹਾਦਰ ਦੀਆਂ ਸਫਲਤਾਵਾਂ ਦਾ ਸੰਖੇਪ ਵਰਣਨ ਕਰੋ।
ਜਾਂ
ਪ੍ਰਸ਼ਨ. ਬੰਦਾ ਸਿੰਘ ਬਹਾਦਰ ਦਾ ਇੱਕ ਵੀਰ ਯੋਧਾ ਅਤੇ ਸੈਨਾਪਤੀ ਦੇ ਰੂਪ ਵਿੱਚ ਮੁੱਲਾਂਕਣ ਕਰੋ।
ਉੱਤਰ – ਬੰਦਾ ਸਿੰਘ ਬਹਾਦਰ ਇੱਕ ਮਹਾਨ ਯੋਧਾ ਅਤੇ ਉੱਚ-ਕੋਟੀ ਦਾ ਸੈਨਾਪਤੀ ਸੀ। ਬੰਦਾ ਸਿੰਘ ਬਹਾਦਰ ਦੇ ਸਾਧਨ ਮੁਗ਼ਲਾਂ ਦੇ ਮੁਕਾਬਲੇ ਨਾਂ-ਮਾਤਰ ਸਨ ਪਰ ਉਸ ਨੇ ਆਪਣੀ ਯੋਗਤਾ ਸਦਕਾ 7-8 ਸਾਲ ਮੁਗ਼ਲ ਫ਼ੌਜਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਸੀ। ਉਸ ਨੇ ਜਿੰਨੀਆਂ ਵੀ ਲੜਾਈਆਂ ਲੜੀਆਂ ਲਗਭਗ ਸਾਰੀਆਂ ਵਿੱਚ ਉਸ ਨੇ ਬੜੀਆਂ ਸ਼ਾਨਦਾਰ ਸਫਲਤਾਵਾਂ ਪ੍ਰਾਪਤ ਕੀਤੀਆਂ ਸਨ।
ਜੰਗ ਦੇ ਮੈਦਾਨ ਵਿੱਚ ਉਹ ਬੜੀ ਤੇਜ਼ੀ ਨਾਲ ਸਥਿਤੀ ਦਾ ਅੰਦਾਜ਼ਾ ਲਗਾ ਲੈਂਦਾ ਸੀ ਅਤੇ ਮੌਕੇ ਅਨੁਸਾਰ ਆਪਣਾ ਨਿਰਣਾ ਫੌਰਨ ਕਰ ਲੈਂਦਾ ਸੀ। ਉਹ ਜੰਗੀ ਚਾਲਾਂ ਵਿੱਚ ਬੜਾ ਮਾਹਰ ਸੀ। ਜੇ ਕਿਸੇ ਥਾਂ ਉਹ ਇਹ ਸਮਝਦਾ ਕਿ ਦੁਸ਼ਮਣਾਂ ਦੀਆਂ ਫ਼ੌਜਾਂ ਉਸ ਦੇ ਮੁਕਾਬਲੇ ਬਹੁਤ ਜ਼ਿਆਦਾ ਹਨ ਤਾਂ ਉਹ ਪਿੱਛੇ ਹਟਣ ਨੂੰ ਆਪਣੀ ਬੇਇੱਜ਼ਤੀ ਨਹੀਂ ਸੀ ਸਮਝਦਾ। ਉਹ ਲੜਾਈ ਉਦੋਂ ਹੀ ਸ਼ੁਰੂ ਕਰਦਾ ਸੀ ਜਦੋਂ ਉਸ ਨੂੰ ਜਿੱਤ ਦੀ ਪੂਰੀ ਆਸ ਹੋ ਜਾਂਦੀ ਸੀ। ਉਹ ਲੋੜ ਅਨੁਸਾਰ ਖੁੱਲ੍ਹੇ ਮੈਦਾਨਾਂ, ਪਹਾੜਾਂ ਜਾਂ ਕਿਲ੍ਹਿਆਂ ਵਿੱਚੋਂ ਲੜਦਾ ਸੀ। ਅਸਲ ਵਿੱਚ ਇਨ੍ਹਾਂ ਜੰਗੀ ਚਾਲਾਂ ਨੇ ਉਸ ਨੂੰ ਇੱਕ ਉੱਚ ਕੋਟੀ ਦਾ ਸੈਨਾਪਤੀ ਬਣਾ ਦਿੱਤਾ ਸੀ।
प्रश्न. एक योद्धा और सेनापति के रूप में बंदा सिंह बहादुर की उपलब्धियों का संक्षेप में वर्णन कीजिए।
या
प्रश्न. एक वीर योद्धा और सेनापति के रूप में बंदा सिंह बहादुर का मूल्यांकन करें।
उत्तर – बंदा सिंह बहादुर एक महान योद्धा और उच्च कोटि के सेनापति थे। बंदा सिंह बहादुर बहादुर के पास मुगलों के मुकाबले साधन नाममात्र थे, लेकिन उन्होंने अपनी योग्यता के दम पर 7-8 वर्षों तक मुगल सेनाओं की नाक में दम करके रखा। उन्होंने जितनी भी लड़ाईयां की, लगभग सभी लड़ाइयों में शानदार सफलता हासिल की।
युद्ध के मैदान में, वह बड़ी तेजी से स्थिति का आकलन कर लेते थे और मौके के अनुसार तुरंत अपना निर्णय बदल लेते थे। वह युद्ध की रणनीति बनाने में बहुत अच्छे थे। अगर उन्हें लगता कि दुश्मन की सेनाएं उनसे कहीं ज्यादा बड़ी और मजबूत हैं तो वह पीछे हटने को अपनी बेइज्जती नहीं मानते थे। वह लड़ाई तभी शुरू करते थे, जब उन्हें जीत की पूरी उम्मीद होती थी। वह आवश्यकतानुसार खुले मैदानों, पहाड़ों या किलों में से युद्ध करते थे। वास्तव में, इन्हीं जंगी युक्तियों ने उन्हें एक उच्च कोटि का सेनापति बना दिया था।
Question. Describe briefly the achievements of Banda Singh Bahadur as a warrior and general.
Or
Question. Explain the main contributions of Banda Singh Bahadur as a brave warrior and great military organiser.
Answer – Banda Singh Bahadur was a great warrior and commander of a high order. Banda Singh Bahadur Bahadur had meager means compared to the Mughals, but on the strength of his ability, he beset the Mughal forces for 7-8 years. He achieved resounding success in almost all the battles he fought.
On the battlefield, he was able to assess the situation very quickly and immediately change his decision according to the situation. He was very good at strategizing the war. If he felt that the enemy’s forces were much bigger and stronger than him, he did not consider retreating as an insult. He used to start the fight only when he had full hope of victory. He used to fight in open plains, mountains, or forts as needed. In fact, it was these warlike tactics that made him a commander of a high order.