ਇੱਕ – ਦੋ ਸ਼ਬਦਾਂ ਵਿੱਚ ਉੱਤਰ – ਤੁਰਨ ਦਾ ਹੁਨਰ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਵਾਰਤਕ – ਭਾਗ (ਜਮਾਤ ਦਸਵੀਂ)
ਤੁਰਨ ਦਾ ਹੁਨਰ – ਡਾ. ਨਰਿੰਦਰ ਸਿੰਘ ਕਪੂਰ
ਪ੍ਰਸ਼ਨ 1 . ਜਿਹੜੇ ਠੀਕ ਤੁਰ ਨਹੀਂ ਸਕਦੇ, ਉਹ ਹਮੇਸ਼ਾ ਕਿਹੜੇ ਨਿਸ਼ਾਨਿਆਂ ‘ਤੇ ਪਹੁੰਚਦੇ ਹਨ ?
ਉੱਤਰ – ਗ਼ਲਤ
ਪ੍ਰਸ਼ਨ 2 . ਹਲਕੇ – ਫੁੱਲ ਹੋਣ ਦਾ ਹੁਨਰ ਕਿਹੜਾ ਹੈ ?
ਉੱਤਰ – ਤੁਰਨਾ
ਪ੍ਰਸ਼ਨ 3 . ਕਾਰਾਂ, ਗੱਡੀਆਂ, ਬੱਸਾਂ ਆਦਿ ਕਿਸ ਦੀ ਮਜਬੂਰੀ ਬਣ ਗਈਆਂ ਹਨ ?
ਉੱਤਰ – ਮਨੁੱਖ ਦੀ
ਪ੍ਰਸ਼ਨ 4 . ਤੁਰਨ ਦੇ ਮੌਕਿਆਂ ਦਾ ਲਾਭ ਨਾ ਉਠਾਉਣ ਕਾਰਨ ਮਨੁੱਖ ਦੀਆਂ ਕਿਹੜੀਆਂ ਸਮੱਸਿਆਵਾਂ ਵੱਧ ਗਈਆਂ ਹਨ ?
ਉੱਤਰ – ਸਰੀਰਕ ਸਮੱਸਿਆਵਾਂ
ਪ੍ਰਸ਼ਨ 5 . ਅਮੀਰ ਘਰਾਂ ਵਿੱਚ ਕਿਨ੍ਹਾਂ ਦੀ ਸਿਹਤ ਠੀਕ ਹੁੰਦੀ ਹੈ ?
ਉੱਤਰ – ਨੌਕਰਾਂ ਦੀ
ਪ੍ਰਸ਼ਨ 6 . ਇਕੱਠੇ ਸੈਰ ਕਰ ਸਕਣ ਵਾਲ਼ੇ ਪਤੀ – ਪਤਨੀ ਦੁਨੀਆਂ ਦੀ ਹਰ ਮੁਸੀਬਤ ਦਾ ਕਿਵੇਂ ਮੁਕਾਬਲਾ ਕਰ ਸਕਦੇ ਹਨ ?
ਉੱਤਰ – ਖਿੜੇ ਮੱਥੇ
ਪ੍ਰਸ਼ਨ 7 . ਤੁਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਕਿਸ ਦੇ ਹਵਾਲੇ ਕਰ ਦਿੰਦਾ ਹੈ ?
ਉੱਤਰ – ਕੁਦਰਤ ਦੇ
ਪ੍ਰਸ਼ਨ 8 . ਇਕੱਲਿਆਂ ਤੁਰਨਾ ਜਾਂ ਕਿਸੇ ਹਮਖਿਆਲ ਨਾਲ ਤੁਰਨਾ ਕਿਹੜੀ ਪਸੰਦ ਦੀ ਗੱਲ ਹੈ ?
ਉੱਤਰ – ਨਿੱਜੀ ਪਸੰਦ
ਪ੍ਰਸ਼ਨ 9 . ਹਿਊਨਸਾਂਗ ਅਤੇ ਫਾਹਯਾਨ ਕਿਵੇਂ ਭਾਰਤ ਆਏ ?
ਉੱਤਰ – ਤੁਰ ਕੇ
ਪ੍ਰਸ਼ਨ 10 . ਤੁਰਨ ਨਾਲ ਕਿਸ ਦਾ ਤਜਰਬਾ ਪ੍ਰਾਪਤ ਹੁੰਦਾ ਹੈ ?
ਉੱਤਰ – ਜ਼ਿੰਦਗੀ ਦਾ
ਪ੍ਰਸ਼ਨ 11 . ਡਾ. ਨਰਿੰਦਰ ਸਿੰਘ ਕਪੂਰ ਦੇ ਅਮਰੀਕਾ ਦੇ ਸਫ਼ਰਨਾਮੇ ਦਾ ਕੀ ਨਾਂ ਹੈ ?
ਉੱਤਰ – ਸੱਚੋ ਸੱਚ
ਪ੍ਰਸ਼ਨ 12 . ਡਾ. ਨਰਿੰਦਰ ਸਿੰਘ ਕਪੂਰ ਦੇ ਪਿਤਾ ਦਾ ਕੀ ਨਾਂ ਸੀ ?
ਉੱਤਰ – ਹਰਦਿੱਤ ਸਿੰਘ