ਇਲਾਹਾਬਾਦ ਸਤੰਭ ਲੇਖ


ਪ੍ਰਸ਼ਨ. ਇਲਾਹਾਬਾਦ ਸਤੰਭ ਲੇਖ ਦੇ ਇਤਿਹਾਸਕ ਮਹੱਤਵ ਨੂੰ ਸੰਖੇਪ ਵਿਚ ਵਰਣਨ ਕਰੋ।

ਉੱਤਰ : ਇਲਾਹਾਬਾਦ ਤੇ ਸਤੰਭ ਲੇਖ ਦੀ ਇਤਿਹਾਸਕ ਮਹੱਤਤਾ ਬਹੁਤ ਹੈ।

ਇਸ ਤੋਂ ਸਾਨੂੰ ਸਮੁੰਦਰ ਗੁਪਤ ਦੀਆਂ ਬਹੁਤ ਸਾਰੀਆਂ ਸਫਲਤਾਵਾਂ ਬਾਰੇ ਗਿਆਨ ਮਿਲਦਾ ਹੈ।

ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਇਹ ਲੇਖ ਸਮੁੱਦਰ ਗੁਪਤ ਦੀਆਂ ਜਿੱਤਾਂ ਦਾ ਗਿਆਨ ਦਿੰਦਾ ਹੈ।

ਇਸ ਲੇਖ ਦੀਆਂ 33 ਪੰਗਤੀਆਂ ਹਨ, ਇਹਨਾਂ ਵਿਚ ਕੋਈ ਫੁੱਲ ਸਟਾਪ, ਵਿਸ਼ਰਾਮ ਚਿੰਨ੍ਹ ਜਾਂ ਕਾਮਾ ਨਹੀਂ ਜੇ ਵਰਤਿਆ ਗਿਆ ਹੈ।

ਇਹ ਲੇਖ ਲਿਖਣ ਵਾਲੇ ਨੇ ਸਮੁੱਦਰ ਗੁਪਤ ਦੀ ਉੱਤਰ ਦੇ ਨੌ ਰਾਜਿਆਂ ਵਿਰੁੱਧ ਲੜਾਈ ਅਤੇ ਦੱਖਣ ਦੇ 12 ਰਾਜਿਆਂ ਵਿਰੁੱਧ ਲੜਾਈ ਦਾ ਵਰਣਨ ਵੀ ਕੀਤਾ ਹੈ।

ਇਸ ਸਤੰਭ ਲੇਖ ਵਿਚ ਸਮੁੰਦਰ ਗੁਪਤ ਨੂੰ ਕਵੀਰਾਜ ਆਖਿਆ ਗਿਆ ਹੈ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਸਮੁੱਦਰ ਗੁਪਤ ਇਕ ਮਹਾਨ ਵਿਦਵਾਨ ਸੀ, ਵਿਦਵਾਨਾਂ ਦਾ ਕਦਰਦਾਨ ਤੇ ਆਪ ਵੀ ਕਵੀ ਸੀ।

ਜੇ ਇਹ ਲੇਖ ਨਾ ਹੁੰਦਾ ਤਾਂ ਸਾਡਾ ਸਮੁੱਦਰ ਗੁਪਤ ਬਾਰੇ ਗਿਆਨ ਅਧੂਰਾ ਹੀ ਹੁੰਦਾ। ਇਸਨੇ ਸਮੁੱਦਰ ਗੁਪਤ ਬਾਰੇ ਬਹੁਤ ਲਾਭਕਾਰੀ ਗਿਆਨ ਦਿੱਤਾ ਹੈ।


प्रश्न. इलाहाबाद स्तम्भ के ऐतिहासिक महत्व का संक्षेप में वर्णन करें।

उत्तर: इलाहाबाद के स्तंभ पर लेख का बहुत ऐतिहासिक महत्व है।

इससे हमें समुद्रगुप्त की अनेक सफलताओं का ज्ञान होता है।

इतिहासकारों का मत है कि इस लेख से समुद्रगुप्त की विजयों का ज्ञान होता है।

इस लेख में 33 पंक्तियाँ हैं, जिनमें कोई पूर्ण विराम, विराम चिह्न या अल्पविराम नहीं है।

इस निबंध के लेखक ने उत्तर दिशा के नौ राजाओं के विरुद्ध समुद्र गुप्त के युद्ध और दक्षिण दिशा के 12 राजाओं के विरुद्ध युद्ध का भी वर्णन किया है।

इस स्तंभ में समुद्र गुप्त को कविराज कहा गया है, जिससे पता चलता है कि समुद्र गुप्त एक महान विद्वान, विद्वानों के कद्रदान और स्वयं भी कवि थे।

यदि यह लेख न होता तो समुद्रगुप्त के बारे में हमारा ज्ञान अधूरा होता। इसमें समुद्रगुप्त के विषय में बहुत उपयोगी ज्ञान दिया गया है।


Question. Briefly describe the historical importance of the Allahabad Pillar.

Answer: The inscription on the pillar of Allahabad has great historical importance.

From this, we come to know about the many successes of Samudragupta.

Historians believe that this article provides information about the victories of Samudragupta.

This article consists of 33 lines, with no full stop, punctuation or comma.

The author of this essay has also described the war of Samudra Gupta against the nine kings of the north and the war against the 12 kings of the south.

In this pillar, Samudra Gupta has been called Kaviraj, which shows that Samudra Gupta was a great scholar, an appreciator of scholars, and himself a poet.

Had this article not been there, our knowledge about Samudragupta would have been incomplete. Very useful knowledge about  Samudragupta has been given in it.