Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਆਰੀਆਂ ਲੋਕਾਂ ਦੇ ਮੁੱਖ ਦੇਵਤੇ


ਪ੍ਰਸ਼ਨ. ਆਰੀਆਂ ਲੋਕਾਂ ਦੇ ਮੁੱਖ ਦੇਵਤਿਆਂ ਬਾਰੇ ਦੱਸੋ। 

ਉੱਤਰ : ਰਿਗਵੇਦ ਦੱਸਦਾ ਹੈ ਕਿ ਆਰੀਆ ਲੋਕ ਕੁਦਰਤੀ ਸ਼ਕਤੀਆਂ ਦੇ ਪੁਜਾਰੀ ਸਨ। ਉਹ ਇੰਦਰ, ਸੂਰਜ, ਵਰਖਾ, ਅੱਗ, ਹਵਾ, ਪ੍ਰਿਥਵੀ ਅਤੇ ਵਰੁਣ ਆਦਿ ਦੀ ਪੂਜਾ ਕਰਦੇ ਸਨ।

ਇੰਦਰ ਯੁੱਧ ਦੇਵਤਾ ਤੇ ਰਿਤੂ ਦੇਵ ਦਾ ਦੋਹਰਾ ਕੰਮ ਕਰਦਾ ਸੀ। ਵਿਆਹ ਅਗਨੀ ਦੇਵਤਾ ਦੀ ਹਾਜ਼ਰੀ ਵਿਚ ਹੁੰਦਾ ਸੀ। ਇਹ ਰਸੋਈ ਚੌਕੇ ਦਾ ਵੀ ਦੇਵਤਾ ਸੀ। ਅਗਨੀ ਮਨੁੱਖ ਅਤੇ ਦੇਵਤਿਆਂ ਵਿਚਕਾਰ ਸੰਪਰਕ ਦਾ ਸਾਧਨ ਸੀ।

ਦੇਵਤਿਆਂ ਦੀ ਮਾਤਾ ‘ਆਦਿਤੀ’ ਸੀ ਤੇ ਪਿਤਾ ‘ਦਯੋਸ’ ਸੀ। ਆਰੀਆਂ ਦਾ ਇਕ ਹੋਰ ਦੇਵਤਾ, ਸੋਮ ਸੀ, ਜੋ ਨਸ਼ੀਲੇ ਸੋਮ ਰਸ ਦਾ ਦੇਵਤਾ ਸੀ।

ਸੂਰਜ ਨਾਲ ਸੰਬੰਧਿਤ ਕਈ ਦੇਵਤੇ ਸਨ, ਜਿਹਨਾਂ ਵਿਚ ਮੁੱਖ ਸੂਰਜ ਦੇਵਤਾ ਸੀ। ਪਰ ਗਾਇਤਰੀ ਮੰਤਰ ਸਵਿਤ੍ਰ ਦੇਵਤਾ ਨਾਲ ਸੰਬੰਧਿਤ ਸੀ। ਸੂਰਜ ਨਾਲ ਸੰਬੰਧਿਤ ਆਰੀਆਂ ਦਾ ਇਕ ਹੋਰ ਦੇਵਤਾ ਵਿਸ਼ਨੂੰ ਸੀ।

ਇਹਨਾਂ ਤੋਂ ਬਿਨਾਂ ਆਰੀਆਂ ਦੇ ਹੋਰ ਕਈ ਦੇਵਤੇ ਸਨ, ਜਿਹਨਾਂ ਵਿਚ ਯਮ ਦੇਵਤਾ, ਪੌਣ ਦੇਵਤਾ ਭਾਵ ਵਾਯੂ ਦੇਵਤਾ ਸਨ। ਇਸ ਤੋਂ ਬਿਨਾਂ ‘ਰੁਦਰ ਦੇਵਤਾ ਸੀ, ਜਿਸ ਦੇ ਤੀਰਾਂ ਨਾਲ ਬੀਮਾਰੀ ਪੈਂਦੀ ਸੀ।


प्रश्न. आर्य लोगों के प्रमुख देवताओं की व्याख्या करें।

उत्तर: ऋग्वेद में कहा गया है कि आर्य प्राकृतिक शक्तियों के पुजारी थे। वे इंद्र, सूर्य, वर्षा, अग्नि, वायु, पृथ्वी और वरुण आदि देवताओं की पूजा करते थे।

इन्द्र युद्ध देवता और ऋतु देव का दोहरा कार्य करते थे। विवाह अग्नि देवता की उपस्थिति में हुआ। वह रसोई के भी देवता थे। अग्नि मनुष्य और देवताओं के बीच संचार का माध्यम था।

देवताओं की माता ‘अदिति’ और पिता ‘दयोस’ थे।  आर्यों का एक अन्य देवता सोम था, जो मादक सोम रस का देवता था।

सूर्य से जुड़े कई देवता थे, जिनमें प्रमुख सूर्य देवता थे। लेकिन गायत्री मंत्र भगवान स्वित्र से जुड़ा था। सूर्य से जुड़े आर्यों के एक अन्य देवता विष्णु थे।

इनके अलावा आर्यों के और भी कई देवता थे, जिनमें यम देवता, पवन देवता यानी वायु देवता थे। इसके अलावा भगवान रूद्र भी थे जिनके बाणों से रोग फैलते थे।


Question. Explain the major deities of the Aryan people.

Answer: It is said in Rigveda that Aryans were worshipers of natural forces. They worshiped gods like Indra, Surya, Rain, Agni, Vayu, Prithvi and Varun, etc.

Indra performed the double duty of war god and season god. The marriage took place in the presence of Agni Devta. He was also the god of kitchen. Fire was the medium of communication between humans and gods.

The mother of the gods was ‘Aditi’ and the father was ‘Dayos’. Another god of the Aryans was Soma, who was the god of the intoxicating liquor Soma.

There were many deities associated with Surya, the main one being Surya Devta. But Gayatri Mantra was associated with Lord Svitra. Another god of the Aryans associated with the Sun was Vishnu.

Apart from these, the Aryans had many other gods, among which were Yama Devta, and Pawan Devta i.e. Wind God. Apart from this, there was also Lord Rudra whose arrows spread diseases.