ਅੱਖਰ ਬੋਧ (Orthography)
ਪ੍ਰਸ਼ਨ 1. ਲਿੱਪੀ ਕਿਸ ਨੂੰ ਆਖਦੇ ਹਨ?
ਉੱਤਰ—ਕਿਸੇ ਭਾਸ਼ਾ ਜਾਂ ਬੋਲੀ ਨੂੰ ਲਿਖਤੀ ਰੂਪ ਦੇਣ ਲਈ ਜਿਹੜੇ ਅੱਖਰਾਂ (ਚਿੰਨ੍ਹਾਂ) ਦੀ ਵਰਤੋਂ ਕੀਤੀ ਜਾਂਦੀ ਹੈ, ਉਹਨਾਂ ਦੇ ਸਮੂਹ ਨੂੰ ਲਿੱਪੀ ਜਾਂ ਵਰਣਮਾਲਾ ਆਖਦੇ ਹਨ।
ਪ੍ਰਸ਼ਨ 2. ਪੰਜਾਬੀ ਭਾਸ਼ਾ ਦੀ ਲਿੱਪੀ ਕਿਹੜੀ ਹੈ?
ਉੱਤਰ—ਪੰਜਾਬੀ ਭਾਸ਼ਾ ਦੀ ਲਿੱਪੀ ਗੁਰਮੁਖੀ ਹੈ।
ਪ੍ਰਸ਼ਨ−3. ਪੰਜਾਬੀ ਲਿੱਪੀ ਜਾਂ ਗੁਰਮੁਖੀ ਵਰਣਮਾਲਾ ਦੇ ਕੁੱਲ ਕਿੰਨੇ ਅੱਖਰ ਹਨ? ਇਹ ਅੱਖਰ ਕਿਹੜੇ ਕਿਹੜੇ ਹਨ?
ਉੱਤਰ— ਪੰਜਾਬੀ ਲਿੱਪੀ ਜਾਂ ਗੁਰਮੁਖੀ ਵਰਣਮਾਲਾ ਦੇ 35 ਅੱਖਰ ਹਨ। ਇਸ ਲਈ ਇਸ ਨੂੰ ਪੈਂਤੀ ਵੀ ਆਖਦੇ ਹਨ।
ਗੁਰਮੁਖੀ ਲਿੱਪੀ ਦੀ ਵੰਡ
ਨੋਟ : ਸ਼ ਖ਼ ਗ਼ ਜ਼ ਫ਼, ਇਹ ਪੰਜ ਅੱਖਰ, ਜਿਨ੍ਹਾਂ ਦੇ ਪੈਰਾਂ ਹੇਠ ਬਿੰਦੀ ( . ) ਲਗਾਈ ਗਈ ਹੈ ਦੂਜੀਆਂ ਬੋਲੀਆਂ ਦੇ ਸ਼ਬਦਾਂ ਨੂੰ ਉਹਨਾਂ ਦੇ ਮੂਲ ਰੂਪ ਵਿੱਚ ਲਿਖਣ ਲਈ ਬਣਾਏ ਗਏ ਹਨ। ਗੁਰਮੁਖੀ ਵਿੱਚ ਇੱਕ ਹੋਰ ਨਵੀਂ ਧੁਨੀ ਲ ਵੀ ਸ਼ਾਮਲ ਕੀਤੀ ਗਈ ਹੈ।
ਪ੍ਰਸ਼ਨ 4. ਅੱਖਰ ਜਾਂ ਵਰਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ?
ਉੱਤਰ— ਅੱਖਰ ਜਾਂ ਵਰਣ ਚਾਰ ਪ੍ਰਕਾਰ ਦੇ ਹੁੰਦੇ ਹਨ :-
1. ਸ੍ਵਰ-ਅੱਖਰ (Vowels)
2. ਵਿਅੰਜਨ-ਅੱਖਰ (Consonants)
3. ਅਨੁਨਾਸਕ-ਅੱਖਰ (Nasals)
4. ਦੁੱਤ – ਅੱਖਰ (Conjugates)
ਪ੍ਰਸ਼ਨ 5. ਸ੍ਵਰ ਅੱਖਰ ਕਿਸ ਨੂੰ ਆਖਦੇ ਹਨ? ਉਦਾਹਰਣ ਸਹਿਤ ਲਿਖੋ।
ਉੱਤਰ—ਸ੍ਵਰ – ਸ੍ਵਰ ਉਹ ਅੱਖਰ ਹੁੰਦੇ ਹਨ ਜੋ ਕਿਸੇ ਦੂਜੇ ਅੱਖਰ ਦੀ ਸਹਾਇਤਾ ਤੋਂ ਬਿਨਾਂ ਬੋਲੇ ਜਾਣ। ਪੰਜਾਬੀ ਵਿੱਚ ਇਹ ਤਿੰਨ ਹਨ—ੳ, ਅ, ੲ
ਅ, ਆ, ਇ, ਈ. ਉ, ਊ, ਏ, ਐ, ਓ ਅਤੇ ਔ । ਇਹ ਸਾਰੇ ਸ੍ਵਰ ਹਨ।
ਪ੍ਰਸ਼ਨ 6. ਵਿਅੰਜਨ ਕਿਸ ਨੂੰ ਆਖਦੇ ਹਨ? ਉਦਾਹਰਣ ਸਹਿਤ ਲਿਖੋ।
ਉੱਤਰ— ਵਿਅੰਜਨ— ਉਹ ਅੱਖਰ ਜਿਹੜੇ ਕਿਸੇ ‘ਲਗ’ ਦੀ ਸਹਾਇਤਾ ਤੋਂ ਬਿਨਾਂ ਨਾ ਬੋਲੇ ਜਾ ਸਕਦੇ ਹੋਣ ਅਤੇ ਨਾ ਲਿਖੇ ਜਾ ਸਕਦੇ ਹੋਣ। ਗੁਰਮੁਖੀ ਲਿੱਪੀ ਵਿੱਚ ‘ਸ’ ਤੋ ‘ੜ’ ਤੱਕ 32 ਵਿਅੰਜਨ ਅੱਖਰ ਹਨ।
ਪ੍ਰਸ਼ਨ 7. ਅਨੁਨਾਸਕ ਅੱਖਰ ਕਿਸ ਨੂੰ ਆਖਦੇ ਹਨ?
ਉੱਤਰ – ਅਨੁਨਾਸਕ ਅੱਖਰ— ਜਿਨ੍ਹਾਂ ਅੱਖਰਾਂ ਦੀ ਅਵਾਜ਼ ਨੱਕ ਦੁਆਰਾ ਨਿਕਲਦੀ ਹੈ, ਉਹਨਾਂ ਨੂੰ ਅਨੁਨਾਸਕ ਅੱਖਰ ਆਖਦੇ ਹਨ। ਗੁਰਮੁਖੀ ਲਿੱਪੀ ਵਿੱਚ ਕੇਵਲ ਪੰਜ ਅੱਖਰ ਅਨੁਨਾਸਕ ਹਨ।
ਜਿਵੇਂ : ਙ, ਞ, ਣ, ਨ ਅਤੇ ਮ
ਪ੍ਰਸ਼ਨ 8. ਦੁੱਤ (ਸੰਜੁਗਤ) ਅੱਖਰ ਕਿਸ ਨੂੰ ਆਖਦੇ ਹਨ? ਉਦਾਹਰਣ ਸਹਿਤ ਲਿਖੋ।
ਉੱਤਰ – ਦੁੱਤ (ਸੰਜੁਗਤ) ਅੱਖਰ—ਉਹ ਅੱਖਰ ਜਿਹੜਾ ਦੋ ਅੱਖਰਾਂ ਦੇ ਮੇਲ ਤੋਂ ਬਣੇ, ਉਸ ਨੂੰ ਦੁੱਤ ਜਾਂ ਸੰਜੁਗਤ ਅੱਖਰ ਆਖਦੇ ਹਨ। ਇਹ ਦੋਵੇਂ ਅੱਖਰ ਇਕੱਠੇ ਰਲ ਕੇ ਬੋਲੇ ਜਾਂਦੇ ਹਨ। ਪੰਜਾਬੀ ਵਿੱਚ ਸੰਜੁਗਤ ਅੱਖਰ ਘੱਟ ਵਰਤੇ ਜਾਂਦੇ ਹਨ, ਜਦ ਕਿ ਹਿੰਦੀ ਤੇ ਸੰਸਕ੍ਰਿਤ ਭਾਸ਼ਾ ਵਿੱਚ ਇਹਨਾਂ ਦੀ ਵਰਤੋਂ ਆਮ ਕੀਤੀ ਜਾਂਦੀ ਹੈ। ਦੋ-ਅੱਖਰਾਂ ਦੇ ਇਸ ਜੋੜ ਵਿੱਚ ਇੱਕ ਅੱਖਰ ਪੈਰ ਵਿੱਚ ਵਰਤਿਆ ਜਾਂਦਾ ਹੈ ਅਤੇ ਦੋਵੇਂ ਜੁੜ ਕੇ ਇੱਕ ਧੁਨੀ (ਅਵਾਜ਼) ਪੈਦਾ ਕਰਦੇ ਹਨ। ਗੁਰਮੁਖੀ ਲਿੱਪੀ ਵਿੱਚ ਕੇਵਲ ਤਿੰਨ ਅੱਖਰ ‘ਹ’, ‘ਰ’ ਅਤੇ ‘ਵ’ ਹਨ ਜੋ ਹੋਰਨਾਂ ਅੱਖਰਾਂ ਦੇ ਪੈਰਾਂ ਵਿੱਚ ਲਗਾਏ ਜਾਂਦੇ ਹਨ।
ਜਿਵੇਂ—ਪੜ੍ਹ, ਗ੍ਰੰਥ ਅਤੇ ਸੈਮਾਨ ਸ਼ਬਦਾਂ ਵਿੱਚ ‘ੜ’, ‘ਗ੍ਰ’ ਅਤੇ ‘ਸ੍ਰ’ ਦੁੱਤ ਅੱਖਰ ਹਨ।