ਅਹਿਮਦ ਸ਼ਾਹ ਅਬਦਾਲੀ ਦਾ ਪੰਜਾਬ ਤੇ ਪਹਿਲਾ ਹਮਲਾ
ਪ੍ਰਸ਼ਨ. ਅਹਿਮਦ ਸ਼ਾਹ ਅਬਦਾਲੀ ਦੇ ਪਹਿਲੇ ਹਮਲੇ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ : ਅਹਿਮਦ ਸ਼ਾਹ ਅਬਦਾਲੀ ਅਫ਼ਗਾਨਿਸਤਾਨ ਦਾ ਬਾਦਸ਼ਾਹ ਸੀ। ਉਸ ਨੇ ਪੰਜਾਬ ਦੇ ਸੂਬੇਦਾਰ ਸ਼ਾਹਨਵਾਜ਼ ਮਾਂ ਦੇ ਸੱਦੇ ‘ਤੇ 1747 ਈ. ਦੇ ਅੰਤ ਵਿੱਚ ਭਾਰਤ ‘ਤੇ ਹਮਲਾ ਕਰਨ ਦਾ ਨਿਰਣਾ ਕੀਤਾ।
ਉਹ ਬਿਨਾਂ ਕਿਸੇ ਵਿਰੋਧ ਦੇ 8 ਜਨਵਰੀ, 1748 ਈ. ਨੂੰ ਲਾਹੌਰ ਦੇ ਨੇੜੇ ਸ਼ਾਹਦਰਾ ਪਹੁੰਚ ਗਿਆ। ਇਸੇ ਸਮੇਂ ਦੇ ਦੌਰਾਨ ਦਿੱਲੀ ਦੇ ਵਜ਼ੀਰ ਕਮਰਉੱਦੀਨ ਨੇ ਸ਼ਾਹਨਵਾਜ਼ ਖ਼ਾਂ ਨਾਲ ਸਮਝੌਤਾ ਕਰ ਲਿਆ।
ਸਿੱਟੇ ਵਜੋਂ ਸ਼ਾਹਨਵਾਜ਼ ਖ਼ਾਂ ਨੇ ਅਬਦਾਲੀ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਅਬਦਾਲੀ ਨੂੰ ਬਹੁਤ ਗੁੱਸਾ ਆਇਆ। ਉਸ ਨੇ ਸ਼ਾਹਨਵਾਜ਼ ਖ਼ਾਂ ਨੂੰ ਹਰਾ ਕੇ 10 ਜਨਵਰੀ, 1748 ਈ. ਨੂੰ ਲਾਹੌਰ ‘ਤੇ ਕਬਜ਼ਾ ਕਰ ਲਿਆ।
ਸ਼ਾਹਨਵਾਜ਼ ਖ਼ਾਂ ਦਿੱਲੀ ਵੱਲ ਨੱਸ ਗਿਆ। ਲਾਹੌਰ ‘ਤੇ ਕਬਜ਼ਾ ਕਰਨ ਤੋਂ ਬਾਅਦ ਅਬਦਾਲੀ ਨੇ ਉੱਥੇ ਭਾਰੀ ਲੁੱਟਮਾਰ ਕੀਤੀ। ਇਸ ਤੋਂ ਬਾਅਦ ਉਹ ਦਿੱਲੀ ਵੱਲ ਵਧਿਆ। ਵਜ਼ੀਰ ਕਮਰਉੱਦੀਨ ਉਸ ਦਾ ਮੁਕਾਬਲਾ ਕਰਨ ਲਈ ਆਪਣੀ ਸੈਨਾ ਸਮੇਤ ਅੱਗੇ ਵਧਿਆ। ਸਰਹਿੰਦ ਦੇ ਨੇੜੇ ਹੋਈ ਲੜਾਈ ਵਿੱਚ ਕਮਰਉੱਦੀਨ ਮਾਰਿਆ ਗਿਆ। ਮਨੂਪੁਰ ਵਿਖੇ 11 ਮਾਰਚ, 1748 ਈ. ਨੂੰ ਹੋਈ ਇੱਕ ਘਮਸਾਣ ਦੀ ਲੜਾਈ ਵਿੱਚ ਕਮਰਉੱਦੀਨ ਦੇ ਲੜਕੇ ਮੁਈਨ-ਉਲ-ਮੁਲਕ ਨੇ ਅਬਦਾਲੀ ਨੂੰ ਕਰਾਰੀ ਹਾਰ ਦਿੱਤੀ।
ਮੁਈਨ-ਉਲ-ਮੁਲਕ ਦੀ ਇਸ ਬਹਾਦਰੀ ਤੋਂ ਖੁਸ਼ ਹੋ ਕੇ ਮੁਹੰਮਦ ਸ਼ਾਹ ਨੇ ਉਸ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ। ਉਹ ਮੀਰ ਮੰਨੂੰ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਸ ਤਰ੍ਹਾਂ ਅਬਦਾਲੀ ਦਾ ਪਹਿਲਾ ਹਮਲਾ ਅਸਫਲ ਰਿਹਾ।
प्रश्न. अहमद शाह अब्दाली के पहले हमले के बारे में आप क्या जानते हैं?
उत्तर: अहमद शाह अब्दाली अफगानिस्तान का राजा था। उसने 1747 ई. के अंत में पंजाब के सूबेदार शाहनवाज खां के निमंत्रण पर भारत पर आक्रमण करने का निर्णय लिया
8 जनवरी, 1748 ई. को बिना किसी विरोध के वे लाहौर के निकट शाहदरा पहुँचे। इसी समय के दौरन दिल्ली के वजीर कमरुद्दीन ने शाहनवाज खाँ से समझौता कर लिया।
परिणामस्वरूप, शाहनवाज खान ने अब्दाली का समर्थन करने से इनकार कर दिया। इससे अब्दाली को बहुत गुस्सा आया। उसने 10 जनवरी, 1748 ई. को शाहनवाज खान को हरा कर लाहौर पर कब्ज़ा कर लिया।
शाहनवाज खान दिल्ली की ओर भाग गया। लाहौर पर कब्ज़ा करने के बाद अब्दाली ने वहाँ जमकर लूटपाट की। इसके बाद वह दिल्ली की ओर बढ़ गया। वज़ीर क़मरुद्दीन अपनी सेना के साथ उसका सामना करने के लिए आगे बढ़ा। कमरुद्दीन सरहिन्द के निकट एक युद्ध में मारा गया।
11 मार्च, 1748 ई. मनुपुर में क़मर-उद-दीन के पुत्र मुईन-उल-मुल्क ने एक भीषण युद्ध में अब्दाली को निर्णायक हार दी।
मुहम्मद शाह मुईन-उल-मुल्क की इस बहादुरी से प्रसन्न हुए और उन्हें लाहौर का सूबेदार नियुक्त किया। उन्हें मीर मन्नू के नाम से जाना जाने लगा। इस प्रकार अब्दाली का पहला आक्रमण विफल हो गया।
Question. What do you know about the first attack of Ahmed Shah Abdali?
Answer: Ahmed Shah Abdali was the king of Afghanistan. He decided to attack India at the end of 1747 AD at the invitation of Subedar Shahnawaz Khan of Punjab.
On January 8, 1748, he reached Shahdara near Lahore without any opposition. During this time, Delhi’s Wazir Qamaruddin made a compromise with Shahnawaz Khan.
As a result, Shahnawaz Khan refused to support Abdali. This made Abdali very angry. He defeated Shahnawaz Khan and captured Lahore on January 10, 1748.
Shahnawaz Khan fled towards Delhi. After capturing Lahore, Abdali looted there extensively. After this, he moved towards Delhi. Wazir Qamaruddin proceeded to confront him with his army. Kamaruddin was killed in a battle near Sirhind.
On March 11, 1748, Qamar-ud-din’s son Muin-ul-Mulk gave a decisive defeat to Abdali in a fierce battle at Manupur.
Muhammad Shah was pleased with the bravery of Moin-ul-Mulk and appointed him the governor of Lahore. He came to be known as Mir Mannu. Thus Abdali’s first attack failed.