ਅਣਡਿੱਠਾ ਪੈਰ੍ਹਾ


ਪੈਰੇ ਨੂੰ ਪੜ੍ਹ ਕੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :


ਸ਼ਿਮਲਾ ਇੱਕ ਪਹਾੜੀ ਸਥਾਨ ਹੈ। ਇਹ ਠੰਢਾ ਇਲਾਕਾ ਹੈ। ਹਰ ਰੋਜ਼ ਲੱਖਾਂ ਸੈਲਾਨੀ ਇੱਥੇ ਸੈਰ-ਸਪਾਟੇ ਲਈ ਆਉਂਦੇ ਹਨ। ਇੱਥੋਂ ਦਾ ਕਾਰੋਬਾਰ ਸੈਲਾਨੀਆਂ ਤੇ ਹੀ ਨਿਰਭਰ ਕਰਦਾ ਹੈ। ਠੰਢੀ ਹਵਾ, ਹਰੇ-ਭਰ ਰੁੱਖ, ਉੱਚੇ ਪਹਾੜ, ਡੂੰਘੀਆਂ ਖੇਡਾਂ ਸਭ ਦੀ ਖਿੱਚ ਦਾ ਕਾਰਨ ਬਣਦੇ ਹਨ। ਇੱਥੇ ਕਈ ਥਾਵਾਂ ਵੇਖਣ ਯੋਗ ਹਨ। ਮਾਲ ਰੋਡ ਤਾਂ ਖ਼ਾਸ ਖਿੱਚ ਦਾ ਕੇਂਦਰ ਹੈ। ਸ਼ਾਮ ਨੂੰ ਇੱਥੇ ਤਿੱਲ ਧਰਨ ਦੀ ਥਾਂ ਨਹੀਂ ਹੁੰਦੀ। ਰਿੱਜ ਉੱਤੇ ਸੈਲਾਨੀ ਠੰਢੀ ਹਵਾ ਦਾ ਲੁਤਫ਼ ਉਠਾਉਂਦੇ ਹਨ ਅਤੇ ਖੂਬ ਤਸਵੀਰਾਂ ਖਿੱਚਦੇ ਹਨ। ਦੂਰ ਤੱਕ ਖੁੱਲ੍ਹੀ ਤੇ ਸ਼ਾਂਤ ਥਾਂ ਦਾ ਨਜ਼ਾਰਾ ਬੜਾ ਪ੍ਰਭਾਵਸ਼ਾਲੀ ਹੁੰਦਾ ਹੈ। ਕੁਝ ਦੂਰੀ ਤੇ ਕੁਫਰੀ ਦੀ ਸੈਰ ਵੀ ਮਨ ਮੋਹ ਲੈਂਦੀ ਹੈ। ਇਹ ਸ਼ਿਮਲੇ ਤੋਂ ਛੇ-ਸੱਤ ਕਿਲੋਮੀਟਰ ਦੀ ਉਚਾਈ ਤੇ ਹੈ। ਇਥੋਂ ਦੇ ਪਹਾੜਾਂ ਤੇ ਖੂਬ ਬਰਫ਼ ਜੰਮੀ ਰਹਿੰਦੀ ਹੈ ਤੇ ਹਮੇਸ਼ਾ ਠੰਢ ਵਰਤੀ ਰਹਿੰਦੀ ਹੈ। ਜਾਖੂ ਮੰਦਰ ਵੀ ਬਹੁਤ ਸੁੰਦਰ ਹੈ ਜਿੱਥੇ ਅਣਗਿਣਤ ਬਾਂਦਰ ਆਪਣਾ ਡੇਰਾ ਜਮਾਈ ਰੱਖਦੇ ਹਨ। ਇਸ ਥਾਂ ਤੇ ਹਨੂੰਮਾਨ ਜੀ ਦੇ ਪਵਿੱਤਰ ਚਰਨ ਪਏ ਸਨ।


(ੳ) ਸ਼ਿਮਲੇ ਸੈਰ-ਸਪਾਟੇ ਵਜੋਂ ਕੌਣ ਆਉਂਦੇ ਹਨ?

(ਅ) ਸ਼ਿਮਲੇ ਦਾ ਮੌਸਮ ਕਿਹੋ ਜਿਹਾ ਹੁੰਦਾ ਹੈ?

(ੲ) ਸ਼ਿਮਲੇ ਦੀ ਕਿਸ ਰੋਡ ਤੇ ਬਹੁਤੀ ਭੀੜ ਹੁੰਦੀ ਹੈ?

(ਸ) ਸ਼ਿਮਲੇ ਵਿੱਚ ਸਭ ਤੋਂ ਉੱਚੀ ਥਾਂ ਕਿਹੜੀ ਹੈ?

(ਹ) ਜਾਖੂ ਮੰਦਰ ਵਿਖੇ ਕਿਹੜੇ ਜਾਨਵਰ ਸਭ ਤੋਂ ਵੱਧ ਹੁੰਦੇ ਹਨ?