ਅਣਡਿੱਠਾ ਪੈਰ੍ਹਾ
ਅਣਡਿੱਠਾ ਪੈਰ੍ਹਾ ਅਜਿਹੀ ਵਾਰਤਕ ਰਚਨਾ ਹੁੰਦੀ ਹੈ ਜਿਸਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦੇਣੇ ਹੁੰਦੇ ਹਨ। ਇਹ ਉੱਤਰ ਬਹੁ-ਵਿਕਲਪੀ ਰੂਪ ਵਿੱਚ ਵੀ ਹੋ ਸਕਦੇ ਹਨ ਅਤੇ ਪ੍ਰਸ਼ਨ-ਉੱਤਰਾਂ ਦੇ ਰੂਪ ਵਿੱਚ ਵੀ ਇਹ ਪੈਰ੍ਹੇ ਕਿਤੋਂ ਵੀ ਲਏ ਜਾ ਸਕਦੇ ਹਨ। ਇਹ ਪੈਰ੍ਹੇ ਬੜੇ ਗਿਆਨਵਰਧਕ ਹੁੰਦੇ ਹਨ ਅਤੇ ਇਨ੍ਹਾਂ ਦੀ ਭਾਸ਼ਾ ਬੜੀ ਪ੍ਰਭਾਵਸ਼ਾਲੀ ਹੁੰਦੀ ਹੈ। ਇਹ ਤੇਜ਼ ਵੇਗ ਵਿੱਚ ਅੱਗੇ ਵੱਧਦੇ ਹਨ ਅਤੇ ਕੋਈ ਨਾ ਕੋਈ ਸਿੱਖਿਆ ਦੇ ਕੇ ਖ਼ਤਮ ਹੁੰਦੇ ਹਨ। ਬੱਚਿਆਂ ਨੂੰ ਇਨ੍ਹਾਂ ਪੈਰ੍ਹਿਆਂ ਦਾ ਖ਼ਾਸ ਤੌਰ ਤੇ ਅਭਿਆਸ ਕਰਵਾਇਆ ਜਾਂਦਾ ਹੈ ਤਾਂ ਕਿ ਉਹ ਕਿਸੇ ਵੀ ਤਰ੍ਹਾਂ ਦੇ ਪ੍ਰਸ਼ਨਾਂ ਦੇ ਉੱਤਰ ਦੇਣ ਵਿੱਚ ਸਮਰੱਥ ਹੋ ਜਾਣ। ਜੇ ਧਿਆਨ ਨਾਲ ਪੈਰ੍ਹਾ ਪੜ੍ਹ ਕੇ ਉੱਤਰ ਦਿੱਤੇ ਜਾਣ ਤਾਂ ਪੂਰੇ ਅੰਕ ਹਾਸਲ ਕੀਤੇ ਜਾ ਸਕਦੇ ਹਨ।