ਅਣਡਿੱਠਾ ਪੈਰਾ : ਸ਼ੁੱਕਰਚੱਕੀਆ ਮਿਸਲ
ਸ਼ੁਕਰਚੱਕੀਆ ਮਿਸਲ ਦੇ ਸੰਸਥਾਪਕ ਰਣਜੀਤ ਸਿੰਘ ਦੇ ਦਾਦਾ ਚੜ੍ਹਤ ਸਿੰਘ ਸਨ। ਉਨ੍ਹਾਂ ਨੇ ਗੁਜਰਾਂਵਾਲਾ, ਐਮਨਾਬਾਦ ਅਤੇ ਸਿਆਲਕੋਟ ਦੇ ਇਲਾਕਿਆਂ ਉੱਤੇ ਆਪਣਾ ਕਬਜ਼ਾ ਕਰ ਲਿਆ ਸੀ।
1774 ਈ. ਵਿੱਚ ਚੜ੍ਹਤ ਸਿੰਘ ਦੀ ਮੌਤ ਪਿੱਛੋਂ ਉਨ੍ਹਾਂ ਦਾ ਪੁੱਤਰ ਮਹਾਂ ਸਿੰਘ ਉਨ੍ਹਾਂ ਦਾ ਉੱਤਰਾਧਿਕਾਰੀ ਬਣਿਆ। ਉਨ੍ਹਾਂ ਵਿੱਚ ਇੱਕ ਮਹਾਨ ਸਰਦਾਰ ਦੇ ਸਾਰੇ ਗੁਣ ਮੌਜੂਦ ਸਨ। ਉਨ੍ਹਾਂ ਨੇ ਰਸੂਲ ਨਗਰ ਅਤੇ ਅਲੀਪੁਰ ਦੇ ਇਲਾਕਿਆਂ ਨੂੰ ਜਿੱਤ ਕੇ ਆਪਣੇ ਰਾਜ ਦਾ ਵਿਸਥਾਰ ਕੀਤਾ।
1792 ਈ. ਵਿੱਚ ਮਹਾਂ ਸਿੰਘ ਦੀ ਮੌਤ ਪਿੱਛੋਂ ਉਨ੍ਹਾਂ ਦਾ ਪੁੱਤਰ ਰਣਜੀਤ ਸਿੰਘ ਉਨ੍ਹਾਂ ਦਾ ਉੱਤਰਾਧਿਕਾਰੀ ਬਣਿਆ। ਕਿਉਂਕਿ ਉਸ ਸਮੇਂ ਰਣਜੀਤ ਸਿੰਘ ਦੀ ਉਮਰ ਕੇਵਲ 12 ਵਰ੍ਹਿਆਂ ਦੀ ਸੀ ਇਸ ਲਈ ਸ਼ਾਸਨ ਪ੍ਰਬੰਧ ਮੁੱਖ ਤੌਰ ‘ਤੇ ਰਣਜੀਤ ਸਿੰਘ ਦੀ ਮਾਂ ਰਾਜ ਕੌਰ, ਦੀਵਾਨ ਲਖਪਤ ਰਾਏ ਅਤੇ ਸੱਸ ਸਦਾ ਕੌਰ ਦੇ ਹੱਥਾਂ ਵਿੱਚ ਰਿਹਾ।
ਨੌਜਵਾਨ ਹੋਣ ‘ਤੇ ਰਣਜੀਤ ਸਿੰਘ ਨੇ 1797 ਈ. ਵਿੱਚ ਸੁਤੰਤਰ ਤੌਰ ‘ਤੇ ਸ਼ਾਸਨ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਸੰਭਾਲ ਲਈ। ਉਹ ਇੱਕ ਯੋਗ, ਬਹਾਦਰ ਅਤੇ ਦੂਰਦਰਸ਼ੀ ਸ਼ਾਸਕ ਸਿੱਧ ਹੋਏ।
ਪ੍ਰਸ਼ਨ 1. ਸ਼ੁਕਰਚੱਕੀਆ ਮਿਸਲ ਦਾ ਸੰਸਥਾਪਕ ਕੌਣ ਸੀ?
ਉੱਤਰ : ਸ਼ੁਕਰਚੱਕੀਆ ਮਿਸਲ ਦੇ ਸੰਸਥਾਪਕ ਚੜ੍ਹਤ ਸਿੰਘ ਸਨ।
ਪ੍ਰਸ਼ਨ 2. ਮਹਾਂ ਸਿੰਘ ਨੇ ਕਿਹੜੇ ਦੋ ਪ੍ਰਦੇਸ਼ਾਂ ‘ਤੇ ਜਿੱਤ ਪ੍ਰਾਪਤ ਕੀਤੀ ਸੀ?
ਉੱਤਰ : ਮਹਾਂ ਸਿੰਘ ਨੇ ਰਸੂਲ ਨਗਰ ਅਤੇ ਅਲੀਪੁਰ ਨਾਂ ਦੇ ਦੋ ਪ੍ਰਦੇਸ਼ਾਂ ‘ਤੇ ਜਿੱਤ ਪ੍ਰਾਪਤ ਕੀਤੀ ਸੀ।
ਪ੍ਰਸ਼ਨ 3. ਤਿੱਕੜੀ ਦੀ ਸਰਪ੍ਰਸਤੀ ਦਾ ਕਾਲ ਕੀ ਸੀ?
ਉੱਤਰ : ਤਿੱਕੜੀ ਦੀ ਸਰਪ੍ਰਸਤੀ ਦਾ ਕਾਲ 1792 ਈ. ਤੋਂ 1797 ਈ. ਦਾ ਸੀ।
ਪ੍ਰਸ਼ਨ 4. ਰਣਜੀਤ ਸਿੰਘ ਕਿਹੋ ਜਿਹੇ ਸ਼ਾਸਕ ਸਿੱਧ ਹੋਏ?
ਉੱਤਰ : ਰਣਜੀਤ ਸਿੰਘ ਇੱਕ ਯੋਗ, ਬਹਾਦਰ ਅਤੇ ਦੂਰਦਰਸ਼ੀ ਸ਼ਾਸਕ ਸਿੱਧ ਹੋਏ।