ਜਦੋਂ ਪੰਜਾਬ ਵਿੱਚ ਟਰੈਕਟਰ ਆਇਆ ਤਾਂ ਬਹੁਤ ਸਾਰੇ ਮੁੰਡਿਆਂ ਨੇ ਪੜ੍ਹਾਈ ਛੱਡ ਕੇ ਖੇਤੀਬਾੜੀ ਸ਼ੁਰੂ ਕਰ ਦਿੱਤੀ। ਜਦੋਂ ਪੰਜਾਬ ਵਿੱਚ ਟੈਲੀਵਿਜ਼ਨ ਆਇਆ ਤਾਂ ਬਹੁਤ ਸਾਰੇ ਮੁੰਡੇ ਫ਼ਿਲਮਾਂ ਦੇਖਣ ਦੇ ਸ਼ੌਂਕ ਵਿੱਚ ਪੜ੍ਹਾਈ ਵਿੱਚ ਪੱਛੜ ਗਏ। ਹੁਣ ਜਦੋਂ ਮੋਬਾਈਲ, ਵਟਸਐਪ, ਫੇਸਬੁੱਕ ਤੇ ਯੂ ਟਿਊਬ ਵਰਗੀਆਂ ਚੀਜ਼ਾਂ ਆ ਗਈਆਂ ਹਨ ਤਾਂ ਬਹੁਤ ਸਾਰੇ ਮੁੰਡੇ – ਕੁੜੀਆਂ ਇਨ੍ਹਾਂ ਦੇ ਪਿੱਛੇ ਹੱਥ ਧੋ ਕੇ ਪੈ ਗਏ ਹਨ। ਬਹੁਤ ਸਾਰੇ ਇਨ੍ਹਾਂ ਕਾਰਨ ਪੜ੍ਹਾਈ ਵਿੱਚ ਪੱਛੜ ਜਾਣਗੇ। ਇਨ੍ਹਾਂ ਵਿੱਚੋਂ ਕੋਈ ਵੀ ਚੀਜ਼ ਮਾੜੀ ਨਹੀਂ ਹੈ ਪਰ ਹਰ ਚੀਜ਼ ਦੀ ਵਰਤੋਂ ਸੰਜਮ ਨਾਲ ਹੀ ਕਰਨੀ ਚਾਹੀਦੀ ਹੈ।
ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1 . ਟਰੈਕਟਰ ਨੇ ਨੌਜਵਾਨ ਪੀੜ੍ਹੀ ‘ਤੇ ਕੀ ਪ੍ਰਭਾਵ ਪਾਇਆ?
ਪ੍ਰਸ਼ਨ 2 . ਟੈਲੀਵਿਜ਼ਨ ਨੇ ਕੀ ਪ੍ਰਭਾਵ ਪਾਇਆ?
ਪ੍ਰਸ਼ਨ 3 . ਕਿਹੜੀਆਂ ਚੀਜ਼ਾਂ ਮਾੜੀਆਂ ਨਹੀਂ ਹਨ?
ਪ੍ਰਸ਼ਨ 4 . ਕਿਸੇ ਚੀਜ਼ ਦੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ?
ਪ੍ਰਸ਼ਨ 5 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ?