ਅਣਡਿੱਠਾ ਪੈਰਾ – ਵਾਹਿਗੁਰੂ ਜੀ ਦੀ ਫ਼ਤਹਿ
ਫ਼ਤਹਿ ਦਾ ਭਾਵ ਹੈ ਕਿ ਖਾਲਸਾ ਵਾਹਿਗੁਰੂ ਦੀ ਕਿਰਪਾ ਨਾਲ ਬਣਿਆ ਹੈ। ਨੇਕ ਕੰਮ ਕਰਦਾ ਹੈ ਤੇ ਜੋ ਪ੍ਰਾਪਤੀ ਹੁੰਦੀ ਹੈ, ਉਹ ਵੀ ਵਾਹਿਗੁਰੂ ਜੀ ਦੀ ਹੈ। ਪੁਰਾਤਨ ਗੁਰਸਿੱਖਾਂ ਦਾ ਇਹ ਵੀ ਵਿਸ਼ਵਾਸ ਰਿਹਾ ਹੈ ਕਿ ਹਰ ਪ੍ਰਕਾਰ ਦੀ ਮੁਸ਼ਕਲ ਸਮੇਂ ਜਾਂ ਢਹਿੰਦੀ ਕਲਾ ਦੇ ਵਿਚਾਰਾਂ ਨੂੰ ਮਨ ਵਿੱਚੋਂ ਕੱਢਣ ਲਈ ਗੱਜ ਕੇ ਫ਼ਤਹਿ ਗਜਾਈ ਜਾਵੇ। ਅਜਿਹਾ ਕਰਨ ਨਾਲ ਇਕ ਨਵੀਂ ਚੇਤਨਾ, ਨਵਾਂ ਅਹਿਸਾਸ ਅਤੇ ਉਤਸ਼ਾਹ ਪੈਦਾ ਹੁੰਦਾ ਹੈ ਅਤੇ ਦੁੱਖ ਆਦਿ ਭੁੱਲ ਜਾਂਦੇ ਹਨ। ਪਰਮਾਤਮਾ ਯਾਦ ਆ ਜਾਂਦਾ ਹੈ। ਇਸ ਪ੍ਰਕਾਰ ਇਹ ਫ਼ਤਹਿ ਚੜ੍ਹਦੀ ਕਲਾ ਦੀ ਪ੍ਰਤੀਕ ਵੀ ਹੈ।
ਪ੍ਰਸ਼ਨ 1 . ਫ਼ਤਹਿ ਦਾ ਕੀ ਭਾਵ ਹੈ?
ਪ੍ਰਸ਼ਨ 2 . ਪੁਰਾਤਨ ਸਿੱਖਾਂ ਦੇ ਅਨੁਸਾਰ ਗੱਜ ਕੇ ਫ਼ਤਹਿ ਕਦੋਂ ਬੁਲਾਉਣੀ ਚਾਹੀਦੀ ਹੈ?
ਪ੍ਰਸ਼ਨ 3 . ਫ਼ਤਹਿ ਬੁਲਾਉਣ ਨਾਲ ਕੀ ਹੁੰਦਾ ਹੈ?
ਪ੍ਰਸ਼ਨ 4 . ਲਕੀਰੇ ਸ਼ਬਦ ਦਾ ਅਰਥ ਲਿਖੋ।
ਪ੍ਰਸ਼ਨ 5 . ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।