ਅਣਡਿੱਠਾ ਪੈਰਾ – ਬੇਬੇ ਨਾਨਕੀ
ਇਕ ਵਾਰੀ ਗੁਰੂ ਸਾਹਿਬ ਦੀ ਸੱਸ ਬੀਬੀ ਚੰਦੋ ਸੁਲਤਾਨਪੁਰ ਆਈ ਤੇ ਬੇਬੇ ਨਾਨਕੀ ਨੂੰ ਕਹਿਣ ਲੱਗੀ ਕਿ ਆਪ ਦਾ ਭਰਾ ਘਰੇਲੂ ਜੀਵਨ ਵਿੱਚ ਬਿਲਕੁਲ ਧਿਆਨ ਨਹੀਂ ਦਿੰਦਾ, ਇਸ ਨੂੰ ਸਮਝਾ ਕੇ ਰੱਖੋ। ਬੇਬੇ ਨਾਨਕੀ ਨੇ ਜੋ ਉੱਤਰ ਦਿੱਤਾ ਉਸ ਤੋਂ ਬੇਬੇ ਨਾਨਕੀ ਜੀ ਦਾ ਭਰਾ ਪ੍ਰਤੀ ਪਿਆਰ, ਅਡੋਲਤਾ ਅਤੇ ਦ੍ਰਿੜ੍ਹਤਾ ਦਾ ਪਤਾ ਲੱਗਦਾ ਹੈ।
ਆਪ ਨੇ ਕਿਹਾ, “ਮੇਰਾ ਵੀਰ, ਕੋਈ ਚੋਰੀ ਯਾਰੀ ਨਹੀਂ ਕਰਦਾ, ਕੋਈ ਬੁਰਾ ਕੰਮ ਨਹੀ ਕਰਦਾ, ਰੱਬ ਦਾ ਨੂਰ ਹੈ। ਦੀਨ ਦੁਖੀਆਂ ਦੀ ਮੱਦਦ ਕਰਦਾ ਹੈ, ਮੈਂ ਉਸ ਰੱਬੀ ਪੁਰਸ਼ ਨੂੰ ਕੀ ਸਮਝਾ ਸਕਦੀ ਹਾਂ।”
ਪ੍ਰਸ਼ਨ 1 . ਬੇਬੇ ਨਾਨਕੀ ਨੂੰ ਗੁਰੂ ਨਾਨਕ ਦੇਵ ਜੀ ਦੀ ਸੱਸ ਨੇ ਕੀ ਕਿਹਾ ਸੀ?
ਪ੍ਰਸ਼ਨ 2 . ਬੇਬੇ ਨਾਨਕੀ ਜੀ ਨੇ ਉਨ੍ਹਾਂ ਨੂੰ ਕੀ ਜਵਾਬ ਦਿੱਤਾ ਸੀ?
ਪ੍ਰਸ਼ਨ 3 . ਬੇਬੇ ਨਾਨਕੀ ਦੇ ਸੁਭਾਅ ਦੇ ਕਿਹੜੇ ਵਿਲੱਖਣ ਗੁਣ ਹਨ?
ਪ੍ਰਸ਼ਨ 4 . ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।
ਪ੍ਰਸ਼ਨ 5 . ਲਕੀਰੇ ਸ਼ਬਦ ਦਾ ਅਰਥ ਲਿਖੋ।