ਅਣਡਿੱਠਾ ਪੈਰਾ : ਪਿੰਡ ਦਾ ਪ੍ਰਬੰਧਨ
ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਪਿੰਡ ਸੀ। ਪਿੰਡ ਦਾ ਪ੍ਰਬੰਧ ਪੰਚਾਇਤ ਦੇ ਹੱਥ ਵਿੱਚ ਹੁੰਦਾ ਸੀ। ਪੰਚਾਇਤ ਪਿੰਡ ਦੇ ਲੋਕਾਂ ਦੀ ਦੇਖ-ਭਾਲ ਕਰਦੀ ਸੀ ਅਤੇ ਉਨ੍ਹਾਂ ਦੇ ਛੋਟੇ-ਮੋਟੇ ਝਗੜਿਆਂ ਦਾ ਨਿਪਟਾਰਾ ਕਰਦੀ ਸੀ। ਲੋਕ ਪੰਚਾਇਤ ਦਾ ਬੜਾ ਮਾਣ ਕਰਦੇ ਸਨ ਅਤੇ ਉਸ ਦੇ ਫੈਸਲਿਆਂ ਨੂੰ ਜ਼ਿਆਦਾਤਰ ਲੋਕ ਪ੍ਰਵਾਨ ਕਰਦੇ ਸਨ।
ਪਟਵਾਰੀ ਪਿੰਡ ਦੀ ਜ਼ਮੀਨ ਦਾ ਰਿਕਾਰਡ ਰੱਖਦਾ ਸੀ। ਚੌਧਰੀ ਲਗਾਨ ਉਗਰਾਹੁਣ ਵਿੱਚ ਸਰਕਾਰ ਦੀ ਸਹਾਇਤਾ ਕਰਦਾ ਸੀ। ਮੁਕੱਦਮ (ਲੰਬੜਦਾਰ) ਪਿੰਡ ਦਾ ਮੁਖੀ ਹੁੰਦਾ ਸੀ। ਉਹ ਸਰਕਾਰ ਅਤੇ ਲੋਕਾਂ ਵਿਚਕਾਰ ਇੱਕ ਕੜੀ ਦਾ ਕੰਮ ਕਰਦਾ ਸੀ। ਚੌਕੀਦਾਰ ਪਿੰਡ ਦਾ ਪਹਿਰੇਦਾਰ ਹੁੰਦਾ ਸੀ। ਮਹਾਰਾਜਾ ਪਿੰਡ ਦੇ ਕੰਮਾਂ ਵਿੱਚ ਦਖਲ-ਅੰਦਾਜ਼ੀ ਨਹੀਂ ਕਰਦਾ ਸੀ।
ਪ੍ਰਸ਼ਨ 1. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੁੰਦੀ ਸੀ?
ਉੱਤਰ : ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਪਿੰਡ ਸੀ।
ਪ੍ਰਸ਼ਨ 2. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਿੰਡ ਨੂੰ ਕੀ ਕਿਹਾ ਜਾਂਦਾ ਸੀ?
ਉੱਤਰ : ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਿੰਡ ਨੂੰ ਮੌਜਾ ਕਹਿੰਦੇ ਸਨ।
ਪ੍ਰਸ਼ਨ 3. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਿੰਡ ਦਾ ਪ੍ਰਬੰਧ ਕਿਸ ਦੇ ਹੱਥ ਵਿੱਚ ਹੁੰਦਾ ਸੀ?
ਉੱਤਰ : ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਿੰਡ ਦਾ ਪ੍ਰਬੰਧ ਪੰਚਾਇਤ ਦੇ ਹੱਥ ਵਿੱਚ ਹੁੰਦਾ ਸੀ।
ਪ੍ਰਸ਼ਨ 4. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਮੁਕੱਦਮ ਅਤੇ ਪਟਵਾਰੀ ਕੌਣ ਸਨ?
ਉੱਤਰ : (i) ਮੁਕੱਦਮ ਪਿੰਡ ਦਾ ਮੁਖੀ ਹੁੰਦਾ ਸੀ।
(ii) ਪਟਵਾਰੀ ਪਿੰਡ ਦੀ ਜ਼ਮੀਨ ਦਾ ਰਿਕਾਰਡ ਰੱਖਦਾ ਸੀ।