ਅਣਡਿੱਠਾ ਪੈਰਾ : ਘੜੇ ਦਾ ਮਹੱਤਵ
ਘੜੇ ਦਾ ‘ਸ਼ਰੀਕ’ ਫ਼ਰਿੱਜ ਜਾਂ ਵਾਟਰ-ਕੂਲਰ ਹੀ ਕਿਹਾ ਜਾ ਸਕਦਾ ਹੈ। ਫ਼ਰਿੱਜ ਨਾਲੋਂ ਘੜੇ ਦਾ ਪਾਣੀ ਕਈ ਗੱਲਾਂ ਵਿੱਚ ਉਪਯੋਗੀ ਮੰਨਿਆ ਗਿਆ ਹੈ। ਜੇ ਰਾਤ ਨੂੰ ਭਰੇ ਪਾਣੀ ਦੇ ਘੜੇ ਵਿੱਚੋਂ ਸਵੇਰੇ ਉੱਠਦਿਆਂ ਹੀ ਦੋ-ਤਿੰਨ ਗਲਾਸ ਪਾਣੀ ਪੀ ਲਏ ਜਾਣ ਤਾਂ ਸਰੀਰ ਤੰਦਰੁਸਤ ਰਹਿੰਦਾ ਹੈ। ਵਿਅਕਤੀ ਹਲਕਾ-ਫੁਲਕਾ ਮਹਿਸੂਸ ਕਰਦਾ ਹੈ। ਘੜੇ ਦਾ ਪਾਣੀ ਹਰ ਰੁੱਤ ਵਿੱਚ ਪੀਤਾ ਜਾ ਸਕਦਾ ਹੈ। ਸਰਦੀ ਦੇ ਮੌਸਮ ਵਿੱਚ ਘੜੇ ਦਾ ਪਾਣੀ ਠਾਰ ਭੰਨ ਕੇ ਪੀਤਾ ਜਾ ਸਕਦਾ ਹੈ। ਕਹਿੰਦੇ ਹਨ ਕਿ ਸਾਡਾ ਸਰੀਰ ਪੰਜ ਤੱਤਾਂ: ਮਿੱਟੀ, ਹਵਾ, ਪਾਣੀ, ਅਗਨੀ ਤੇ ਅਕਾਸ਼ ਦਾ ਬਣਿਆ ਹੋਇਆ ਹੈ। ਘੜੇ ਦੇ ਪਾਣੀ ਵਿੱਚ ਇਹ ਸਾਰੇ ਤੱਤ ਸੁਭਾਵਿਕ ਹੀ ਇੱਕ-ਮਿੱਕ ਹੋਏ ਮਿਲਦੇ ਹਨ। ਘੜੇ ਦਾ ਤਾਂ ਜਨਮ ਹੀ ਮਿੱਟੀ ਵਿੱਚੋਂ ਹੁੰਦਾ ਹੈ। ਪਾਣੀ ਨਾਲ ਮਿੱਟੀ ਗੁੰਨ੍ਹ ਕੇ, ਖੁੱਲ੍ਹੇ ਅਕਾਸ਼ ਹੇਠ, ਚੱਕ ਉੱਤੇ ਪੌਣ ਦੇ ਮਿੱਠੇ ਹਿਲੋਰਿਆਂ ਨਾਲ ਕਾਰੀਗਰ ਮਿੱਟੀ ਵਿੱਚ ਜਾਨ ਪਾਉਂਦਾ ਹੈ, ਅਗਨੀ ਘੜੇ ਨੂੰ ਪਕਾਉਂਦੀ ਹੈ। ਕੁਝ ਵੀ ਹੋਵੇ ਘੜੇ ਦਾ ਪਾਣੀ ਤਾਂ ਮਨੁੱਖ ਦੀ ਅੰਤਿਮ ਯਾਤਰਾ ਸਮੇਂ ਵੀ ਸਾਥ ਨਿਭਾਉਂਦਾ ਹੈ। ਘੜਾ ਭੰਨਣਾ ਸਾਡੇ ਸੱਭਿਆਚਾਰ ਵਿੱਚ ਅੰਤਿਮ ਸਮੇਂ ਦੀ ਇੱਕ ਰਸਮ ਵੀ ਹੈ।
ਪ੍ਰਸ਼ਨ. ਘੜੇ ਦਾ ਸ਼ਰੀਕ ਕੌਣ ਹੈ?
(ੳ) ਫਰਿੱਜ
(ਅ) ਵਾਟਰ ਕੂਲਰ
(ੲ) ਵੱਡਾ ਮਟਕਾ
(ਸ) (ੳ) ਤੇ (ਅ) ਦੋਵੇਂ
ਪ੍ਰਸ਼ਨ. ਕਿਹੜੇ ਮੌਸਮ ਵਿੱਚ ਘੜੇ ਦਾ ਪਾਣੀ ਠਾਰ ਭੰਨ ਕੇ ਪੀਤਾ ਜਾ ਸਕਦਾ ਹੈ?
(ੳ) ਗਰਮੀ ਵਿੱਚ
(ਅ) ਸਰਦੀ ਵਿੱਚ
(ੲ) ਬਸੰਤ ਰੁੱਤ ਵਿੱਚ
(ਸ) ਇਨ੍ਹਾਂ ਵਿੱਚ ਕੋਈ ਨਹੀਂ
ਪ੍ਰਸ਼ਨ. ਸਾਡਾ ਸਰੀਰ ਕਿੰਨੇ ਤੱਤਾਂ ਦਾ ਬਣਿਆ ਹੋਇਆ ਹੈ?
(ੳ) ਚਾਰ
(ਅ) ਤਿੰਨ
(ੲ) ਸੱਤ
(ਸ) ਪੰਜ
ਪ੍ਰਸ਼ਨ. ਘੜੇ ਦਾ ਜਨਮ ਕਿਸ ਵਿੱਚੋਂ ਹੁੰਦਾ ਹੈ?
(ੳ) ਦੇਹ ਵਿੱਚੋਂ
(ਅ) ਸੁਆਹ ਵਿੱਚੋਂ
(ੲ) ਮਿੱਟੀ ਵਿੱਚੋਂ
(ਸ) ਰੇਤ ਵਿੱਚੋਂ
ਪ੍ਰਸ਼ਨ. ਘੜੇ ਨੂੰ ਕੌਣ ਪਕਾਉਂਦਾ ਹੈ?
(ੳ) ਅਗਨੀ
(ਅ) ਧੁੱਪ
(ੲ) ਪ੍ਰਕਾਸ਼
(ਸ) ਧੁੱਪ-ਛਾਂ
ਪ੍ਰਸ਼ਨ. ਕਿਸ ਨਾਲੋਂ ਘੜੇ ਦਾ ਪਾਣੀ ਕਈ ਗੱਲਾਂ ਵਿੱਚ ਉਪਯੋਗੀ ਮੰਨਿਆ ਗਿਆ ਹੈ?
(ੳ) ਖੂਹ ਨਾਲੋਂ
(ਅ) ਨਹਿਰ ਨਾਲੋਂ
(ੲ) ਫ਼ਰਿੱਜ ਨਾਲੋਂ
(ਸ) ਕਿਸੇ ਤੋਂ ਵੀ ਨਹੀਂ
ਪ੍ਰਸ਼ਨ. ਸਾਡੇ ਸੱਭਿਆਚਾਰ ਵਿੱਚ ਘੜੇ ਨਾਲ ਸੰਬੰਧਿਤ ਅੰਤਿਮ ਸਮੇਂ ਦੀ ਰਸਮ ਕਿਹੜੀ ਹੈ?
(ੳ) ਘੜਾ ਚੁੱਕਣਾ
(ਅ) ਘੜਾ ਭੰਨਣਾ
(ੲ) ਘੜਾ ਰੇੜ੍ਹਨਾ
(ਸ) ਘੜਾ ਭਰਨਾ
ਪ੍ਰਸ਼ਨ. ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਕੀ ਹੋਵੇਗਾ?
(ੳ) ਘੜਾ
(ਅ) ਘੜੇ ਦਾ ਮਹੱਤਵ
(ੲ) ਘੜੇ ਦੀ ਬਣਤਰ
(ਸ) ਇਹਨਾਂ ਵਿੱਚੋਂ ਕੋਈ ਨਹੀਂ